ਅਜਿਹੀ ਚਾਕਲੇਟ ਤੇ ਚਾਹ, ਜਿਸ ਨਾਲ ਬੁਢਾਪਾ ਰਹੇਗਾ ਦੂਰ

11/05/2018 3:33:43 PM

ਬਰਲਿਨ— ਜ਼ਿੰਕ ਨੂੰ ਵਾਈਨ, ਕਾਫੀ, ਚਾਹ ਤੇ ਚਾਕਲੇਟ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ 'ਚ ਪਾਏ ਜਾਣ ਵਾਲੇ ਪਦਾਰਥਾਂ ਦੇ ਨਾਲ ਮਿਲਾ ਲਿਆ ਜਾਵੇ ਤਾਂ ਉਹ ਆਕਸੀਡੇਟਿਵ ਸਟ੍ਰੈਸ ਤੋਂ ਬਚਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਕ ਅਧਿਐਨ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ।

ਜਰਮਨੀ ਦੀ ਏਰਲਾਨਜਨ-ਨਿਊਰਮਬਰਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਬੁਢਾਪੇ ਤੇ ਜ਼ਿੰਦਗੀ ਜਿਊਣ ਦੀ ਆਸ ਘਟਣ ਦੇ ਪਿੱਛੇ ਕੁਝ ਹੱਦ ਤੱਕ ਆਕਸੀਡੇਟਿਵ ਤਣਾਅ ਜ਼ਿੰਮੇਦਾਰ ਹੁੰਦਾ ਹੈ। ਇਸ ਅਧਿਐਨ ਤੋਂ ਪਤਾ ਲੱਗਿਆ ਕਿ ਜ਼ਿੰਕ ਇਕ ਜੈਵਿਕ ਅਣੂ ਨੂੰ ਸਰਗਰਮ ਕਰਦਾ ਹੈ ਜੋ ਆਕਸੀਡੇਟਿਵ ਤਣਾਅ ਤੋਂ ਬਚਣ 'ਚ ਕਾਰਗਰ ਹੈ।

ਏਰਲਾਨਜਨ-ਨਿਊਰਮਬਰਗ ਯੂਨੀਵਰਸਿਟੀ ਦੇ ਇਵਾਨੋਵੀ ਬਰਮਾਜੋਵ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਸੰਭਵ ਹੈ ਕਿ ਵਾਈਨ, ਕਾਫੀ, ਚਾਹ ਜਾਂ ਚਾਕਲੇਟ ਭਵਿੱਖ 'ਚ ਜ਼ਿੰਕ ਦੇ ਨਾਲ ਉਪਲਬਧ ਹੋਵੇ। ਜ਼ਿੰਕ ਇਕ ਅਜਿਹਾ ਖਣਿਜ ਹੈ, ਜਿਸ ਦੀ ਥੋੜੀ ਜਿਹੀ ਮਾਤਰਾ ਦੀ, ਮਨੁੱਖ ਨੂੰ ਸਿਹਤਮੰਦ ਰਹਿਣ ਲਈ ਲੋੜ ਪੈਂਦੀ ਹੈ। ਇਹ ਅਧਿਐਨ ਨੇਚਰ ਕੈਮਿਸਟ੍ਰੀ ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਹੈ।


Related News