ਜਾਣੋ ਕਿਉਂ ਕੀਤੀ ਜਾਂਦੀ ਹੈ ਮਹੂਰਤ ਟ੍ਰੇਡਿੰਗ, ਸ਼ੇਅਰ ਬਜ਼ਾਰ 'ਚ ਕੀ ਹੈ ਇਸ ਦਾ ਮਹੱਤਵ

11/08/2018 11:45:24 AM

ਨਵੀਂ ਦਿੱਲੀ — ਤਿਉਹਾਰ ਦੇ ਇਸ ਮੌਕੇ 'ਤੇ ਹਰ ਕੋਈ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਇਸ ਦੇ ਨਾਲ ਹੀ ਦੀਵਾਲੀ ਦੇ ਤਿਉਹਾਰ 'ਤੇ ਮਾਂ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਮਾਂ ਲੱਛਮੀ ਧਨ-ਦੌਲਤ ਦੀ ਪ੍ਰਤੀਕ ਹਨ। ਅਜਿਹੇ 'ਚ ਭਾਰਤੀ ਸ਼ੇਅਰ ਬਜ਼ਾਰ 'ਚ ਵੀ ਦੀਵਾਲੀ ਦਾ ਵੱਡਾ ਮਹੱਤਵ ਹੈ ਅਤੇ ਦੀਵਾਲੀ ਦੇ ਦਿਨ ਖਾਸ ਤੌਰ 'ਤੇ ਮਹੂਰਤ ਟ੍ਰੇਡਿੰਗ ਦੀ ਪਰੰਪਰਾ ਹੈ।

ਆਓ ਜਾਣਦੇ ਹਾਂ ਇਸ ਦੇ ਇਤਿਹਾਸ ਬਾਰੇ

ਦਰਅਸਲ ਮਹੂਰਤ ਟ੍ਰੇਡਿੰਗ ਦੀ ਪਰੰਪਰਾ ਕਰੀਬ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਮੰਨੀ ਜਾਂਦੀ ਹੈ। ਕਾਰੋਬਾਰੀਆਂ ਦਾ ਇਸ ਪਰੰਪਰਾ 'ਚ ਕਾਫੀ ਵਿਸ਼ਵਾਸ ਅਤੇ ਸ਼ਰਧਾ ਹੈ। ਦੀਵਾਲੀ ਦੇ ਦਿਨ ਨੂੰ ਭਾਰਤੀ ਕਾਰੋਬਾਰੀ ਨਵੇਂ ਸਾਲ ਦੇ ਰੂਪ ਵਿਚ ਮੰਨਦੇ ਹਨ। ਦੀਵਾਲੀ ਦੀ ਪਛਾਣ ਨਵੇਂ ਸਾਲ ਜਾਂ ਨਵੀਂ ਸੰਮਤ ਦੇ ਰੂਪ ਵਿਚ ਹੈ।

ਇਹ ਮੰਨਿਆ ਜਾਂਦਾ ਹੈ ਕਿ ਇਹ ਦਿਨ ਕਿਸੇ ਕੰਮ ਦੀ ਸ਼ੁਰੂਆਤ ਕਰਨ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਕਾਰੋਬਾਰੀ ਜਾਂ ਵਪਾਰੀ ਗਤੀਵਿਧਿਆਂ ਦੀ ਸ਼ੁਰੂਆਤ ਲਈ ਇਹ ਸਮਾਂ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਸ਼ੇਅਰ ਬਜ਼ਾਰ 'ਚ ਮਹੂਰਤ ਟ੍ਰੇਡਿੰਗ ਦਾ ਰਿਵਾਜ਼ ਹੈ। ਕਾਰੋਬਾਰ 'ਚ ਵਾਧਾ ਹੋਵੇ ਅਤੇ ਧਨ ਦਾ ਪ੍ਰਵਾਹ ਹੋਵੇ ਅਤੇ ਇਸ ਲਈ ਇਸ ਦਾ ਮਹੱਤਵ ਭਾਰਤੀ ਸ਼ੇਅਰ ਬਜ਼ਾਰ ਵਿਚ ਦੇਖਿਆ ਜਾਂਦਾ ਹੈ। 

