ਪਹਿਲੀ ਵਾਰ ਕਰ ਰਹੇ ਹੋ ਨਿਵੇਸ਼ ਤਾਂ ਜਾਣੋ ਇਹ ਜ਼ਰੂਰੀ ਗੱਲਾਂ

01/23/2019 1:16:21 PM

ਨਵੀਂ ਦਿੱਲੀ—ਪਿਛਲੇ ਸਾਲ ਭਾਵ 2018 'ਚ ਬਹੁਤ ਸਾਰੇ ਨਿਵੇਸ਼ਕਾਂ ਨੇ ਮਿਊਚੁਅਲ ਫੰਡ 'ਚ ਨਿਵੇਸ਼ ਦੀ ਦਿਸ਼ਾ 'ਚ ਕਦਮ ਅੱਗੇ ਵਧਾਏ ਹਨ। ਇਸ ਦੇ ਨਾਲ ਹੀ ਲੋਕ ਹੁਣ ਫਿਜ਼ੀਕਲ ਸੇਵਿੰਗ ਦੀ ਜਗ੍ਹਾ ਫਾਈਨਾਂਸ਼ੀਅਲ ਸੇਵਿੰਗ 'ਤੇ ਵੀ ਖਾਸ ਧਿਆਨ ਦੇ ਰਹੇ ਹਨ। ਫਿਲਹਾਲ ਆਓ ਜਾਣਦੇ ਹਾਂ ਕਿ ਸ਼ੁਰੂਆਤੀ ਨਿਵੇਸ਼ਕਾਂ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਭ ਤੋਂ ਮੁੱਖ ਗੱਲ ਤਾਂ ਇਹ ਹੈ ਕਿ ਕਿਸੇ ਮਿਊਚੁਅਲ ਫੰਡ 'ਚ ਨਿਵੇਸ਼ ਸ਼ੁਰੂ ਕਰਨ ਲਈ ਤੁਹਾਨੂੰ ਕੇਵਾਈਸੀ ਕੰਪਲਾਇੰਟ ਹੋਣਾ ਜ਼ਰੂਰੀ ਹੈ। ਇਸ ਦਾ ਇਕ ਤਰੀਕਾ ਇਹ ਹੈ ਕਿ ਤੁਸੀਂ ਫਿਜ਼ੀਕਲ ਫਾਰਮ 'ਚ ਕੇਵਾਈਸੀ (ਆਪਣੇ ਗਾਹਕ ਨੂੰ ਜਾਣੋ) ਸੰਬੰਧੀ ਰਸਮਾਂ ਪੂਰੀਆਂ ਕਰ ਲਓ। ਨਿਵੇਸ਼ਕ ਇਸ ਫਾਰਮ ਨੂੰ ਭਰ ਕੇ ਫੋਟੋ ਲਗਾ ਕੇ, ਆਧਾਰ/ਪਾਸਪੋਰਟ/ਬਿਜਲੀ ਬਿਲ ਆਦਿ ਦੀ ਕਾਪੀ ਲਓ। ਇੰਨਾ ਹੀ ਨਹੀਂ ਕੁਝ ਮਿਊਚੁਅਲ ਫੰਡ ਵੈੱਬਸਾਈਟ 'ਤੇ ਜਾਂ ਡਿਸਟਰੀਬਿਊਟਰ ਦੇ ਪਲੇਟਫਾਰਮ 'ਤੇ ਈ-ਕੇਵਾਈਸੀ ਦੀ ਸੁਵਿਧਾ ਦਿੰਦੇ ਹਨ। ਇਸ ਰਾਹੀਂ ਤੁਸੀਂ ਸਿੱਧੇ ਵੀ ਨਿਵੇਸ਼ ਸ਼ੁਰੂ ਕਰ ਸਕਦੇ ਹੋ। 
