ਜਾਣੋ ਕੀ ਹੈ ਈ.ਐੱਮ.ਵੀ. ਚਿਪ ਡੈਬਿਟ ਕਾਰਡ

01/06/2019 1:06:40 PM

ਨਵੀਂ ਦਿੱਲੀ—ਈ.ਐੱਮ.ਵੀ. ਚਿਪ ਡੈਬਿਟ ਕਾਰਡ : ਤੁਹਾਡੇ ਜਾਂ ਤੁਹਾਡੇ ਘਰ ਦੇ ਕਿਸੇ ਮੈਂਬਰ ਦੇ ਕੋਲ ਡੈਬਿਟ ਕਾਰਡ ਜਾਂ ਏ.ਟੀ.ਐੱਮ ਕਾਰਡ ਜ਼ਰੂਰ ਹੋਵੇਗਾ। ਉਸ ਨੂੰ ਹੱਖ 'ਚ ਲੈ ਕੇ ਦੇਖੋ, ਜੇਕਰ ਉਸ 'ਚ ਕੋਈ ਚਿਪ ਨਜ਼ਰ ਆਉਂਦੀ ਹੈ ਤਾਂ ਉਹ ਈ.ਐੱਮ.ਵੀ. ਚਿਪ ਡੈਬਿਟ ਕਾਰਡ ਹੈ ਅਤੇ ਜੇਕਰ ਪਿੱਛੇ ਵੱਲ ਸਿਰਫ ਕਾਲੀ ਪੱਟੀ ਹੈ ਤਾਂ ਉਹ ਪੁਰਾਣਾ ਮੈਗਸਟਰਾਈਪ ਡੈਬਿਟ ਕਾਰਡ ਹੈ। ਜਦੋਂ ਡੈਬਿਟ ਜਾਂ ਏ.ਟੀ.ਐੱਮ. ਕਾਰਡ ਦੀ ਸ਼ੁਰੂਆਤ ਹੋਈ ਸੀ ਤਾਂ ਉਨ੍ਹਾਂ 'ਚ ਇਹ ਕਾਲੀ ਪੱਟੀ ਲੱਗੀ ਹੁੰਦੀ ਸੀ ਜਿਸ ਨੂੰ ਮੈਗਸਟਰਾਈਪ ਕਹਿੰਦੇ ਹਨ। 
ਈ.ਐੱਮ.ਵੀ. ਚਿਪ ਡੈਬਿਟ ਕਾਰਡ ਇਧਰ ਕੁਝ ਦਿਨਾਂ ਤੋਂ ਚਰਚਾ 'ਚ ਹੈ। ਹੋ ਸਕਦਾ ਹੈ ਤੁਹਾਡੇ ਕੋਲ ਵੀ ਬੈਂਕ ਤੋਂ ਪੁਰਾਣਾ ਏ.ਟੀ.ਐੱਮ. ਕਾਰਡ ਬਦਲ ਕੇ ਨਵਾਂ ਈ.ਐੱਮ.ਵੀ. ਚਿਪ ਬੇਸਡ ਕਾਰਡ ਲੈਣ ਦਾ ਮੈਸੇਜ ਆਇਆ ਹੋ ਕਿਉਂਕਿ ਮੈਗਨੇਟਿਕ ਸਟਰਾਈਪ ਵਾਲੇ ਜ਼ਿਆਦਾਤਰ ਕਾਰਡਸ 31 ਦਸੰਬਰ ਦੇ ਬਾਅਦ ਬੰਦ ਹੋ ਗਏ ਹਨ। ਬੈਂਕ ਪਿਛਲੇ ਕਈ ਮਹੀਨੇ ਤੋਂ ਲੋਕਾਂ ਨੂੰ ਈ.ਐੱਮ.ਵੀ. ਚਿਪ ਵਾਲੇ ਕਾਰਡ ਲੈਣ ਲਈ ਮੈਸੇਜ ਭੇਜ ਰਹੇ ਹਨ। ਇਸ ਦੇ ਬਾਅਦ ਵੱਡੀ ਗਿਣਤੀ 'ਚ ਗਾਹਰਾਂ ਨੂੰ ਨਵਾਂ ਕਾਰਡ ਨਹੀਂ ਮਿਲਿਆ ਹੈ। ਬੈਂਕਾਂ ਦਾ ਕਹਿਣਾ ਹੈ ਕਿ ਸਭ ਬ੍ਰਾਂਚਾਂ 'ਚ ਕਾਰਡ ਉਪਲੱਬਧ ਹਨ, ਜੇਕਰ ਕਿਸੇ ਨੂੰ ਚਿੱਪ ਬੇਸਡ ਕਾਰਡ ਨਹੀਂ ਮਿਲਿਆ ਹੈ ਤਾਂ ਉਹ ਸੰਬੰਧਤ ਬਾਂਚ 'ਚ ਜਾ ਕੇ ਮੁਫਤ 'ਚ ਲੈ ਸਕਦੇ ਹਨ। 
ਨਵਾਂ ਡੈਬਿਟ ਕਾਰਡ ਤੁਹਾਨੂੰ ਈ.ਐੱਮ.ਵੀ. ਚਿਪ ਵਾਲਾ ਮਿਲੇਗਾ। ਆਰ.ਬੀ.ਆਈ. ਮੁਤਾਬਕ ਇਸ ਚਿਪ ਦੇ ਕਾਰਡ ਨੂੰ ਤਕਨੀਕੀ ਰੂਪ ਨਾਲ ਸਭ ਤੋਂ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਇਸ 'ਚ ਮਾਈਕ੍ਰੋਪ੍ਰੋਸੈਸਰ ਚਿਪ ਲੱਗੀ ਹੋਵੇਗੀ। ਇਸ ਚਿਪ ਦੇ ਲਗਣ ਨਾਲ ਤੁਹਾਡੇ ਕਾਰਡ ਦਾ ਕਲੋਨ ਬਣਾਉਣਾ ਸੰਭਵ ਨਹੀਂ ਹੈ। ਏ.ਟੀ.ਐੱਮ. ਫਰਾਡ ਨੂੰ ਰੋਕਣ ਲਈ ਇਸ ਤਕਨੀਕ 'ਤੇ ਆਧਾਰਿਤ ਡੈਬਿਟ ਕਾਰਡ ਨੂੰ ਬਣਾਇਆ ਗਿਆ ਹੈ।
ਈ.ਐੱਮ.ਵੀ. ਚਿਪ ਡੈਬਿਟ ਕਾਰਡ ਦੇ ਫਾਇਦੇ
ਈ.ਐੱਮ.ਵੀ. ਚਿਪ ਡੈਬਿਟ ਕਾਰਡ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਹਾਡੇ ਕਾਰਡ ਨੂੰ ਕਲੋਨਿੰਗ ਕਰਕੇ ਉਸ ਨਾਲ ਛੇੜਛਾੜ ਸੰਭਵ ਨਹੀਂ ਹੈ। ਕਈ ਜਾਲਸਾਜ ਏ.ਟੀ.ਐੱਮ. ਮਸ਼ੀਨ 'ਚ ਸਕੈਨਰ ਲਗਾ ਕੇ ਗਾਹਕਾਂ ਦੇ ਕਾਰਡ ਦਾ ਡਾਟਾ ਚੋਰੀ ਕਰਕੇ ਉਨ੍ਹਾਂ ਦੇ ਅਕਾਊਂਟ ਤੋਂ ਪੈਸਾ ਚੋਰੀ ਕਰ ਲੈਂਦੇ ਹਨ ਹਾਲਾਂਕਿ ਹੁਣ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ। 


Aarti dhillon

Content Editor

Related News