ਬੈਂਕ ''ਚ ਐੱਫ.ਡੀ ਦੇ ਰਾਹੀਂ ਸੇਵਿੰਗ ਕਰਨ ਲਈ ਜਾਣੋ ਜ਼ਰੂਰੀ ਗੱਲਾਂ

04/21/2019 1:17:58 PM

ਨਵੀਂ ਦਿੱਲੀ—ਬੈਂਕ 'ਚ ਐੱਫ.ਡੀ. ਦੇ ਰਾਹੀਂ ਲੋਕ ਸੇਵਿੰਗ ਕਰਦੇ ਹਨ, ਇਸ 'ਚ ਸੇਵਿੰਗ ਦੇ ਦੌਰਾਨ ਟੈਕਸ 'ਚ ਛੋਟ ਮਿਲਦੀ ਹੈ, ਪਰ ਮੈਚਿਓਰਿਟੀ ਦੇ ਸਮੇਂ ਮਿਲਣ ਵਾਲੇ ਵਿਆਜ 'ਤੇ ਟੀ.ਡੀ.ਐੱਸ. ਕੱਟਦਾ ਹੈ। ਟੀ.ਡੀ.ਐੱਸ. ਵਿੱਤੀ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ 'ਚ 10,000 ਰੁਪਏ ਤੋਂ ਜ਼ਿਆਦਾ 'ਤੇ ਲਾਗੂ ਹੁੰਦਾ ਹੈ। ਪਰ ਕਿਸੇ ਵਿੱਤੀ ਸਾਲ 'ਚ ਕੁੱਲ ਵਿਆਜ 10,000 ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ ਤਾਂ ਉਸ 'ਚੋਂ 10 ਫੀਸਦੀ ਦਾ ਟੀ.ਡੀ.ਐੱਸ. ਕੱਟਦਾ ਹੈ। 
ਜੇਕਰ ਕਿਸੇ ਦੀ ਕੁੱਲ ਸਾਲਾਨਾ ਆਮਦਨ ਟੈਕਸ ਦੇਣ ਦੀ ਸੀਮਾ ਤੋਂ ਘਟ ਹੈ ਤਾਂ ਬੈਂਕ 'ਚ ਫਾਰਮ 15ਜੀ ਜਾਂ ਫਾਰਮ 15ਐੱਚ ਜਮ੍ਹਾ ਕਰਕੇ ਟੀ.ਡੀ.ਐੱਸ. ਕਟੌਤੀ ਤੋਂ ਬਚਿਆ ਜਾ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਆਮਦਨ ਵਿਭਾਗ ਨੂੰ ਪਤਾ ਚੱਲਦਾ ਹੈ ਕਿ ਜਾਣਬੁੱਝ ਕੇ ਟੀ.ਡੀ.ਐੱਸ. ਨੂੰ ਟੈਕਸ ਬਚਤ ਲਈ ਟਾਲਿਆ ਜਾ ਰਿਹਾ ਹੈ ਤਾਂ ਇਸ 'ਤੇ ਆਮਦਨ ਟੈਕਸ ਵਿਭਾਗ ਜ਼ੁਰਮਾਨਾ ਲਗਾ ਸਕਦਾ ਹੈ। 
ਫਾਰਮ 15ਜੀ ਅਤੇ ਫਾਰਮ 15ਐੱਚ ਦੇ ਬਾਰੇ 'ਚ ਜਾਣੋ:-
1. ਫਾਰਮ 15ਜੀ ਅਤੇ 15 ਐੱਚ ਇਕ ਅਜਿਹਾ ਫਾਰਮ ਹੈ ਜੋ ਇਹ ਦੱਸਦਾ ਹੈ ਕਿ ਤੁਸੀਂ ਟੈਕਸ ਦੇਣ ਦੀ ਸੀਮਾ ਦੇ ਹੇਠਾਂ ਹੋ ਜਿਸ ਨਾਲ ਇਨਕਮ ਟੈਕਸ 'ਚ ਛੋਟ ਮਿਲਦੀ ਹੈ। 
2. ਫਾਰਮ 15ਜੀ 60 ਸਾਲ ਤੋਂ ਘਟ ਉਮਰ ਦੇ ਭਾਰਤੀ ਨਾਗਰਿਕਾਂ, ਹਿੰਦੂ ਪਰਿਵਾਰ ਅਤੇ ਟਰੱਸਟਾਂ ਦੇ ਲਈ ਹੈ। 60 ਸਾਲ ਤੋਂ ਜ਼ਿਆਦਾ ਉਮਰ ਦੇ ਭਾਰਤੀਆਂ ਨੂੰ ਫਾਰਮ 15ਐੱਚ ਜਮ੍ਹਾ ਕਰਵਾਉਣ ਦੀ ਲੋੜ ਹੈ। ਜੇਕਰ ਕਿਸੇ ਵਿਅਕਤੀ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਵਿਆਜ ਤੋਂ ਇਨਕਮ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੈ। ਤਾਂ ਉਨ੍ਹਾਂ ਨੇ ਫਾਰਮ ਐੱਚ ਜਮ੍ਹਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬੈਂਕ ਟੀ.ਡੀ.ਐੱਸ. ਨਹੀਂ ਕੱਟਣਗੇ।
3. ਇਨ੍ਹਾਂ ਫਾਰਮ ਨੂੰ ਬੈਂਕ, ਪੋਸਟ ਆਫਿਸ ਜਾਂ ਹੋਰ ਸੰਬੰਧਤ ਸੰਗਠਨਾਂ 'ਚ ਜਮ੍ਹਾ ਕਰਨ ਨਾਲ ਟੀ.ਡੀ.ਐੱਸ. ਤੋਂ ਬਚਿਆ ਜਾ ਸਕਦਾ ਹੈ। ਚਾਹੇ ਇਨਕਮ ਬੈਂਕ ਐੱਫ.ਡੀ. ਜਾਂ ਪੋਸਟ ਆਫਿਸ ਡਿਪਾਜ਼ਿਟ ਜਾਂ ਰੈਂਟਲ ਇਨਕਮ 'ਤੇ ਮਿਲਣ ਵਾਲੇ ਵਿਆਜ ਨਾਲ ਹੋਈ ਹੋਵੇ। 
4. ਇਨ੍ਹਾਂ ਫਾਰਮ ਨੂੰ ਹਰ ਵਿੱਤੀ ਸਾਲ ਦੀ ਸ਼ੁਰੂਆਤ 'ਚ ਜਮ੍ਹਾ ਕਰਨਾ ਹੋਵੇਗਾ ਕਿਉਂਕਿ ਇਹ ਫਾਰਮ ਸਿਰਫ ਇਕ ਵਿੱਤੀ ਸਾਲ ਦੇ ਲਈ ਹੀ ਵੈਲਿਡ ਹੁੰਦੇ ਹਨ। 
5.ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਵਿਆਜ ਨਾਲ ਇਨਕਮ 'ਤੇ ਹੋਰ ਟੀ.ਡੀ.ਐੱਸ. ਕੱਟ ਲਿਆ ਜਾਂਦਾ ਹੈ ਤਾਂ ਇਸ ਨੂੰ ਸਿਰਫ ਉਸ ਸਮੇਂ ਲਈ ਆਮਦਨ ਰਿਟਨ ਦਾਖਲ ਕਰਕੇ ਵਾਪਸ ਪਾਇਆ ਜਾ ਸਕਦਾ ਹੈ।


Aarti dhillon

Content Editor

Related News