ਹੁਣ ਆਨਲਾਈਨ ਕਰ ਸਕਦੇ ਹੋ ਵਸੀਅਤ ਤਿਆਰ

11/06/2018 1:40:13 PM

ਨਵੀਂ ਦਿੱਲੀ—ਆਨਲਾਈਨ ਸ਼ਾਪਿੰਗ, ਇੰਸ਼ਰੈਂਸ ਅਤੇ ਇੰਵੈਸਟਮੈਂਟ ਤੋਂ ਬਾਅਦ ਹੁਣ ਤੁਸੀਂ ਵੈੱਬ 'ਤੇ ਆਪਣੀ ਵਸੀਅਤ ਵੀ ਤਿਆਰ ਕਰ ਸਕਦੇ ਹਨ। ਪਿਛਲੇ ਮਹੀਨੇ ਦੋ ਈ-ਵਿਲ ਰਾਈਟਿੰਗ ਸਰਵਿਸਿਜ਼ ਲਾਂਚ ਹੋਈ ਹੈ। ਇਨ੍ਹਾਂ 'ਚੋਂ ਇਕ ਐੱਨ.ਡੀ.ਐੱਸ.ਐੱਲ. ਈ-ਗਵਰਨੈਂਸ ਇੰਫਰਾਸਟਰਕਚਰ ਦਾ ਮੁੰਬਈ ਦੀ ਵਾਰਮੋਂਡ ਟਰੱਸਟੀਜ਼ ਐਂਡ ਐਗਜ਼ੀਕਿਊਟਰਸ ਦੇ ਨਾਲ ਜਾਇੰਟ ਵੈਂਚਰ ਹੈ ਅਤੇ ਦੂਜੀ ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਲੀਗਲ ਜਿਨੀ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਹੈ। 
ਐੱਨ.ਐੱਸ.ਡੀ.ਐੱਲ. ਇਕ ਨਵੀਂ ਵੈੱਬਸਾਈਟ EzeeWill.com ਦੇ ਰਾਹੀਂ ਇਹ ਸਰਵਿਸ ਦੇ ਰਹੀ ਹੈ, ਜਦੋਂਕਿ ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੀ ਈ-ਵਿਲ ਸਰਵਿਸ ਕੰਪਨੀ ਵਲੋਂ ਪਹਿਲਾਂ ਤੋਂ ਦਿੱਤੀ ਜਾ ਰਹੀ ਆਨਲਾਈਨ ਸਰਵਿਸਿਜ਼ ਦੇ ਨਾਲ ਜੁੜੀ ਹੈ। ਇਸ ਈ-ਵਿਲ ਸਰਵਿਸ ਦਾ ਮਕਸਦ ਵਸੀਅਤ ਲਿਖਣ ਦੀ ਪ੍ਰਕਿਰਿਆ ਆਸਾਨ ਬਣਾਉਣ ਦਾ ਹੈ। 
ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਐੱਮ.ਡੀ. ਐਂਡ ਸੀ.ਈ.ਓ. ਅਸੀਮ ਧਰੂ ਨੇ ਕਿਹਾ ਕਿ ਜਿਵੇਂ ਆਨਲਾਈਨ ਟ੍ਰੇਡਿੰਗ ਨੇ ਇਕਵਟੀਜ਼ 'ਚ ਇਨਵੈਸਟਮੈਂਟ ਬਹੁਤ ਆਸਾਨ ਬਣਾ ਦਿੱਤਾ ਹੈ ਉਸ ਤਰ੍ਹਾਂ ਈ-ਵਿਲ ਸਰਵਿਸ ਨਾਲ ਵਸੀਅਤ ਲਿਖਣ ਦਾ ਪ੍ਰੋਸੈੱਸ ਆਸਾਨ ਅਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਪੂਰਾ ਹੋ ਸਕੇਗਾ। ਲਾਂਚ ਦੇ ਬਾਅਦ ਤੋਂ ਕੰਪਨੀ ਨੇ 600 ਈ-ਵਿਲ ਰਜਿਸਟ੍ਰੇਸ਼ਨ ਕੀਤੇ ਹਨ ਅਤੇ ਇਸ ਦਾ ਸਾਲਾਨਾ ਟਾਰਗੇਟ ਇਕ ਲੱਖ ਦਾ ਹੈ।
ਕਿੰਝ ਬਣਾਈਏ ਈ-ਵਿਲ?