ਪਹਿਲੀ ਵਾਰ ਦੇ ਨਿਵੇਸ਼ਕਾਂ ਨੂੰ ਕੁਝ ਗੱਲਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਨਿਵੇਸ਼ਕ ਫੰਡ ਚੁਕਾਉਂਦੇ ਸਮੇਂ ਟੀਚੇ ਦੇ ਨਾਲ ਖਤਰਾ ਲੈਣ ਦੀ ਸਮਰੱਥਾ ਅਤੇ ਸਮੇਂ ਨੂੰ ਵੀ ਧਿਆਨ 'ਚ ਰੱਖਣ। ਇਸ ਲਈ ਤੁਸੀਂ ਟੀਚਾ ਆਧਾਰਤ ਪਲਾਂਨਿੰਗ ਲਈ ਵੈੱਬਸਾਈਟ ਜਾਂ ਫਾਈਨਾਂਸ਼ੀਅਲ ਪਲਾਨਰ ਦੀ ਮਦਦ ਲੈ ਸਕਦੇ ਹੋ। ਨਿਵੇਸ਼ਕਾਂ ਨੂੰ ਸਕੀਮ ਨਾਲ ਸਬੰਧਤ ਦਸਤਾਵੇਜ਼ ਧਿਆਨ ਨਾਲ ਪੜ੍ਹਣੇ ਚਾਹੀਦੇ ਹਨ। ਇਸ ਦੇ ਨਾਲ ਹੀ ਮਿਊਚੁਅਲ ਫੰਡ ਦੇ ਨਿਵੇਸ਼ ਦੇ ਉਦੇਸ਼ ਸਕਿਓਰਿਟੀ ਸਕੀਮ ਆਦਿ ਨੂੰ ਠੀਕ ਤਰ੍ਹਾਂ ਸਮਝਣਾ ਵੀ ਜ਼ਰੂਰੀ ਹੈ। 
ਫੰਡ ਸਕੀਮ ਨੂੰ ਬਤੌਰ ਨਿਵੇਸ਼ਕ ਚੁਣਨਾ ਬਹੁਤ ਮੁੱਖ ਮੰਨਿਆ ਜਾਂਦਾ ਹੈ। ਫੰਡ ਹਾਊਸ ਅਤੇ ਫੰਡ ਮੈਨੇਜਰ ਦੇ ਫੈਸਲੇ ਨਾਲ ਤੁਹਾਡੇ ਨਿਵੇਸ਼ ਦੀ ਰਕਮ 'ਤੇ ਵੀ ਅਸਰ ਪੈਂਦਾ ਹੈ। ਫੰਡ ਹਾਊਸ ਚੁਣਨ ਤੋਂ ਪਹਿਲਾਂ ਨਿਵੇਸ਼ ਨੂੰ ਉਸ ਦਾ ਪ੍ਰਦਰਸ਼ਨ ਦੇਖਣਾ ਚਾਹੀਦਾ। ਇੰਨਾ ਹੀ ਨਹੀਂ ਕਿਸੇ ਫੰਡ ਦਾ ਪਿਛਲਾ ਪ੍ਰਦਰਸ਼ਨ ਉਸ ਦੇ ਭਵਿੱਖ ਦੀ ਗਾਰੰਟੀ ਨਹੀਂ ਹੁੰਦਾ ਹੈ। ਹਾਂ ਜੇਕਰ ਤੁਸੀਂ ਤਿੰਨ, ਪੰਜ ਜਾਂ 10 ਸਾਲ ਦਾ ਪ੍ਰਦਰਸ਼ਨ ਦੇਖੋਗੇ ਤਾਂ ਫੰਡ ਦੀ ਸਥਿਤੀ ਤੁਹਾਡੀ ਸਮਝ 'ਚ ਜ਼ਰੂਰ ਆ ਜਾਵੇਗੀ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਫੰਡ ਚੁਣੋ ਜਿਸ ਨੇ ਬੈਂਚਮਾਰਕ ਦੀ ਤੁਲਨਾ 'ਚ ਚੰਗਾ ਪ੍ਰਦਰਸ਼ਨ ਕੀਤਾ ਹੋਵੇ।


Aarti dhillon

Content Editor

Related News