ਰਾਵੀ ਦਰਿਆ ’ਤੇ ਬਣਿਆ ਪੁੱਲ ਚੁੱਕੇ ਜਾਣ ਮਗਰੋਂ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ, ਇਕੋ-ਇਕ ਸਹਾਰਾ ਬਣੀ ਕਿਸ਼ਤੀ

Tuesday, Jul 02, 2024 - 05:04 PM (IST)

ਰਾਵੀ ਦਰਿਆ ’ਤੇ ਬਣਿਆ ਪੁੱਲ ਚੁੱਕੇ ਜਾਣ ਮਗਰੋਂ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ, ਇਕੋ-ਇਕ ਸਹਾਰਾ ਬਣੀ ਕਿਸ਼ਤੀ

ਪਠਾਨਕੋਟ(ਸ਼ਾਰਦਾ)-ਸਰਹੱਦੀ ਖੇਤਰ ਦੇ ਮਕੌੜਾ ਪੱਤਨ ਰਾਵੀ ਦਰਿਆ ’ਤੇ ਬਣਿਆ ਅਸਥਾਈ ਪੁੱਲ ਬਾਰਿਸ਼ ਨੂੰ ਲੈ ਕੇ ਚੁੱਕ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਹੁਣ ਰਾਵੀ ਦਰਿਆ ਦੇ ਪਾਰ ਵੱਸੇ 7 ਪਿੰਡਾਂ ਦੇ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ ਅਤੇ ਇਸ ਵਜ੍ਹਾ ਨਾਲ ਹੁਣ ਸੱਤਾਂ ਪਿੰਡਾਂ ਦੇ ਲੋਕਾਂ ਦਾ ਆਉਣਾ-ਜਾਉਣਾ ਬੰਦ ਹੋ ਗਿਆ ਹੈ। ਪੈਲਟੂਨ ਗੁੱਲ ਨੂੰ ਚੁੱਕ ਲਏ ਜਾਣ ਨਾਲ ਹੁਣ ਲੋਕਾਂ ਨੂੰ ਸਮਾਨ ਲਿਆਉਣ ਅਤੇ ਲੈ ਕੇ ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਦਾ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦਾ ਇਕੋ-ਇਕ ਸਹਾਰਾ ਹੁਣ ਕਿਸ਼ਤੀ ਹੀ ਹੈ, ਹੁਣ ਲੋਕ ਕਿਸ਼ਤੀ ਦੇ ਜਰੀਏ ਸਫਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਰਾਵੀ ਦਰਿਆ ਦੇ ਪਾਰ ਵੱਸੇ 7 ਪਿੰਡਾਂ ਦੇ ਲੋਕਾਂ ਨੂੰ ਪੱਕਾ ਪੁੱਲ ਨਸੀਬ ਨਹੀਂ ਹੋ ਸਕਿਆ। ਉਨ੍ਹਾਂ ਰੋਸ ਵੱਜੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ 7 ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨੀ ਵਿੱਚ ਇਨ੍ਹਾਂ ਦਿਨੀਂ ਆ ਜਾਂਦੇ ਹਨ ਅਤੇ ਇਨ੍ਹਾਂ ਦੀ ਸਮੱਸਿਆ ਬੱਸ ਏਥੇ ਹੀ ਖਤਮ ਨਹੀਂ ਹੋ ਜਾਂਦੀ ਸਗੋਂ ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਦੇ ਨਾਲ ਕੋਈ ਕੁੜੀ ਵਿਆਹ ਕਰਨ ਨੂੰ ਵੀ ਤਿਆਰ ਨਹੀਂ ਹੁੰਦੀ। ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੱਕੇ ਪੁਲ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੂਰੀ ਨਹੀਂ ਕੀਤੀ। ਵਰਣਨਯੋਗ ਹੈ ਕਿ ਮਕੌੜਾ ਪੱਤਨ ’ਤੇ ਪੁੱਲ ਬਨਾਉਣ ਸਬੰਧੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਪੁੱਲ ਬਨਾਉਣ ਦਾ ਕੰਮ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਲੋਕ ਸਭਾ 'ਚ ਅੰਮ੍ਰਿਤਪਾਲ ਦੇ ਹੱਕ 'ਚ ਬੋਲੇ ਹਰਸਿਮਰਤ ਬਾਦਲ, ਆਖੀਆਂ ਵੱਡੀਆਂ ਗੱਲਾਂ