ਈ-ਵਿਲ ਬਣਾਉਣ ਲਈ ਕਸਟਮਰ ਨੂੰ ਸਰਵਿਸ ਪ੍ਰੋਵਾਈਡਰ ਦੀ ਵੈੱਬਸਾਈਟ 'ਤੇ ਲਾਗ ਇਨ ਕਰਕੇ ਜ਼ਰੂਰੀ ਜਾਣਕਾਰੀਆਂ ਭਰਨੀਆਂ ਹੁੰਦੀਆਂ ਹਨ। ਇਸ ਦੇ ਬਾਅਦ ਇਹ ਜਾਣਕਾਰੀਆਂ ਇਕ ਲੀਗਲ ਐਕਸਪਰਟ ਨੂੰ ਭੇਜੀਆਂ ਜਾਂਦੀਆਂ ਹਨ ਜੋ ਵਸੀਅਤ ਤਿਆਰ ਕਰਦਾ ਹੈ। ਵਸੀਅਤ ਤੁਹਾਨੂੰ ਈ-ਮੇਲ ਦੇ ਰਾਹੀਂ ਜਾਂ ਤੁਹਾਡੇ ਘਰ ਦੇ ਪਤੇ 'ਤੇ ਭੇਜ ਦਿੱਤੀ ਜਾਂਦੀ ਹੈ। 
ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਇਸ ਦਾ ਪ੍ਰੋਸੈੱਸ ਆਨਲਾਈਨ ਪੂਰਾ ਕਰ ਸਕਦੇ ਹਨ। ਹਾਲਾਂਕਿ ਇਸ ਦੇ ਲਈ ਇਕ ਸਮੇਂ ਸੀਮਾ ਹੁੰਦੀ ਹੈ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਜਾਣਕਾਰੀਆਂ ਭਰਨ ਦੇ ਲਈ ਪੇਮੈਂਟ ਦੇ ਦਿਨ ਤੋਂ 60 ਦਿਨ ਦਾ ਸਮਾਂ ਦਿੰਦੀ ਹੈ। 
ਵਸੀਅਤ ਲਿਖਣ ਦੀਆਂ ਲੋੜਾਂ ਅਤੇ ਕਾਨੂੰਨ ਵਿਅਕਤੀ ਨਾਲ ਸੰਬੰਧਤ ਜਾਂ ਸਮੁਦਾਏ ਦੇ ਆਧਾਰ 'ਤੇ ਵੱਖ ਹੋ ਸਕਦੇ ਹਨ। ਈ-ਵਿਲ ਸਰਵਿਸ ਪ੍ਰੋਵਾਈਡਰਸ ਕਸਟਮਰ ਦੇ ਧਰਮ ਅਤੇ ਸਮੁਦਾਏ 'ਤੇ ਲਾਗੂ ਹੋਣ ਵਾਲੇ ਸਕਸੈਸ਼ਨ ਐਕਟ ਦੇ ਮੁਤਾਬਕ ਵਸੀਅਤ ਤਿਆਰ ਕਰਦੇ ਹਨ। ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਕਸਟਮਰਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਦੇ ਕੋਲ ਸਪੈਸ਼ਲਾਈਜੇਸ਼ਨ ਰੱਖਣ ਵਾਲੇ ਵਕੀਲ ਹੁੰਦੇ ਹਨ।
ਕੀ ਇਹ ਸਕਿਓਰ ਹੈ?
ਦੋਵਾਂ ਕੰਪਨੀਆਂ ਦੇ ਕੋਲ ਸੰਵੇਦਨਸ਼ੀਲ ਡਾਟਾ ਨੂੰ ਰੱਖਣ ਦਾ ਚੰਗਾ ਟਰੈਕ ਰਿਕਾਰਡ ਹੈ। ਧਰੂ ਨੇ ਦੱਸਿਆ ਕਿ ਈ-ਵਿਲ ਰਾਈਟਿੰਗ ਪ੍ਰੋਸੈੱਸ ਆਨਲਾਈਨ ਟਰਾਂਜੈਕਸ਼ਨ ਜਿੰਨਾ ਹੀ ਸਕਿਓਰ
ਹੈ। 
ਕਿੰਨੀ ਕੀਮਤ ਦੇਣੀ ਹੋਵੇਗੀ?
ਈ-ਵਿਲ ਦੀ ਕੀਮਤ 4,000 ਰੁਪਏ ਹੈ ਅਤੇ ਅਡੀਸ਼ਨਲ ਰਵਿਊ 250 ਰੁਪਏ ਪ੍ਰਤੀ ਰਵਿਊ ਦੀ ਫੀਸ 'ਤੇ ਕੀਤਾ ਜਾਂਦਾ ਹੈ। ਜੇਕਰ ਤੁਸੀਂ ਹਾਰਡਕੋਪੀ ਦੀ ਡਿਲਵਰੀ ਚਾਹੁੰਦੇ ਹੋ ਤਾਂ ਐੱਨ.ਡੀ.ਐੱਸ.ਐੱਲ. ਇਸ ਦੇ ਲਈ 500 ਰੁਪਏ ਦਾ ਹੋਰ ਚਾਰਜ ਲਵੇਗੀ।


Related News