ਤਵੇਸਾ 67 ਦੇ ਕਾਰਡ ਨਾਲ ਸਾਂਝੇ ਤੌਰ ’ਤੇ 21ਵੇਂ ਸਥਾਨ ’ਤੇ
Sunday, May 19, 2024 - 09:21 PM (IST)
ਬ੍ਰੈਂਡਨਬਰਗ (ਜਰਮਨੀ), (ਭਾਸ਼ਾ)– ਭਾਰਤੀ ਗੋਲਫਰ ਤਵੇਸਾ ਮਲਿਕ ਨੇ ਅਮੁੰਡੀ ਜਰਮਨ ਮਾਸਟਰਸ ਦੇ ਤੀਜੇ ਦੌਰ ਵਿਚ 5 ਅੰਡਰ 67 ਦਾ ਸ਼ਾਨਦਾਰ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ’ਤੇ 21ਵੇਂ ਸਥਾਨ ’ਤੇ ਬਣੀ ਹੋਈ ਹੈ। ਇਹ ਲੇਡੀਜ਼ ਯੂਰਪੀਅਨ ਟੂਰ ਵਿਚ ਤਕਰੀਬਨ ਚਾਰ ਸਾਲ ਵਿਚ ਤਵੇਸਾ ਦਾ ਸਰਵਸ੍ਰੇਸ਼ਠ ਰਾਊਂਡ ਹੈ। ਉਹ ਆਪਣਾ ਲੇਡੀਜ਼ ਯੂਰਪੀਅਨ ਟੂਰ ਕਾਰਡ (ਐੱਲ. ਈ. ਟੀ.) ਬਰਕਰਾਰ ਰੱਖਣ ਦੀ ਕੋਸ਼ਿਸ਼ ਵਿਚ ਰੁੱਝੀ ਹੋਈ ਹੈ। ਉਸ ਨੇ ਤੀਜੇ ਦੌਰ ਵਿਚ ਇਕ ਈਗਲ ਤੇ ਪੰਜ ਬਰਡੀਆਂ ਲਗਾਈਆਂ ਜਦਕਿ ਦੋ ਬੋਗੀਆਂ ਕਰ ਬੈਠੀ।
ਇਹ 2021 ਤੋਂ ਬਾਅਦ ਐੱਲ. ਈ. ਟੀ. ’ਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਸ ਨੇ ਦੱਖਣੀ ਅਫਰੀਕਾ ਵਿਚ ਸਨਸ਼ਾਈਨ ਲੇਡੀਜ਼ ਟੂਰ ’ਤੇ 65 ਦਾ ਸਰਵਸ੍ਰੇਸ਼ਠ ਕਾਰਡ ਖੇਡਿਆ ਸੀ। ਭਾਰਤ ਵੱਲੋਂ ਕੱਟ ਹਾਸਲ ਕਰਨ ਵਾਲੀਆਂ ਦੋ ਹੋਰ ਖਿ਼ਡਾਰਨਾਂ ਪ੍ਰਣਵੀ ਉਰਸ (71) ਤੇ ਦੀਕਸ਼ਾ ਡਾਗਰ (73) ਕ੍ਰਮਵਾਰ ਸਾਂਝੇ ਤੌਰ ’ਤੇ 21ਵੇਂ ਤੇ ਸਾਂਝੇ ਤੌਰ ’ਤੇ 43ਵੇਂ ਸਥਾਨ ’ਤੇ ਬਣੀਆਂ ਹੋਈਆਂ ਹਨ। ਵਾਣੀ ਕਪੂਰ, ਅਮਨਦੀਪ ਦ੍ਰਾਲ, ਸਨੇਹਾ ਸਿੰਘ ਤੇ ਐਮੇਚਿਓਰ ਅਵਨੀ ਪ੍ਰਸ਼ਾਂਤ ਕੱਟ ਹਾਸਲ ਕਰਨ ਤੋਂ ਖੁੰਝ ਗਈਆਂ ਸਨ।