ਯਮਨ ''ਚ ਹੂਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਜਹਾਜ਼ ਲਾਲ ਸਾਗਰ ''ਚ ਡੁੱਬਿਆ
Wednesday, Jun 19, 2024 - 03:27 PM (IST)
ਦੁਬਈ (ਏਜੰਸੀ)- ਯਮਨ ਦੇ ਹੂਤੀ ਬਾਗ਼ੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਮਾਲਵਾਹਕ ਜਹਾਜ਼ ਲਾਲ ਸਾਗਰ 'ਚ ਡੁੱਬ ਗਿਆ। ਹੂਤੀ ਬਾਗੀਆਂ ਦੇ ਹਮਲੇ 'ਚ ਜਹਾਜ਼ ਦੇ ਡੁੱਬਣ ਦੀ ਇਹ ਦੂਜੀ ਘਟਨਾ ਹੈ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੀ ਫ਼ੌਜ ਦੇ 'ਯੂਨਾਈਟੇਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨ ਸੈਂਟਰ' (ਯੂਕੇਐੱਮਟੀਓ) ਨੇ ਖੇਤਰ 'ਚ ਮਲਾਹਾਂ ਨੂੰ ਚੌਕਸ ਕਰਦੇ ਹੋਏ ਦੱਸਿਆ ਕਿ 'ਦਿ ਟਿਊਟਰ' ਲਾਲ ਸਾਗਰ 'ਚ ਡੁੱਬ ਗਿਆ।
ਯੂਕੇਐੱਮਟੀਓ ਨੇ ਕਿਹਾ,''ਫ਼ੌਜ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਮੁੰਦਰੀ ਮਲਬਾ ਅਤੇ ਤੇਲ ਦੇਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਡੁੱਬ ਗਿਆ ਹੈ।'' ਹੂਤੀ ਬਾਗੀਆਂ ਨੇ ਜਹਾਜ਼ ਦੇ ਡੁੱਬਣ ਦੇ ਸੰਬੰਧ 'ਚ ਫਿਲਹਾਲ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਹੈ। ਜਹਾਜ਼ 'ਦਿ ਟਿਊਟਰ' 'ਤੇ ਇਕ ਹਫ਼ਤੇ ਪਹਿਲੇ ਲਾਲ ਸਾਗਰ 'ਚ ਹਮਲਾ ਕੀਤਾ ਗਿਆ ਸੀ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਇਸ ਹਮਲੇ 'ਚ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ ਹੋ ਗਈ। ਚਾਲਕ ਦਲ ਦਾ ਇਹ ਮੈਂਬਰ ਫਿਲੀਪੀਨਜ਼ ਤੋਂ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8