ਯਮਨ ''ਚ 2017 ''ਚ 120 ਤੋਂ ਜ਼ਿਆਦਾ ਹਵਾਈ ਹਮਲੇ ਹੋਏ: ਪੈਂਟਾਗਨ

12/21/2017 11:30:49 AM

ਯਮਨ(ਭਾਸ਼ਾ)— ਯਮਨ ਵਿਚ ਸਾਲ 2017 ਵਿਚ ਅਮਰੀਕੀ ਸੁਰੱਖਿਆ ਬਲਾਂ ਨੇ ਅਲ-ਕਾਇਦਾ ਅਤੇ ਆਈ. ਐਸ. ਆਈ. ਐਸ ਤਰ੍ਹਾਂ ਦੇ ਅੱਤਵਾਦੀ ਸਮੂਹਾਂ ਵਿਰੁੱੱਧ ਜ਼ਮੀਨ 'ਤੇ ਕਈ ਅਭਿਆਨ ਚਲਾਉਣ ਦੇ ਨਾਲ-ਨਾਲ 120 ਤੋਂ ਜ਼ਿਆਦਾ ਹਵਾਈ ਹਮਲੇ ਕੀਤੇ ਹਨ। ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ। ਖੁਫੀਆ ