ਰੂਸ ਦੇ ਰਾਜਦੂਤ ਨੇ ਕਿਹਾ- PM ਮੋਦੀ ਦੇ ਮਾਸਕੋ ਦੌਰੇ ਨਾਲ ਹੋਰ ਮਜ਼ਬੂਤ ਹੋਣਗੇ ਦੋ-ਪੱਖੀ ਸੰਬੰਧ
07/02/2024 5:55:46 PM
ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੂੰ ਰੂਸ ਦਾ ਪੁਰਾਣਾ ਦੋਸਤ ਦੱਸਦੇ ਹੋਏ ਸੰਯੁਕਤ ਰਾਸ਼ਟਰ 'ਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਨਵੀਂ ਦਿੱਲੀ ਨਾਲ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਸੰਬੰਧ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਵਿਤ ਰੂਸ ਯਾਤਰਾ ਤੋਂ ਬਾਅਦ ਦੋ-ਪੱਖੀ ਸੰਬੰਧ ਹੋਰ ਵੀ ਬਿਹਤਰ ਹੋਣਗੇ। ਸੰਯੁਕਤ ਰਾਸ਼ਟਰ 'ਚ ਰੂਸ ਦੇ ਸਥਾਈ ਪ੍ਰਤੀਨਿਧੀ ਵੇਸੀਲੀ ਨੇਬੇਂਜੀਆ ਨੇ ਇਹ ਟਿੱਪਣੀ ਸੋਮਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਸੰਭਾਵਿਤ ਮਾਸਕੋ ਯਾਤਰਾ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕੀਤੀ।
ਨੇਬੇਂਜੀਆ ਨੇ ਕਿਹਾ,''ਭਾਰਤ ਨਾਲ ਸਾਡੇ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਸੰਬੰਧ ਹਨ। ਭਾਰਤ ਰੂਸ ਦਾ ਪੁਰਾਣਾ ਦੋਸਤ ਹੈ। ਅਸੀਂ ਕਈ ਖੇਤਰਾਂ 'ਚ ਸਹਿਯੋਗ ਕਰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਾਰੇ ਸਹਿਯੋਗ ਖੇਤਰਾਂ 'ਤੇ ਇਕ ਠੋਸ ਗੱਲਬਾਤ ਹੋਵੇਗੀ।'' ਜਦੋਂ ਇਹ ਪੁੱਛਿਆ ਗਿਆ ਕਿ ਇਸ ਯਾਤਰਾ ਤੋਂ ਉਨ੍ਹਾਂ ਨੂੰ ਕੀ ਹਾਸਲ ਹੋਣ ਦੀ ਉਮੀਦ ਹੈ ਤਾਂ ਨੇਬੇਂਜੀਆ ਨੇ ਕਿਹਾ,''ਮੈਨੂੰ ਉਮੀਦ ਹੈ ਕਿ ਰੂਸ-ਭਾਰਤੀ ਸੰਬੰਧੀ ਹੋਰ ਵੀ ਬਿਹਤਰ ਹੋਣਗੇ।'' ਭਾਰਤ ਅਤੇ ਰੂਸ ਅਗਲੇ ਹਫ਼ਤੇ ਮੋਦੀ ਦੀ ਮਾਸਕੋ ਦੀ ਯਾਤਰਾ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੇ ਹਨ, ਜਿਸ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਮੋਦੀ ਵਿਚਾਲੇ ਵਿਆਪਕ ਗੱਲਬਾਤ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e