ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਨੈਸ਼ਨਲ ਹਾਈਵੇਅ 'ਤੇ ਭੁੱਕੀ ਨਾਲ ਭਰਿਆ ਟਰੱਕ ਫੜ੍ਹਿਆ

Monday, May 13, 2024 - 01:57 PM (IST)

ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਨੈਸ਼ਨਲ ਹਾਈਵੇਅ 'ਤੇ ਭੁੱਕੀ ਨਾਲ ਭਰਿਆ ਟਰੱਕ ਫੜ੍ਹਿਆ

ਖੰਨਾ (ਵਿਪਨ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਹਰ ਪਾਸੇ ਸਖ਼ਤੀ ਕੀਤੀ ਗਈ ਹੈ। ਇਸ ਦੇ ਤਹਿਤ ਹੀ ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਨੈਸ਼ਨਲ ਹਾਈਵੇਅ 'ਤੇ ਭੁੱਕੀ ਨਾਲ ਭਰੇ ਖੜ੍ਹੇ ਟਰੱਕ ਨੂੰ ਬਰਾਮਦ ਕੀਤਾ ਗਿਆ। ਟਰੱਕ 'ਚੋਂ ਸਾਢੇ 5 ਕੁਇੰਟਲ ਦੇ ਕਰੀਬ ਭੁੱਕੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਫੈਲ ਰਹੀ ਖ਼ਤਰਨਾਕ ਬੀਮਾਰੀ, ਜਾਣੋ ਕੀ ਹੈ ਇਲਾਜ

ਨਸ਼ੇ ਦੀ ਇਹ ਖ਼ੇਪ ਪੱਛਮੀ ਬੰਗਾਲ ਤੋਂ ਲਿਆਂਦੀ ਗਈ ਸੀ। ਪੁਲਸ ਨੇ ਟਰੱਕ ਕਲੀਨਰ ਕੁਲਵਿੰਦਰ ਸਿੰਘ ਵਾਸੀ ਮਹਿਲਗੰਜ਼ ਜ਼ਿਲ੍ਹਾ ਲਖੀਮਪੁਰ (ਉੱਤਰ ਪ੍ਰਦੇਸ਼) ਨੂੰ ਕਾਬੂ ਕੀਤਾ, ਜਦੋਂ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਦੋਰਾਹਾ 'ਚ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇਅ 'ਤੇ ਮੱਲੀਪੁਰ ਕੱਟ ਨੇੜੇ ਇਕ ਟਰੱਕ ਭੁੱਕੀ ਨਾਲ ਲੋਡ ਖੜ੍ਹਾ ਹੈ। ਪੁਲਸ ਨੇ ਛਾਪੇਮਾਰੀ ਕਰਕੇ ਟਰੱਕ ਬਰਾਮਦ ਕੀਤਾ।

ਇਹ ਵੀ ਪੜ੍ਹੋ : ਲਿਵ-ਇਨ-ਰਿਲੇਸ਼ਨ 'ਚ ਤੀਜੇ ਦੀ ਐਂਟਰੀ ਨਾਲ ਪਿਆ ਭੜਥੂ, Girlfriend ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ
ਮੌਕੇ 'ਤੇ ਕਲੀਨਰ ਕੁਲਵਿੰਦਰ ਸਿੰਘ ਨੂੰ ਫੜ੍ਹਿਆ ਗਿਆ, ਜਦੋਂ ਕਿ ਡਰਾਈਵਰ ਫ਼ਰਾਰ ਹੋ ਗਿਆ। ਇਹ ਟਰੱਕ ਦੋਰਾਹਾ ਦੇ ਨਜ਼ਦੀਕੀ ਪਿੰਡ ਬੁਆਣੀ ਦਾ ਹੈ। ਫਿਲਹਾਲ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖ਼ੇਪ ਕਿਸ ਮਕਸਦ ਨਾਲ ਲਿਆਂਦੀ ਗਈ ਅਤੇ ਕਿੱਥੇ ਸਪਲਾਈ ਕਰਨੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News