ਜਾਣਕਾਰੀ ਦੇ ਅਨੁਸਾਰ ਰਾਵੀ ਦਰਿਆ ਦੇ ਪਾਰ ਦੂਜੇ ਪਾਸੇ ਵੱਸੇ ਕਰੀਬ 7 ਪਿੰਡਾਂ ਵਿੱਚ ਤੂਰ, ਚੇਬੇ, ਭਰਿਆਲ, ਲਸਿਆਨ, ਕੁਕਰ, ਮੰਮੀ ਚਕਰੰਗਾ ਅਤੇ ਕਜਲੇ ਹਨ ਜਿਨ੍ਹਾਂ ਦਾ ਇਕਮਾਤਰ ਸਹਾਰਾ ਸਰਕਾਰੀ ਕਿਸ਼ਤੀ ਹੈ। ਪਰ ਜੇਕਰ ਰਾਵੀ ਦਰਿਆ ਵਿੱਚ ਪਾਣੀ ਦਾ ਵਹਾਅ ਜਿਆਦਾ ਹੋਇਆ ਤਾਂ ਇਹ ਕਿਸ਼ਤੀ ਵੀ ਬੰਦ ਹੋ ਜਾਂਦੀ ਹੈ ਅਤੇ ਲੋਕ ਇਕ ਟਾਪੂ ’ਤੇ ਚਾਰ ਮਹੀਨੇ ਤੱਕ ਬੰਧਕ ਬਣ ਕੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ ਅਤੇ ਇਹ ਲੋਕ ਪਾਕਿਸਤਾਨ ਦੀ ਸਰਹੱਦ ਦੇ ਬਿੱਲਕੁਲ ਨਜਦੀਕ ਹੀ ਹਨ। ਲੋਕਾਂ ਨੇ ਦੱਸਿਆ ਕਿ ਦਰਿਆ ’ਤੇ ਬਣੇ ਅਸਥਾਈ ਪੁੱਲ ਦੇ ਚੁੱਕਣ ਨਾਲ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਪੁੱਲ ਨੂੰ ਚੁੱਕ ਲਏ ਜਾਣ ਨਾਲ ਭੋਜਨ ਸਮੱਗਰੀ ਅਤੇ ਹੋਰ ਜਰੂਰੀ ਸਮਾਲ ’ਤੇ ਮਸ਼ਿਨਰੀ ਉਹ ਆਪਣੇ ਖੇਤਾਂ ਤੱਕ ਪਹੁੰਚਾ ਪਾਉਣ ਵਿੱਚ ਕਾਫੀ ਸਮੱਸਿਆਵਾਂ ਨਾਲ ਉਲਝਦੇ ਹਨ। ਚੋਣਾਂ ਵਿੱਚ ਨੇਤਾਗਣ ਆਉਂਦੇ ਹਨ ਅਤੇ ਪੱਕਾ ਪੁੱਲ ਦਾ ਬਹਾਨਾ ਬਣਾ ਕੇ ਵੋਟ ਲੈ ਜਾਂਦੇ ਹਨ, ਪਰ ਚੋਣਾਂ ਦੇ ਬਾਅਦ ਕੋਈ ਨਹੀਂ ਆਉਂਦਾ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰਾਵੀ ਦਰਿਆ ’ਤੇ ਪੱਕਾ ਪੁੱਲ ਬਣਾਇਆ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਡਰੱਗ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਸਣੇ ਤਿੰਨ ਤਸਕਰ ਗ੍ਰਿਫ਼ਤਾਰ

ਜ਼ਿਆਦਾ ਪਾਣੀ ਆਉਣ ’ਤੇ ਕਿਸ਼ਤੀ ਹੋ ਜਾਂਦੀ ਹੈ ਬੰਦ, ਲੋਕ ਬਣ ਕੇ ਰਹਿ ਜਾਂਦੇ ਹਨ ਬੰਧਕ: ਜੁਗਿੰਦਰ ਸਲਾਰੀਆ

ਵਿਸ਼ਵ ਪ੍ਰਸਿੱਧ ਸੰਸਥਾ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੁਗਿੰਦਰ ਸਿੰਘ ਸਲਾਰੀਆ ਨੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਵੀ ਦਰਿਆ ਦੇ ਦੂਜੇ ਪਾਸੇ ਵੱਸੇ ਪਿੰਡ ਤੂਰ, ਚੇਬੇ, ਭਰਿਆਲ, ਲਸਿਆਨ, ਮੰਮੀ ਚਕਰੰਗਾ ਅਤੇ ਕਜਲੇ ਸਮੇਤ 7 ਪਿੰਡਾਂ ਦੇ ਲੋਕ ਜਦੋਂ ਰਾਵੀ ਦਰਿਆ ਵਿੱਚ ਪਾਣੀ ਦਾ ਵਆਹ ਤੇਜ਼ ਹੋ ਜਾਂਦਾ ਹੈ ਤਾਂ ਬੰਧਕ ਬਣ ਕੇ ਇਨ੍ਹਾਂ ਚਾਰ ਮਹੀਨਿਆਂ ਦੇ ਲਈ ਇਕ ਹੀ ਟਾਪੂਨੁਮਾ ਸਥਾਨ ’ਤੇ ਗੁਜਾਰਨਾ ਪੈਂਦਾ ਹੈ, ਜੋ ਕਿ ਇਨ੍ਹਾਂ ਲੋਕਾਂ ਦੇ ਨਾਲ ਸਰਾਸਰ ਕਿਸੇ ਜੁਰਮ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਆਖ਼ਰ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਇਕ ਪੱਕਾ ਸਥਾਈ ਪੁੱਲ ਬਨਾਉਣ ਦੇ ਲਈ ਸਰਕਾਰ ਵੱਲੋਂ ਇੰਨਾ ਚਿਰ ਯਤਨ ਕਿਉਂ ਨਹੀਂ ਕੀਤੇ ਗਏ? ਕੀ ਇਹ ਲੋਕ ਸਾਡੇ ਦੇਸ਼ ਦਾ ਹਿੱਸਾ ਨਹੀਂ ਹਨ?, ਜੇਕਰ ਨਹੀਂ ਹਨ ਤਾਂ ਇਨ੍ਹਾਂ ਕੋਲੋਂ ਵੋਟਾਂ ਕਿਉਂ ਲਈਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਨ੍ਹਾਂ ਦੇ ਲਈ ਇੱਕੇ ਪੱਕੇ ਪੁੱਲ ਦਾ ਇੰਤਜਾਮ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News