PF ਖਾਤੇ  'ਚ ਪੈਸਾ ਜਮ੍ਹਾ ਹੋ ਰਿਹਾ ਹੈ ਜਾਂ ਨਹੀਂ , ਇਨ੍ਹਾਂ ਤਰੀਕਿਆਂ ਨਾਲ ਕਰੋ ਚੈੱਕ

05/10/2019 1:34:57 PM

ਨਵੀਂ ਦਿੱਲੀ — ਕਰਮਚਾਰੀਆਂ ਦਾ ਪ੍ਰਾਵੀਜਡੈਂਟ ਫੰਡ(PF) ਵੈਸੇ ਤਾਂ ਰੁਜ਼ਗਾਰਦਾਤਾ ਯਾਨੀ ਕਿ ਕੰਪਨੀ ਸੈਲਰੀ ਦੇਣ ਤੋਂ ਪਹਿਲਾਂ ਹੀ ਕੱਟ ਲੈਂਦੀ ਹੈ। ਪਰ ਇਹ ਚੈਕ ਕਰਦੇ ਰਹਿਣਾ ਚਾਹੀਦਾ ਹੈ ਕਿ ਕੰਪਨੀ PF ਦਾ ਪੈਸਾ ਜਮ੍ਹਾ ਕਰਵਾ ਵੀ ਰਹੀ ਹੈ ਜਾਂ ਨਹੀਂ। ਕਰਮਚਾਰੀ ਫੰਡ ਸੰਗਠਨ(EPFO) ਵਿਭਾਗ ਇਸ ਦੀ ਜਾਂਚ ਲਈ ਆਨਲਾਈਨ ਸਹੂਲਤ ਦਿੰਦਾ ਹੈ, ਤਾਂ ਜੋ EPF ਮੈਂਬਰ ਆਪਣੀ PF Passbook ਦਾ ਬਕਾਇਆ ਚੈੱਕ ਕਰ ਸਕਣ। ਇਸ ਪਾਸਬੁੱਕ ਜ਼ਰੀਏ ਖਾਤੇ 'ਚ ਜਮ੍ਹਾ ਹੋ ਰਹੇ ਪੈਸੇ ਦੀ ਵੇਰਵੇ ਸਹਿਤ ਪੂਰੀ ਜਾਣਕਾਰੀ ਮਿਲਦੀ ਹੈ। ਈ.ਪੀ.ਐੱਫ. ਮੈਂਬਰ ਮੋਬਾਇਲ ਐਪ UMANG (Unified Mobile Application for New-age Governance) ਦੇ ਜ਼ਰੀਏ ਵੀ ਆਪਣਾ PF ਚੈੱਕ ਕਰ ਸਕਗੇ ਹਨ। 

PF ਖਾਤੇ ਵਿਚ ਜਮ੍ਹਾ ਹੁੰਦਾ ਹੈ ਇੰਨਾ ਪੈਸਾ

ਈ.ਪੀ.ਐਫ. ਵੈਬਸਾਈਟ epfindia.gov.in ਮੁਤਾਬਕ, ਇਕ ਈ.ਪੀ.ਐਫ. ਖਾਤੇ ਵਿਚ ਕਰਮਚਾਰੀ ਆਪਣੀ ਤਨਖਾਹ(ਬੇਸਿਕ ਸੈਲਰੀ, ਮਹਿੰਗਾਈ ਭੱਤਾ ਅਤੇ ਰਿਟੇਨਿੰਗ ਅਲਾਊਂਸ) ਦਾ 12 ਫੀਸਦੀ ਯੋਗਦਾਨ ਕਰਦਾ ਹੈ ਅਤੇ ਇੰਨੀ ਹੀ ਰਾਸ਼ੀ ਰੁਜ਼ਗਾਰਦਾਤਾ ਵਲੋਂ ਵੀ ਜਮ੍ਹਾ ਕਰਵਾਈ ਜਾਂਦੀ ਹੈ।

ਇਸ ਤਰ੍ਹਾਂ ਪਤਾ ਲਗਾਓ ਆਪਣਾ ਬਕਾਇਆ

- ਜੇਕਰ ਤੁਹਾਡਾ ਖਾਤਾ UAN ਨਾਲ ਲਿੰਕ ਹੈ ਕਾਂ ਤੁਸੀਂ EPFO ਪੋਰਟਲ 'ਤੇ ਆਪਣੀ PF ਪਾਸਬੁੱਕ ਦੇਖ ਸਕਦੇ ਹੋ। 
- ਆਨਲਾਈਨ PF Balance ਪਤਾ ਲਗਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ www.epfindia.gov.in 'ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ 'Our Services' ਕਾਲਮ 'ਚ 'For Employees' 'ਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਇਕ ਪੇਜ਼ ਖੁੱਲ੍ਹੇਗਾ ਉਸ ਵਿਚੋਂ ਮੈਂਬਰ ਪਾਸਬੁੱਕ 'ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਨਵੇਂ ਖੁੱਲ੍ਹੇ ਪੇਜ਼ 'ਤੇ ਤੁਹਾਨੂੰ ਆਪਣਾ UAN ਅਤੇ ਪਾਸਵਰਡ ਭਰਨਾ ਹੋਵੇਗਾ।

2. EPFO ਐਪ

- ਤੁਸੀਂ ਆਪਣੇ ਫੋਨ 'ਚ EPFO ਦਾ m-epf ਐਪ ਡਾਊਨਲੋਡ ਕਰਕੇ ਵੀ PF ਬੈਲੇਂਸ ਦਾ ਪਤਾ ਲਗਾ ਸਕਦੇ ਹੋ।
- ਐਪ 'ਚ ਮੈਂਬਰ 'ਤੇ ਅਤੇ ਉਸਦੇ ਬਾਅਦ ਬੈਲੇਂਸ/ਪਾਸਬੁੱਕ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਆਪਣਾ UAN ਅਤੇ ਰਜਿਸਟਰਡ ਮੋਬਾਇਲ ਨੰਬਰ ਲਿਖੋ।
- ਇਸ ਤੋਂ ਬਾਅਦ ਤੁਹਾਡਾ ਪੀ.ਐਫ. ਬੈਲੇਂਸ ਸਾਹਮਣੇ ਦਿਖਾਈ ਦੇਣ ਲੱਗੇਗਾ।

3 ਮਿਸਡ ਕਾਲ ਦੇ ਕੇ

- ਤੁਸੀਂ ਸਿਰਫ ਮਿਸਡ ਕਾਲ ਦੇ ਕੇ ਵੀ PF ਬੈਲੇਂਸ ਬਾਰੇ ਪਤਾ ਲਗਾ ਸਕਦੇ ਹੋ।
- ਇਸ ਲਈ ਤੁਹਾਨੂੰ 011-22901406 'ਤੇ ਮਿਸਡ ਕਾਲ ਕਰਨੀ ਹੋਵੇਗੀ।
- ਇਸ ਤੋਂ ਬਾਅਦ ਤੁਹਾਨੂੰ ਮੈਸੇਜ਼ ਜ਼ਰੀਏ PF ਬੈਲੇਂਸ ਦੀ ਜਾਣਕਾਰੀ ਮਿਲ ਜਾਵੇਗੀ।


Related News