ਮੱਧ ਗਾਜ਼ਾ ''ਚ ਦੇਰ ਰਾਤ ਇਜ਼ਰਾਇਲੀ ਹਵਾਈ ਹਮਲਾ, ਬੱਚਿਆਂ ਸਣੇ 18 ਲੋਕਾਂ ਦੀ ਮੌਤ

Friday, Jun 07, 2024 - 06:06 PM (IST)

ਯੇਰੂਸ਼ਲਮ (ਏਜੰਸੀ) : ਮੱਧ ਗਾਜ਼ਾ 'ਚ ਵੀਰਵਾਰ ਦੇਰ ਰਾਤ ਇਜ਼ਰਾਇਲੀ ਹਵਾਈ ਹਮਲਿਆਂ 'ਚ ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਮਾਰੇ ਗਏ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ, ਇਕ ਸਕੂਲ ਕੰਪਲੈਕਸ 'ਤੇ ਕੀਤੇ ਗਏ ਹਮਲੇ ਵਿਚ 33 ਲੋਕ ਮਾਰੇ ਗਏ ਸਨ, ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨ ਲੈ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਨੁਸੈਰਤ ਅਤੇ ਮਾਗਜੀ ਸ਼ਰਨਾਰਥੀ ਕੈਂਪਾਂ ਅਤੇ ਦੀਰ ਅਲ-ਬਾਲਾ ਅਤੇ ਜਾਵੀਦਾ ਕਸਬਿਆਂ ਵਿੱਚ ਸ਼ਰਨਾਰਥੀ ਕੈਂਪਾਂ 'ਤੇ ਕੀਤੇ ਗਏ ਸਨ। 

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਹਸਪਤਾਲ ਦੇ ਰਿਕਾਰਡ ਅਨੁਸਾਰ ਹਮਲੇ ਵਿਚ ਮਰਨ ਵਾਲੇ ਲੋਕਾਂ ਵਿੱਚ ਚਾਰ ਬੱਚੇ ਅਤੇ ਇੱਕ ਔਰਤ ਅਤੇ ਨੁਸੈਰਤ ਸ਼ਰਨਾਰਥੀ ਕੈਂਪ ਦੇ ਮੇਅਰ ਸ਼ਾਮਲ ਹਨ। ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੱਧ ਗਾਜ਼ਾ ਵਿੱਚ ਉਸਦੀ ਕਾਰਵਾਈ ਜਾਰੀ ਹੈ ਅਤੇ ਫੌਜਾਂ ਨੇ ਦਰਜਨਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਹਮਲਾ ਨੁਸੈਰਤ ਸ਼ਰਨਾਰਥੀ ਕੈਂਪ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਜਾ ਰਹੇ ਇੱਕ ਸਕੂਲ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 33 ਲੋਕਾਂ ਦੇ ਮਾਰੇ ਜਾਣ ਦੇ ਇੱਕ ਦਿਨ ਬਾਅਦ ਹੋਇਆ ਹੈ। 

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਇਸ ਕੈਂਪ ਦੀ ਵਰਤੋਂ ਕਰ ਰਿਹਾ ਸੀ। ਇਜ਼ਰਾਈਲ 'ਤੇ ਹਮਾਸ ਵਿਰੁੱਧ ਜੰਗ 'ਚ ਖੂਨ-ਖਰਾਬਾ ਰੋਕਣ ਲਈ ਦਬਾਅ ਵਧ ਰਿਹਾ ਹੈ। ਸਪੇਨ ਦੇ ਵਿਦੇਸ਼ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਅਦਾਲਤ ਨੂੰ ਦੱਖਣੀ ਅਫਰੀਕਾ ਦੇ ਕੇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਵੇਗਾ ਜਿਸ ਵਿੱਚ ਇਜ਼ਰਾਈਲ 'ਤੇ ਗਾਜ਼ਾ ਵਿੱਚ ਨਸਲਕੁਸ਼ੀ ਕਰਨ ਦਾ ਦੋਸ਼ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਵਿੱਚ ਅੱਠ ਮਹੀਨਿਆਂ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 36,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। 

ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

ਇਸ ਦੌਰਾਨ ਵਾਸ਼ਿੰਗਟਨ ਵਿੱਚ ਅਮਰੀਕੀ ਨਾਗਰਿਕ ਅਧਿਕਾਰ ਸਮੂਹ NAACP ਨੇ ਬਿਡੇਨ ਪ੍ਰਸ਼ਾਸਨ ਨੂੰ ਗਾਜ਼ਾ ਵਿੱਚ ਹਮਲਿਆਂ ਲਈ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਸੁਰੱਖਿਆ ਪ੍ਰੀਸ਼ਦ ਦੇ ਮਤੇ ਦਾ ਸੋਧਿਆ ਖਰੜਾ ਵੰਡਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤੇ ਹਮਾਸ ਨੂੰ ਗਾਜ਼ਾ ਵਿੱਚ ਸਥਾਈ ਜੰਗਬੰਦੀ ਲਈ ਸਹਿਮਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News