ਯਮਨ 'ਚ ਹੁਦੈਦਾ ਬੰਦਰਗਾਹ ਨੇੜੇ ਹਵਾਈ ਹਮਲਾ, 16 ਲੌਕਾਂ ਦੀ ਮੌਤ

04/02/2018 7:40:08 PM

ਅਦਨ— ਯਮਨ 'ਚ ਹੁਦੈਦਾ ਬੰਦਰਗਾਹ ਨੇੜੇ ਇਕ ਇਮਾਰਤ ਨੂੰ ਅੱਜ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ, ਜਿਸ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਇਸ ਇਮਾਰਤ 'ਚ ਹੁਤੀ ਵਿਰੋਧੀ ਜਮਾ ਹੋਏ ਸਨ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਮਲੇ 'ਚ ਮਾਰੇ ਗਏ ਆਮ ਲੋਕਾਂ ਅਤੇ ਵਿਦਰੋਹੀਆਂ ਦੀ ਗਿਣਤੀ ਨੂੰ ਲੈ ਕੇ ਵਿਵਾਦਿਤ ਰਿਪੋਰਟਾਂ ਹਨ। ਇਸ ਹਮਲੇ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਇਹ ਹਮਲਾ ਸਾਊਦੀ ਅਰਬ ਨੀਤ ਗਠਜੋੜ ਨੇ ਕੀਤਾ ਹੈ। ਗਠਜੋੜ ਨੇ ਕਿਹਾ ਕਿ ਉਹ ਰਿਪੋਰਟਾਂ ਦੀ ਪੜਤਾਲ ਕਰ ਰਹੇ ਹਨ ਅਤੇ ਤੱਤਕਾਲ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਹਮਲਾ ਹੁਦੈਦਾ ਜ਼ਿਲੇ ਦੇ ਅਲ ਹਾਲੀਇਲਾਕੇ 'ਚ ਹੋਇਆ ਹੈ। ਸੂਤਰਾਂ ਮੁਤਾਬਕ ਇਸ ਹਮਲੇ 'ਚ ਜ਼ਿਆਦਤਰ ਪੀੜਤ ਮਹਿਲਾਵਾਂ ਅਤੇ ਬੱਚੇ ਹਨ। 


Related News