ਜ਼ਰੂਰਤ ਸਮੇਂ ਭੁੱਲ ਗਏ ਹੋ Bank Account Number ਤਾਂ ਇਨ੍ਹਾਂ ਤਰੀਕਿਆਂ ਨਾਲ ਪਤਾ ਲਗਾਓ

02/06/2019 1:04:43 PM

ਨਵੀਂ ਦਿੱਲੀ — ਬੈਂਕ ਖਾਤਾ ਰੱਖਣਾ ਅੱਜ ਦੇ ਦੌਰ 'ਚ ਹਰ ਅਮੀਰ-ਗਰੀਬ ਦੀ ਜ਼ਰੂਰਤ ਬਣ ਚੁੱਕਾ ਹੈ ਪਰ ਨੈੱਟ ਬੈਂਕਿੰਗ ਦੇ ਦੌਰ 'ਚ ਜ਼ਿਆਦਾਤਰ ਲੋਕ ਘੱਟ ਹੀ ਆਪਣੇ ਬ੍ਰਾਂਚ ਵਿਚ ਜਾਂਦੇ ਹਨ। ਅਜਿਹੀ ਹਾਲਤ ਵਿਚ ਆਪਣੇ ਬੈਂਕ ਦੀ ਪਾਸ ਬੁੱਕ ਦੀ ਸ਼ਕਲ ਦੇਖੇ ਹੀ ਲੰਮਾ ਸਮਾਂ ਬੀਤ ਜਾਂਦਾ ਹੈ। ਸਾਡੀ ਇਸ ਆਦਤ ਕਾਰਨ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਕਿਸੇ ਵੇਲੇ ਅਚਾਨਕ ਬੈਂਕ ਖਾਤੇ ਦਾ ਨੰਬਰ ਦੇਣਾ ਜ਼ਰੂਰੀ ਹੋਵੇ ਅਤੇ ਤੁਹਾਨੂੰ ਆਪਣੇ ਖਾਤੇ ਦਾ ਨੰਬਰ ਹੀ ਯਾਦ ਨਾ ਆਵੇ ਤਾਂ ਪਰੇਸ਼ਾਨੀ ਹੋਣਾ ਲਾਜ਼ਮੀ ਹੈ। ਆਓ ਜਾਣਦੇ ਹਾਂ ਕੁਝ ਟਿੱਪਸ ਜਿੰਨ੍ਹਾ ਦੀ ਸਹਾਇਤਾ ਨਾਲ ਤੁਸੀਂ ਆਪਣੇ ਬੈਂਕ ਖਾਤੇ ਦਾ ਨੰਬਰ ਪਤਾ ਲਗਾ ਸਕਦੇ ਹੋ।

ਇਸ ਮੌਕੇ ਸਭ ਤੋਂ ਪਹਿਲਾਂ ਇਹ ਸਲਾਹ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਆਪਣੇ ਖਾਤਾ ਨੰਬਰ ਕਿਸੇ ਗੁਪਤ ਥਾਂ ਜਾਂ ਕੋਡ ਵਰਡ ਵਿਚ ਲਿਖ ਕੇ ਰੱਖ ਲਓ। ਇਸ ਤੋਂ ਇਲਾਵਾ ਤੁਸੀਂ ਆਪਣੇ ਫੋਨ ਨੋਟ ਵਿਚ ਵੀ ਖਾਤਾ ਨੰਬਰ ਲਿਖ ਕੇ ਰੱਖ ਸਕਦੇ ਹੋ। ਅਜਿਹੀ ਸਥਿਤੀ ਵਿਚ ਪਾਸਬੁੱਕ ਜੇਕਰ ਗੁੰਮ ਹੋ ਜਾਵੇ ਤਾਂ ਤੁਹਾਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਜੇਕਰ ਤੁਸੀਂ ਅਜਿਹਾ ਨਾ ਕਰ ਸਕੋ ਤਾਂ ਜਾਣੋ ਆਪਣਾ ਖਾਤਾ ਨੰਬਰ ਕਿਸ ਤਰ੍ਹਾਂ ਪਤਾ ਲਗਾ ਸਕਦੇ ਹੋ।

ਆਨਲਾਈਨ ਪਤਾ ਲਗਾਓ ਖਾਤਾ ਨੰਬਰ

ਇਸ ਸਹੂਲਤ ਲਈ ਤੁਹਾਡੀ ਆਨਲਾਈਨ ਬੈਂਕਿੰਗ ਪਹਿਲਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਦਾ ਆਈ.ਡੀ. ਪਾਸਵਰਡ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਬੈਂਕ ਸਟੇਟਮੈਂਟ ਨੂੰ ਐਕਟਿਵ ਕੀਤਾ ਹੋਇਆ ਹੈ ਤਾਂ ਉਸਦੀ ਪੀ.ਡੀ.ਐੱਫ. ਕਾਪੀ ਉੱਪਰ ਵੀ ਖਾਤਾ ਨੰਬਰ ਲਿਖਿਆ ਹੁੰਦਾ ਹੈ।

ਚੈੱਕ ਬੁੱਕ ਦੀ ਸਹਾਇਤਾ ਨਾਲ

ਖਾਤਾ ਖੁੱਲਵਾਉਂਦੇ ਸਮੇਂ ਬੈਂਕ ਤੁਹਾਨੂੰ ਇਕ ਚੈੱਕ ਬੁੱਕ ਦਿੰਦਾ ਹੈ। ਇਸ ਉੱਪਰ ਪ੍ਰਤੀ ਚੈੱਕ ਦੇ ਹੇਠਲੇ ਪਾਸੇ ਖਾਤਾ ਨੰਬਰ ਵੀ ਲਿਖਿਆ ਹੁੰਦਾ ਹੈ। ਚੈੱਕ ਨੰਬਰ ਦੇ ਨਾਲ ਉਥੇ ਰਾਉਟਿੰਗ ਨੰਬਰ, ਆਈ.ਐਫ.ਐਸ.ਸੀ. ਕੋਡ ਆਦਿ ਵੀ ਲਿਖਿਆ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਫੋਨ ਵਿਚ ਬੈਂਕ ਦਾ ਐਪ ਪਾਇਆ ਹੋਇਆ ਹੈ ਤਾਂ ਉਥੇ ਵੀ ਖਾਤਾ ਨੰਬਰ ਦੇਖਿਆ ਜਾ ਸਕਦਾ ਹੈ ਜਾਂ ਬੈਂਕ ਦੀ ਸ਼ਾਖਾ ਵਿਚ ਜਾ ਕੇ ਵੀ ਪਤਾ ਲਗਾਇਆ ਜਾ ਸਕਦਾ ਹੈ।


Related News