ਕਿਤੇ ਪਾਗਲਪਨ ਨਾ ਬਣ ਜਾਵੇ ਪਾਰਟਨਰ ਤੋਂ ਬਿਨਾਂ ਪੁੱਛੇ ਉਸ ਦਾ ਫੋਨ ਚੈੱਕ ਕਰਨ ਦੀ ਆਦਤ

10/30/2019 12:07:02 AM

ਟੋਰਾਂਟੋ (ਏਜੰਸੀ)-ਆਪਣੇ ਪਾਰਟਨਰ ਦੇ ਫੋਨ ’ਚ ਜਾਸੂਸੀ ਕਰਨ ਦੀ ਆਦਤ ਬੇਹੱਦ ਆਮ ਹੈ ਅਤੇ ਜ਼ਿਆਦਾਤਰ ਔਰਤਾਂ ਅਜਿਹਾ ਕਰਦੀਆਂ ਹਨ। ਜ਼ਿਆਦਾਤਰ ਲੋਕ ਜੋ ਆਪਣੇ ਪਾਰਟਨਰ ਜਾਂ ਦੋਸਤਾਂ ਦਾ ਫੋਨ ਚੈੱਕ ਕਰਦੇ ਹਨ, ਉਸ ਪਿੱਛੇ ਮੁੱਖ ਵਜ੍ਹਾ ‘ਸਾੜ’ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਸੋਚ ਇਹ ਰਹਿੰਦੀ ਹੈ ਕਿ ਉਹ ਦੂਸਰਿਆਂ ਨਾਲ ਆਪਣੇ ਪਾਰਟਨਰ ਦੇ ਰਿਲੇਸ਼ਨਸ਼ਿਪ ਨੂੰ ਕੰਟਰੋਲ ਕਰ ਸਕਣ। ਹੈਰਾਨੀ ਦੀ ਗੱਲ ਇਹੀ ਹੈ ਕਿ ਜ਼ਿਆਦਾਤਰ ਲੋਕ ਆਪਣੇ ਪਾਰਟਨਰ, ਜੀਵਨ ਸਾਥੀ ਜਾਂ ਦੋਸਤਾਂ ਵਲੋਂ ਆਪਣੇ ਫੋਨ ’ਚ ਤਾਕ-ਝਾਕ ਕਰਨ ਦੀ ਆਦਤ ’ਤੇ ਰੋਕ ਵੀ ਨਹੀਂ ਲਾਉਂਦੇ। ਹਾਲਾਂਕਿ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਹ ਆਦਤ ਪਸੰਦ ਨਹੀਂ ਆਉਂਦੀ ਹੈ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਸਕਦਾ ਹੈ। ਇਹ ਗੱਲ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੇ ਯੂਨੀਵਰਸਿਟੀ ਆਫ ਲਿਸਬਨ ਦੇ ਸਾਂਝੇ ਅਧਿਐਨ ’ਚ ਸਾਹਮਣੇ ਆਈ ਹੈ।

ਸੀਨੀਅਰ ਕੰਸਲਟੈਂਟ ਸਾਇਕਾਲੋਜਿਸਟ ਸ਼ਵੇਤਾ ਸਿੰਘ ਦਾ ਕਹਿਣਾ ਹੈ, ‘‘ਪਾਰਟਨਰ ਨੂੰ ਬਿਨਾਂ ਦੱਸੇ ਜਾਂ ਬਿਨਾਂ ਪੁੱਛੇ ਉਨ੍ਹਾਂ ਦੇ ਫੋਨ ’ਚ ਤਾਕ-ਝਾਕ ਕਰਨ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਦੀ ਜਾਸੂਸੀ ਕਰ ਰਹੇ ਹੋ ਅਤੇ ਇਹੀ ਗੱਲ ਹੌਲੀ-ਹੌਲੀ ਤੁਹਾਡੀ ਆਦਤ ਬਣ ਜਾਂਦੀ ਹੈ। ਜੇਕਰ ਇਹ ਆਦਤ ਹੱਦ ਤੋਂ ਜ਼ਿਆਦਾ ਵਧ ਜਾਵੇ, ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਇਹ ਪਾਗਲਪਨ ਬਣ ਜਾਂਦੀ ਹੈ ਅਤੇ ਫਿਰ ਤੁਹਾਡੇ ਮਨ ’ਚ ਪਾਰਟਨਰ ਦੇ ਹਰ ਇਕ ਕਦਮ ਬਾਰੇ ਜਾਣਨ ਦੀ ਇੱਛਾ ਪੈਦਾ ਹੋਣ ਲੱਗਦੀ ਹੈ।’’

45 ਫੀਸਦੀ ਰਿਸ਼ਤੇ ਟੁੱਟੇ, 55 ਫੀਸਦੀ ਨੇ ਕੀਤਾ ਸਰਵਾਈਵ
ਹਾਲਾਂਕਿ ਇਹ ਅਧਿਐਨ ਬੇਹੱਦ ਛੋਟੇ ਪੱਧਰ ’ਤੇ ਕੀਤਾ ਗਿਆ ਸੀ ਪਰ ਇਸ ਅਧਿਐਨ ਤੋਂ ਆਏ ਨਤੀਜੇ ਅਤੇ ਟਿੱਪਣੀਆਂ ਹੈਰਾਨ ਕਰਨ ਵਾਲੀਆਂ ਸਨ। ਅਧਿਐਨ ’ਚ 102 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਘਟਨਾਵਾਂ ਨੂੰ ਸ਼ੇਅਰ ਕਰਨ ਲਈ ਕਿਹਾ ਗਿਆ ਜਿਨ੍ਹਾਂ ’ਚ ਉਨ੍ਹਾਂ ਦੇ ਪਾਰਟਨਰ ਨੇ ਉਨ੍ਹਾਂ ਦੇ ਫੋਨ ’ਚ ਤਾਕ-ਝਾਕ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਇਹ ਵੀ ਦੱਸਣਾ ਸੀ ਕਿ ਅਜਿਹਾ ਕਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦਾ ਕੀ ਹੋਇਆ ਜਦੋਂ ਉਨ੍ਹਾਂ ਦੇ ਪਾਰਟਨਰ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਫੋਨ ’ਚ ਤਾਕ-ਝਾਕ ਕੀਤੀ ਹੈ। ਅਧਿਐਨ ਦੀ ਮੰਨੀਏ ਤਾਂ ਲਗਭਗ 45 ਫ਼ੀਸਦੀ ਲੋਕਾਂ ਦਾ ਰਿਸ਼ਤਾ ਟੁੱਟ ਗਿਆ ਜਦਕਿ 55 ਫ਼ੀਸਦੀ ਲੋਕਾਂ ਦਾ ਰਿਸ਼ਤਾ ਇਸ ਤਰ੍ਹਾਂ ਦੀ ਜਾਸੂਸੀ ਦੇ ਬਾਵਜੂਦ ਬਚਿਆ ਰਹਿ ਗਿਆ।


Sunny Mehra

Content Editor

Related News