ਬੀਮਾ ਕਵਰ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਬਣਾਓ ਚੰਗੀ ਤਰ੍ਹਾਂ ਯੋਜਨਾ

06/24/2020 1:33:27 PM

ਨੈਸ਼ਨਲ ਡੈਸਕ- ਜਦੋਂ ਤੁਹਾਡੀ ਕਮਾਈ ਖਰਚ ਤੋਂ ਵੱਧ ਹੋਣ ਲੱਗਦੀ ਹੈ ਤਾਂ ਉਸ ਪੈਸੇ ਨੂੰ ਇਨਵੈਸਟਮੈਂਟ (ਨਿਵੇਸ਼) ਵਿਕਲਪ 'ਚ ਲਗਾ ਦਿੰਦੇ ਹੋ। ਫਾਈਨੈਂਸ਼ੀਅਲ (ਵਿੱਤੀ) ਯੋਜਨਾ 'ਚ ਸਭ ਤੋਂ ਮਹੱਤਵਪੂਰਨ ਇਹ ਹੁੰਦਾ ਹੈ ਕਿ ਮੌਜੂਦਾ ਸਮੇਂ ਦੇ ਨਾਲ-ਨਾਲ ਤੁਸੀਂ ਆਪਣੇ ਭਵਿੱਖ ਨੂੰ ਕਿੰਨਾ ਸੁਰੱਖਿਅਤ ਕਰ ਰਹੇ ਹੋ। ਇਹ ਇਸ ਲਈ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਜੇਕਰ ਤੁਹਾਡੇ ਨਾਲ ਕੁਝ ਅਣਹੋਣੀ ਹੁੰਦੀ ਹੈ ਤਾਂ ਪਰਿਵਾਰ ਵਾਲਿਆਂ ਨੂੰ ਆਰਥਿਕ ਤੰਗਹਾਲੀ 'ਚੋਂ ਨਾ ਲੰਘਣਾ ਪਵੇ। ਇਹੀ ਕਾਰਨ ਹੈ ਕਿ ਜ਼ਰੂਰਤ ਦੇ ਹਿਸਾਬ ਨਾਲ ਬੀਮਾ ਕਵਰ ਦਾ ਆਕਾਰ ਸਹੀ ਹੋਵੇ।
 

ਬੀਮਾ ਕਵਰ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬੀਮਾ ਕਵਰ ਡਿਸਾਈਡ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਸ ਸਮੇਂ ਤੁਹਾਡੀ ਆਮਦਨੀ ਕਿੰਨੀ ਹੈ। ਕਿਸੇ ਤਰ੍ਹਾਂ ਦੀ ਅਣਹੋਣੀ ਹੁੰਦੀ ਹੈ ਤਾਂ ਪਰਿਵਾਰ ਲਈ ਕਿੰਨੀ ਰਕਮ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰ ਵਿਅਕਤੀ ਦੀ ਵਿੱਤੀ ਜ਼ਿੰਮੇਵਾਰੀ ਵੱਖ-ਵੱਖ ਹੁੰਦੀ ਹੈ। ਕਿਸੇ ਨੂੰ ਆਪਣੇ ਬੁੱਢੇ ਮਾਂ-ਬਾਪ ਲਈ ਹਰ ਮਹੀਨੇ ਪਿੰਡ ਪੈਸਾ ਭੇਜਣਾ ਹੁੰਦਾ ਹੈ, ਕਿਸੇ ਵਿਅਕਤੀ ਦਾ ਹੋਮ ਲੋਨ, ਕਾਰ ਲੋਨ ਜਾਂ ਬੱਚਿਆਂ ਦੀ ਪੜ੍ਹਾਈ ਲਈ ਐਜ਼ੂਕੇਸ਼ਨ ਲੋਨ ਚੱਲ ਰਿਹਾ ਹੁੰਦਾ ਹੈ। ਤੁਹਾਡਾ ਕਿਸ ਤਰ੍ਹਾਂ ਦਾ ਲੋਨ ਚੱਲ ਰਿਹਾ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਵਿੱਤੀ ਦੇਣਦਾਰੀ ਹੈ ਤਾਂ ਇਸ ਦਾ ਹਿਸਾਬ ਲਗਾ ਲਵੋ ਅਤੇ ਉਸ ਦੇ ਹਿਸਾਬ ਨਾਲ ਰਿਸਕ ਕਵਰੇਜ਼ ਲਵੋ।
 

ਵਿੱਤੀ ਟੀਚਾ ਤੈਅ ਕਰੋ
ਆਉਣ ਵਾਲੇ ਦਿਨਾਂ ਲਈ ਤੁਸੀਂ ਵਿੱਤੀ ਟੀਚਾ ਤੈਅ ਕਰੋ। ਜੇਕਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ ਜਾਂ ਫਿਰ ਉਨ੍ਹਾਂ ਦਾ ਵਿਆਹ ਕਰਨਾ ਹੈ ਤਾਂ ਇਸ 'ਚ ਹੋਣ ਵਾਲੇ ਖਰਚ ਨੂੰ ਵੀ ਕਵਰ 'ਚ ਸ਼ਾਮਲ ਕਰਨਾ ਜ਼ਰੂਰੀ ਹੁੰਦਾ ਹੈ। ਤੁਹਾਡੇ ਕੋਲ ਕੋਈ ਜੱਦੀ ਲਾਈਬਿਲਿਟੀ ਹੈ ਤਾਂ ਉਸ ਨੂੰ ਵੀ ਕਵਰ 'ਚ ਸ਼ਾਮਲ ਕਰੋ।
 

