ਓਨਾ ਸੁਰੱਖਿਅਤ ਨਹੀਂ ਯੋਗ, ਜਿੰਨਾ ਮੰਨਿਆ ਜਾਂਦੈ : ਖੋਜ

06/29/2017 3:26:45 AM

ਮੈਲਬੋਰਨ— ਯੋਗ ਸ਼ਾਇਦ ਓਨਾ ਵੀ ਸੁਰੱਖਿਅਤ ਨਹੀਂ ਜਿੰਨਾ ਕਿ ਮੰਨਿਆ ਜਾਂਦਾ ਹੈ। ਅਜਿਹਾ ਉਨ੍ਹਾਂ ਖੋਜਕਾਰਾਂ ਦਾ ਕਹਿਣਾ ਹੈ, ਜਿਨ੍ਹਾਂ ਨੇ ਪਾਇਆ ਕਿ ਇਸ ਪ੍ਰਾਚੀਨ ਭਾਰਤੀ ਟੈਕਨਾਲੋਜੀ ਕਾਰਨ ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਦਰਦ ਹੋ ਸਕਦੀ ਹੈ। ਇਹੀ ਨਹੀਂ, ਇਸਦੇ ਕਾਰਨ ਪਹਿਲਾਂ ਤੋਂ ਲੱਗੀਆਂ ਸੱਟਾਂ ਹੋਰ ਗੰਭੀਰ ਰੂਪ ਧਾਰਨ ਕਰ ਸਕਦੀਆਂ ਹਨ। ਜਨਰਲ ਆਫ ਬਾਡੀਵਰਕ ਐਂਡ ਮੂਵਮੈਂਟ ਥੈਰੇਪੀਜ਼ ਵਿਚ ਪ੍ਰਕਾਸ਼ਿਤ ਖੋਜ ਸ਼ੌਕੀਆ ਯੋਗ ਕਾਰਨ ਹੋਣ ਵਾਲੇ ਨੁਕਸਾਨ ਨਾਲ ਜੁੜੀ ਹੈ।  ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਦੇ ਤੌਰ 'ਤੇ ਯੋਗ ਦੁਨੀਆ ਭਰ ਦੇ ਲੋਕਾਂ ਵਿਚਾਲੇ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਆਸਟ੍ਰੇਲੀਆ ਵਿਚ ਸਿਡਨੀ ਯੂਨੀਵਰਸਿਟੀ ਦੇ ਇਵਾਨਗੇਲੋਸ ਪਾਪਾਸ ਨੇ ਕਿਹਾ ਕਿ ਯੋਗ ਮਾਸਪੇਸ਼ੀਆਂ-ਹੱਡੀਆਂ ਸਬੰਧੀ ਦਰਦ ਵਿਚ ਫਾਇਦੇਮੰਦ ਹੋ ਸਕਦਾ ਹੈ, ਜਿਵੇਂ ਕਿ ਕੋਈ ਕਸਰਤ ਪਰ ਉਸਦੇ ਕਾਰਨ ਦਰਦ ਵੀ ਪੈਦਾ ਹੋ ਸਕਦਾ ਹੈ।


Related News