ਇੰਫਲੂਐਂਸਰ ਨੇ ਸੁਣਾਈ ਵਿਰਾਟ ਕੋਹਲੀ ਨਾਲ ਅਨੁਸ਼ਕਾ ਦੇ ਪਿਆਰ ਦੇ ਕਿੱਸੇ, ਅਦਾਕਾਰਾ ਨੇ ਕੀਤਾ ਰਿਐਕਟ

Tuesday, Jul 02, 2024 - 05:06 PM (IST)

ਇੰਫਲੂਐਂਸਰ ਨੇ ਸੁਣਾਈ ਵਿਰਾਟ ਕੋਹਲੀ ਨਾਲ ਅਨੁਸ਼ਕਾ ਦੇ ਪਿਆਰ ਦੇ ਕਿੱਸੇ, ਅਦਾਕਾਰਾ ਨੇ ਕੀਤਾ ਰਿਐਕਟ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੂੰ ਪਾਵਰ ਕਪਲਸ 'ਚ ਗਿਣਿਆ ਜਾਂਦਾ ਹੈ। ਅਨੁਸ਼ਕਾ ਅਤੇ ਵਿਰਾਟ ਨੇ ਲੰਬੀ ਡੇਟਿੰਗ ਤੋਂ ਬਾਅਦ ਇਕ ਨਿੱਜੀ ਸਮਾਰੋਹ 'ਚ ਵਿਆਹ ਕਰਵਾ ਲਿਆ ਸੀ, ਜਿਸ ਤੋਂ ਪਹਿਲਾਂ ਦੋਵਾਂ ਨੇ ਆਪਣੀ ਪ੍ਰੇਮ ਕਹਾਣੀ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਸੀ। ਹਾਲਾਂਕਿ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਮੀਡੀਆ 'ਚ ਛਾਈਆਂ ਹੋਈਆਂ ਸਨ। ਹਾਲ ਹੀ 'ਚ ਇਕ ਇੰਫਲੂਐਂਸਰ ਨੇ ਅਨੁਸ਼ਕਾ ਤੇ ਵਿਰਾਟ ਦੀ ਸ਼ੁਰੂਆਤੀ ਡੇਟਿੰਗ ਦੇ ਦਿਨਾਂ ਦੀ ਕਹਾਣੀ ਸ਼ੇਅਰ ਕੀਤੀ, ਜਿਸ 'ਤੇ ਅਨੁਸ਼ਕਾ ਨੂੰ ਵੀ ਪ੍ਰਤੀਕਿਰਿਆ ਦੇਣੀ ਪਈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਟੀਜ਼ਰ ਰਿਲੀਜ਼ , 30 ਅਗਸਤ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਪੈਂਟ ਹਾਊਸ 'ਚ ਰਹਿੰਦੀ ਸੀ ਅਨੁਸ਼ਕਾ
ਇੰਫਲੂਐਂਸਰ ਫਰੈਡੀ ਬਰਡੀ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਕੈਰੋਸਲ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਸਾਲਾਂ ਪਹਿਲੇ ਅਨੁਸ਼ਕਾ ਨਾਲ ਇੱਕ ਮੈਗਜ਼ੀਨ ਲਈ ਕੀਤੀ ਇੰਟਰਵਿਊ ਦੀ ਕਹਾਣੀ ਸੁਣਾਈ। ਫਰੈਡੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਅਦਾਕਾਰਾ ਮੁੰਬਈ ਦੇ ਇਕ ਖੂਬਸੂਰਤ ਪੈਂਟਹਾਊਸ 'ਚ ਰਹਿੰਦੀ ਸੀ। ਫਰੈਡੀ ਨੇ ਅਦਾਕਾਰਾ ਨੂੰ ਮਿਲਣ ਲਈ ਦਿੱਲੀ ਤੋਂ ਮੁੰਬਈ ਦਾ ਸਫ਼ਰ ਕੀਤਾ। ਜਦੋਂ ਉਹ ਅਨੁਸ਼ਕਾ ਦੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਡਰਾਈਵਰ ਇੰਟਰਵਿਊ ਨੂੰ ਲੈ ਕੇ ਉਨ੍ਹਾਂ ਨਾਲੋਂ ਜ਼ਿਆਦਾ ਉਤਸ਼ਾਹਿਤ ਸੀ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਅਨੁਸ਼ਕਾ ਨੂੰ ਮਿਲੇ ਫਰੈਡੀ
ਫਰੈਡੀ ਨੇ ਕਿਹਾ ਕਿ ਜਦੋਂ ਉਹ ਅਨੁਸ਼ਕਾ ਸ਼ਰਮਾ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਡਰਾਈਵਰ ਨੇ ਅਭਿਨੇਤਰੀ ਨੂੰ ਵਿਰਾਟ ਕੋਹਲੀ ਬਾਰੇ ਸਵਾਲ ਪੁੱਛਣ ਲਈ ਕਿਹਾ ਕਿ ਕੀ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਫਰੈਡੀ ਨੇ ਯਾਦ ਕੀਤਾ ਕਿ ਅਨੁਸ਼ਕਾ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਉਹ ਪੂਰੀ ਤਰ੍ਹਾਂ ਅਰਾਮਦਾਇਕ, ਮਜ਼ਾਕੀਆ, ਸਧਾਰਨ, ਸ਼ਾਂਤ ਅਤੇ ਬੋਲਣ ਵਾਲੀ ਸੀ। ਥੋੜ੍ਹੀ ਜਿਹੀ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਦੋਸਤਾਨਾ ਬਣ ਗਏ ਤਾਂ ਮੇਰੇ ਮਨ 'ਚ ਡਰਾਈਵਰ ਬਾਰੇ ਸਵਾਲ ਆਇਆ ਅਤੇ ਮੈਂ ਪੁੱਛਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News