ਐਪਲ ਦੇ ਨਵੇਂ ਲੈਪਟਾਪ ''ਚ ਨਹੀਂ ਹੋਵੇਗਾ ਕੀ-ਬੋਰਡ, OLED ਪੈਨਲ ''ਤੇ ਹੋਣਗੇ ਬਟਨ
Friday, Jun 10, 2016 - 01:59 PM (IST)
ਜਲੰਧਰ : ਐਪਲ ਇਸ ਮਹੀਨੇ ਨਵੀਂ ਮੈਕਬੁੱਕ ਏਅਰ ਲਾਂਚ ਕਰ ਸਕਦਾ ਹੈ। ਨਵੀਂ ਮੈਕਬੁੱਕ ਏਅਰ ''ਚ ਮਾਮੂਲੀ ਅਪਡੇਟ ਦੇਖਣ ਨੂੰ ਮਿਲਣਗੇ ਅਤੇ ਰਿਪੋਰਟ ਦੇ ਮੁਤਾਬਕ ਅਗਸਤ ''ਚ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਜਾਪਾਨੀ ਬਲਾਗ Macotakara ਦੁਆਰਾ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।
ਹਾਲਾਂਕਿ ਐਨਾਲਿਸਟ Ming Chi Kuo ਦਾ ਦਾਅਵਾ ਹੈ ਕਿ ਇਸ ਡਿਵਾਇਸ ਨੂੰ ਚੌਥੀ ਤੀਮਾਹੀ ''ਚ ਲਾਂਚ ਕੀਤਾ ਜਾਵੇਗਾ ਅਤੇ ਉਨਾਂ ਦੇ ਦੁਆਰਾ ਜਿਸ ਫੀਚਰ ਬਾਰੇ ''ਚ ਜਿਕਰ ਕੀਤਾ ਗਿਆ ਹੈ ਉਹ ਮਾਮੂਲੀ ਨਹੀਂ ਲਗਦਾ। Kuo ਦੇ ਮੁਤਾਬਕ ਕੰਪਨੀ ਦਾ ਸਾਰਾ ਧਿਆਨ ਆਉਣ ਵਾਲੇ ਆਈਫੋਨ 7 ''ਤੇ ਹੋਵੇਗਾ, ਮੈਕਬੁੱਕ ਪ੍ਰੋ ਲੀਕ ''ਚ ਇਸ ਵਾਰ ਸਭ ਤੋਂ ਮਹੱਤਵਪੂਰਨ ਅਪੇਡਟ ਦੀ ਗੱਲ ਵੀ ਕੀਤੀ ਗਈ ਹੈ।
Kuo ਨੇ ਕਿਹਾ ਕਿ ਇਸ ਸਾਲ 2 ਲੈਪਟਾਪਸ (13 ਇੰਚ ਅਤੇ 15 ਇੰਚ) ਪੇਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੀ-ਬੋਰਡ ਦੀ ਜਗ੍ਹਾ ਮੈਕਬੁੱਕ ''ਚ ਓ.ਐਲਈ. ਡੀ ਪੈਨਲ ਹੋਵੇਗਾ ਜੋ ਫਿਜੀਕਲ ਫੰਕਸ਼ਨ ਬਟਨਾਂ ਨੂੰ ਰਿਪਲੇਸ ਕਰ ਦੇਵੇਗਾ। ਇਸ ਦੇ ਨਾਲ Kuo ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਮੈਕਬੁੱਕ ''ਚ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ।
