ਨਹੀਂ ਰਹੇ ਸਾਊਦੀ ਅਰਬ ਦੇ ''ਛੋਟੇ ਸ਼ੇਖ'', ਮਾਡਲ ਨਾਲ ਵਾਇਰਲ ਵੀਡੀਓ ਤੋਂ ਹੋਏ ਸੀ ਫੇਮਸ, ਜਿਊਂਦੇ ਸਨ ਲਗਜ਼ਰੀ ਲਾਈਫ

Wednesday, Jan 25, 2023 - 03:34 AM (IST)

ਨਹੀਂ ਰਹੇ ਸਾਊਦੀ ਅਰਬ ਦੇ ''ਛੋਟੇ ਸ਼ੇਖ'', ਮਾਡਲ ਨਾਲ ਵਾਇਰਲ ਵੀਡੀਓ ਤੋਂ ਹੋਏ ਸੀ ਫੇਮਸ, ਜਿਊਂਦੇ ਸਨ ਲਗਜ਼ਰੀ ਲਾਈਫ

ਇੰਟਰਨੈਸ਼ਨਲ ਡੈਸਕ : ਸਾਊਦੀ ਅਰਬ ਦੇ ਮਸ਼ਹੂਰ YouTuber ਅਤੇ ਸੋਸ਼ਲ ਮੀਡੀਆ ਸਟਾਰ ਅਜ਼ੀਜ਼ ਅਲ ਅਹਿਮਦ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਦੋਸਤ ਯਜਾਨ ਅਲ ਅਸਮਰ ਨੇ ਦਿੱਤੀ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦੀ ਮੌਤ 19 ਜਨਵਰੀ ਨੂੰ ਹੋਈ ਸੀ। ਉਨ੍ਹਾਂ ਨੇ ਆਪਣੇ ਆਖਰੀ ਸੰਦੇਸ਼ 'ਚ ਕਿਹਾ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਸਨ। ਅਜ਼ੀਜ਼ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਇਹ ਵੀ ਪੜ੍ਹੋ : ਊਨਾ 'ਚ ਟਰੱਕ ਨੇ ਮਾਂ-ਪੁੱਤ ਨੂੰ ਕੁਚਲਿਆ, ਦੋਵਾਂ ਦੀ ਮੌਕੇ 'ਤੇ ਮੌਤ; ਪੰਜਾਬ ਦੇ ਰਹਿਣ ਵਾਲੇ ਸਨ ਮ੍ਰਿਤਕ

PunjabKesari

ਉਹ ਦੁਨੀਆ ਦੇ ਸਭ ਤੋਂ ਨੌਜਵਾਨ ਸ਼ੇਖ ਵਜੋਂ ਜਾਣੇ ਜਾਂਦੇ ਸਨ। ਇਕ ਮਾਡਲ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜ਼ੀਜ਼ ਸੁਰਖੀਆਂ 'ਚ ਆਏ ਸਨ। ਅਜ਼ੀਜ਼ ਅਲ ਅਹਿਮਦ ਲੋਕਾਂ ਵਿੱਚ ਬਹੁਤ ਪਾਪੂਲਰ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਸੀ। ਛੋਟੇ ਸ਼ੇਖ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਕੋਲ ਆਲੀਸ਼ਾਨ ਘਰ ਸੀ। ਉਹ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਸਨ।

ਇਹ ਵੀ ਪੜ੍ਹੋ : ਜਲੰਧਰ 'ਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਖ਼ੌਫ, ਦਿਨ-ਦਿਹਾੜੇ ਘਰ 'ਚ ਵੜ ਕੇ ਔਰਤ ਦਾ ਕੀਤਾ ਕਤਲ

PunjabKesari

ਅਜ਼ੀਜ਼ ਅਲ ਅਹਿਮਦ ਦਾ ਜਨਮ 1995 ਵਿੱਚ ਰਿਆਦ 'ਚ ਹੋਇਆ ਸੀ। ਉਹ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਕਾਫੀ ਫੇਮਸ ਸਨ। ਇੱਥੇ ਉਨ੍ਹਾਂ ਦੇ 90 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਯੂਟਿਊਬ 'ਤੇ ਵੀ ਉਨ੍ਹਾਂ ਦੇ 8 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਾਲ ਵਾਪਰਿਆ ਹਾਦਸਾ, ਖੰਭੇ ਨਾਲ ਟਕਰਾਈ BMW

PunjabKesari

ਅਜ਼ੀਜ਼ ਅਲ ਅਹਿਮਦ ਨੂੰ ਅਲ ਕਾਜ਼ਮ ਵਜੋਂ ਵੀ ਜਾਣਿਆ ਜਾਂਦਾ ਸੀ, ਜਿਸ ਦਾ ਅਰਬੀ ਵਿੱਚ ਅਰਥ ਬੌਣਾ ਹੁੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜ਼ੀਜ਼ ਜਨਮ ਤੋਂ ਹੀ ਹਾਰਮੋਨਲ ਡਿਸਆਰਡਰ ਅਤੇ ਜੈਨੇਟਿਕ ਬਿਮਾਰੀ ਤੋਂ ਪੀੜਤ ਸਨ। ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਅਜ਼ੀਜ਼ ਯੂ-ਟਿਊਬ 'ਤੇ ਮਜ਼ਾਕੀਆ ਵੀਡੀਓਜ਼ ਅਪਲੋਡ ਕਰਦੇ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News