ਕਿਸ ਉਮਰ 'ਚ ਕਰ ਰਹੇ ਹੋ ਪਲਾਨਿੰਗ
ਜੇਕਰ ਤੁਹਾਡੀ ਉਮਰ ਘੱਟ ਹੈ ਤਾਂ ਜ਼ਿੰਮੇਵਾਰੀ ਜ਼ਿਆਦਾ ਹੋਵੇਗੀ। ਇਸ ਲਈ ਉਸ ਉਮਰ 'ਚ ਜ਼ਿਆਦਾ ਕਵਰ ਜ਼ਰੂਰੀ ਹੈ। ਜੇਕਰ ਬੱਚਿਆਂ ਦੀ ਪੜ੍ਹਾਈ, ਘਰ, ਵਿਆਹ ਵਰਗੀ ਜ਼ਿੰਮੇਵਾਰੀ ਨਹੀਂ ਹੈ ਤਾਂ ਕਵਰ ਸਾਈਜ਼ ਛੋਟਾ ਹੋਣ ਨਾਲ ਵੀ ਕੰਮ ਚੱਲ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ ਨਾ ਭੁੱਲੋ ਕਿ ਬੁਢਾਪੇ 'ਚ ਕਮਾਈ ਸੰਭਵ ਨਹੀਂ ਹੈ, ਜਦੋਂ ਕਿ ਖਰਚ ਜਾਰੀ ਰਹਿੰਦੇ ਹਨ। ਇਸ ਲਈ ਬੁਢਾਪੇ ਦਾ ਇੰਤਜ਼ਾਮ ਵੀ ਹਾਲੇ ਹੀ ਕਰਨਾ ਹੋਵੇਗਾ।
 

ਬੀਮਾ ਕਵਰ ਲਈ ਚੰਗੀ ਤਰ੍ਹਾਂ ਯੋਜਨਾ ਬਣਾਓ
ਵੱਖ-ਵੱਖ ਜ਼ਿੰਮੇਵਾਰੀ ਨੂੰ ਧਿਆਨ 'ਚ ਰੱਖਦੇ ਹੋਏ ਮਿਊਚੁਅਲ ਫੰਡ, ਫਿਕਸਡ ਡਿਪਾਜ਼ਿਟ ਅਤੇ ਬੀਮਾ ਕਵਰ ਲਈ ਚੰਗੀ ਤਰ੍ਹਾਂ ਯੋਜਨਾ ਬਣਾਓ। ਵੱਖ-ਵੱਖ ਨਿਵੇਸ਼ ਯੋਜਨਾ ਨੂੰ ਵੱਖ-ਵੱਖ ਜ਼ਿੰਮੇਵਾਰੀ ਦੇ ਹਿਸਾਬ ਨਾਲ ਤੈਅ ਕਰੋ। ਅਜਿਹਾ ਕਰਨ ਨਾਲ ਆਰਥਿਕ ਪਰੇਸ਼ਾਨੀਆਂ ਤੋਂ ਸੌਖੀ ਤਰ੍ਹਾਂ ਬਚਿਆ ਜਾ ਸਕਦਾ ਹੈ।
 

ਵਿਕਸਿਤ ਦੇਸ਼ਾਂ 'ਚ ਹੈ ਥੰਮ ਰੂਲ
ਵਿਕਸਿਤ ਦੇਸ਼ਾਂ ਵਿਚ ਥੰਮ ਰੂਲ ਹੈ ਕਿ ਤੁਹਾਡਾ ਬੀਮਾ ਕਵਰ ਸਾਲਾਨਾ ਕਮਾਈ ਦਾ ਘੱਟ ਤੋਂ ਘੱਟ 7-10 ਗੁਣਾ ਹੋਵੇ। ਮਤਲਬ, ਤੁਹਾਡੀ ਸਾਲਾਨਾ ਕਮਾਈ ਜੇਕਰ 10 ਲੱਖ ਰੁਪਏ ਹੈ ਤਾਂ ਬੀਮਾ ਕਵਰ 70 ਲੱਖ ਤੋਂ ਇਕ ਕਰੋੜ ਦਰਮਿਆਨ ਹੋਣੀ ਚਾਹੀਦੀ ਹੈ। ਵਿਕਾਸ ਵੱਲ ਵੱਧ ਰਹੇ ਭਾਰਤ ਵਰਗੇ ਦੇਸ਼ ਲਈ ਮਹਿੰਗਾਈ ਦਰ ਇਕ ਵੱਡੀ ਸਮੱਸਿਆ ਹੈ। ਇਸ ਲਈ ਬੀਮਾ ਕਵਰ ਦਾ ਸਾਈਜ਼ 10-15 ਗੁਣਾ ਹੋਣਾ ਜ਼ਰੂਰੀ ਹੈ। ਮਤਲਬ ਜੇਕਰ ਤੁਹਾਡੀ ਸਾਲਾਨਾ ਆਮਦਨ 10 ਲੱਖ ਹੈ ਤਾਂ ਬੀਮਾਰ ਕਵਰ 1-1.5 ਕਰੋੜ ਰੁਪਏ ਦਾ ਤਾਂ ਰੱਖਣ ਹੀ।


DIsha

Content Editor

Related News