ਆਸਟ੍ਰੇਲੀਆ ਦੇ ਸਮੁੰਦਰੀ ਤੱਟ ਨੇੜੇ ਕੈਨੇਡਾ ਦੀ ਨੌਜਵਾਨ ਲੜਕੀ ਦੀ ਮੌਤ

Wednesday, Jan 21, 2026 - 10:07 AM (IST)

ਆਸਟ੍ਰੇਲੀਆ ਦੇ ਸਮੁੰਦਰੀ ਤੱਟ ਨੇੜੇ ਕੈਨੇਡਾ ਦੀ ਨੌਜਵਾਨ ਲੜਕੀ ਦੀ ਮੌਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਤ 19 ਸਾਲਾ ਨੌਜਵਾਨ ਲੜਕੀ ਪਾਈਪਰ ਜੇਮਜ਼ ਦੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਕੇ’ਗਾਰੀ (ਫ੍ਰੇਜ਼ਰ ਆਇਲੈਂਡ) ਨੇੜੇ ਇਕ ਸਮੁੰਦਰੀ ਤੱਟ ‘ਤੇ ਮਿਲੀ ਲਾਸ਼ ਨੇ ਕੈਨੇਡਾ ਸਮੇਤ ਵਿਦੇਸ਼ਾਂ ਵਿੱਚ ਵੀ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਇਸ ਸਬੰਧੀ ਪ੍ਰਾਪਤ ਹੋਰਨਾਂ ਵੇਰਵਿਆਂ ਮੁਤਾਬਕ ਪਾਈਪਰ ਜੇਮਜ਼ ਸੋਮਵਾਰ ਸਵੇਰੇ ਆਸਟ੍ਰੇਲੀਆ ਦੇ ਇਕ ਤੱਟ ‘ਤੇ ਮ੍ਰਿਤਕ ਹਾਲਤ ਵਿੱਚ ਮਿਲੀ ਸੀ। ਆਸਟ੍ਰੇਲੀਆਈ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਕੋਈ ਅੰਤਿਮ ਨਤੀਜਾ ਜਾਰੀ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਜ਼ਬਰਦਸਤੀ ਵਸੂਲੀ ਮਾਮਲਿਆਂ ਖ਼ਿਲਾਫ਼ ਕਾਰਵਾਈ ਤੇਜ਼: 7 ਲੋਕਾਂ 'ਤੇ ਲੱਗੇ ਚਾਰਜ, 111 ਦੀ ਹੋਵੇਗੀ ਇਮੀਗ੍ਰੇਸ਼ਨ ਜਾਂਚ

ਮ੍ਰਿਤਕਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਪਾਈਪਰ ਜੇਮਜ਼ ਇੱਕ ਸਾਹਸੀ ਸੁਭਾਅ ਵਾਲੀ ਲੜਕੀ ਸੀ ਅਤੇ ਯਾਤਰਾ ਕਰਨਾ ਉਸਦਾ ਸ਼ੌਕ ਸੀ। ਦੱਸਿਆ ਗਿਆ ਹੈ ਕਿ ਕੈਨੇਡਾ ਵਾਪਸੀ ਤੋਂ ਬਾਅਦ ਉਹ ਪਾਇਲਟ ਬਣਨ ਲਈ ਲਾਇਸੈਂਸ ਹਾਸਲ ਕਰਨ ਦੀ ਯੋਜਨਾ ਵੀ ਬਣਾ ਰਹੀ ਸੀ। ਉਸਦੀ ਅਚਾਨਕ ਮੌਤ ਨੇ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਡੂੰਘਾ ਝਟਕਾ ਦਿੱਤਾ ਹੈ। ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ, ਜਦਕਿ ਕੈਨੇਡਾ ਦੇ ਅਧਿਕਾਰੀ ਵੀ ਪਰਿਵਾਰ ਨਾਲ ਸੰਪਰਕ ਵਿੱਚ ਦੱਸੇ ਜਾ ਰਹੇ ਹਨ।


author

Sandeep Kumar

Content Editor

Related News