ਦੀਵਾਲੀ  ਮੌਕੇ ਬੁੱਧਵਾਰ ਨੂੰ ਘਰੇਲੂ ਸ਼ੇਅਰ  ਬਾਜ਼ਾਰਾਂ ’ਚ ਸ਼ਾਮ 5 ਤੋਂ 6.30 ਵਜੇ ਤੱਕ ਮਹੂਰਤ ਕਾਰੋਬਾਰ ਹੋਇਆ।  ਬੀ.  ਐੱਸ. ਈ.  ਅਤੇ ਨੈਸ਼ਨਲ ਸਟਾਕ ਐਕਸਚੇਂਜ ਨੇ ਦੱਸਿਆ ਕਿ ਦੀਵਾਲੀ  ਮੌਕੇ ਉਂਝ ਤਾਂ ਬਾਜ਼ਾਰ ਬੰਦ ਰਹਿੰਦਾ ਹੈ   ਪਰ ਲਕਸ਼ਮੀ ਪੂਜਨ  ਤੋਂ ਬਾਅਦ ਕਾਰੋਬਾਰ ਹੁੰਦਾ ਹੈ।  ਇਸ ਲਈ 7 ਨਵੰਬਰ ਨੂੰ ਸ਼ਾਮ 4.45 ਵਜੇ ਤੋਂ 5.30 ਵਜੇ ਤੱਕ ਲਕਸ਼ਮੀ ਪੂਜਾ ਹੋਈ।  ਸ਼ੇਅਰ  ਬਾਜ਼ਾਰ  ਦੇ ਕਾਰੋਬਾਰੀ ਦੀਵਾਲੀ  ਦੇ ਦਿਨ ਮਹੂਰਤ ਕਾਰੋਬਾਰ  ਦੌਰਾਨ ਸ਼ੇਅਰ ਖਰੀਦਣਾ  ਸ਼ੁੱਭ ਮੰਨਦੇ ਹਨ। 

ਪੈਸਾ ਬਣਾਉਣ ਦਾ ਮੌਕਾ 

ਮਾਹਰਾਂ ਦਾ ਕਹਿਣਾ ਹੈ ਕਿ ਮਹੂਰਤ ਟ੍ਰੇਡਿੰਗ ਦੇ ਦਿਨ ਸ਼ੇਅਰ ਬਜ਼ਾਰ ਵਿਚ ਪੈਸਾ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਅਮੀਰ ਲੋਕ ਇਸ ਦਿਨ ਜ਼ਰੂਰ ਨਿਵੇਸ਼ ਕਰਦੇ ਹਨ। ਅਜਿਹੇ 'ਚ ਉਹ ਛੋਟੇ ਨਿਵੇਸ਼ ਤੋਂ ਹੀ ਲੱਖਾਂ ਕਮਾ ਲੈਂਦੇ ਹਨ। 

ਕਿਉਂ ਹੁੰਦੀ ਹੈ ਮਹੂਰਤ ਟ੍ਰੇਡਿੰਗ

ਮੰਨਿਆ ਜਾਂਦਾ ਹੈ ਕਿ ਮਹੂਰਤ ਦੌਰਾਨ ਕੀਤਾ ਗਿਆ ਨਿਵੇਸ਼ ਸ਼ੁੱਭ ਹੁੰਦਾ ਹੈ। ਮਾਰਕਿਟ ਦੇ ਮਾਹਰਾਂ ਮੁਤਾਬਕ ਨਿਵੇਸ਼ਕ ਪਹਿਲਾ ਆਰਡਕ ਖਰੀਦ ਦਾ ਹੀ ਦਿੰਦੇ ਹਨ। ਇਸ ਦਿਨ ਮਾਰਕਿਟ ਵਾਧੇ 'ਚ ਹੀ ਦੇਖਣ ਨੂੰ ਮਿਲਦੀ ਹੈ।


Related News