ਜ਼ੇਲੇਂਸਕੀ ਨੇ UNSC ''ਚ ਰੂਸੀ ਫੌਜ ''ਤੇ ਜੰਗੀ ਅਪਰਾਧਾਂ ਦਾ ਲਾਇਆ ਦੋਸ਼
Tuesday, Apr 05, 2022 - 11:17 PM (IST)
ਬੂਚਾ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਨੂੰ ਕਿਹਾ ਕਿ ਜੰਗੀ ਅਪਰਾਧਾਂ ਲਈ ਰੂਸੀ ਫੌਜ ਨੂੰ ਤੁਰੰਤ ਨਿਆਂ ਦੇ ਦਾਇਰੇ 'ਚ ਲਿਆਇਆ ਜਾਣਾ ਚਾਹੀਦਾ ਹੈ। ਵੀਡੀਓ ਰਾਹੀਂ ਆਪਣੇ ਸੰਬੋਧਨ 'ਚ ਜ਼ੇਲੇਂਸਕੀ ਨੇ ਰੂਸ ਦੇ ਫੌਜੀਆਂ 'ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਸਭ ਤੋਂ ਵਹਿਸ਼ੀ ਅੱਤਿਆਚਾਰ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਇਸਲਾਮਿਕ ਸਟੇਟ ਸਮੂਹ ਵਰਗੇ ਅੱਤਵਾਦੀਆਂ ਤੋਂ ਵੱਖ ਨਹੀਂ ਹਨ।
ਇਹ ਵੀ ਪੜ੍ਹੋ : ਚੈਨਲ 4 ਨੂੰ ਵੇਚਣ ਦੇ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਦੀ ਹੋ ਰਹੀ ਆਲੋਚਨਾ
ਯੂਕ੍ਰੇਨ ਦੇ ਵੱਖ-ਵੱਖ ਇਲਾਕਿਆਂ ਖਾਸ ਕਰਕੇ ਬੂਚਾ ਤੋਂ ਸਾਹਮਣੇ ਆਈ ਖ਼ੌਫਨਾਕ ਤਸਵੀਰਾਂ ਨੇ ਦੁਨੀਆ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਰੂਸ ਵਿਰੁੱਧ ਜੰਗੀ ਅਪਰਾਧਾਂ ਲਈ ਮੁਕਦਮਾ ਅਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਇਕਾਈ ਨੂੰ ਲਾਂਸ਼ਾਂ ਦੇ ਢੇਰ ਦਾ ਇਕ ਸੰਖੇਪ ਵੀਡੀਓ ਫੁਟੇਜ ਦਿਖਾਉਂਦੇ ਹੋਏ 'ਰੂਸੀ ਹਮਲੇ ਨੂੰ ਰੋਕਣ' ਲਈ ਕਿਹਾ।
ਇਹ ਵੀ ਪੜ੍ਹੋ : ਕੁਵੈਤ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ, ਸਿਆਸੀ ਸੰਕਟ ਹੋਇਆ ਡੂੰਘਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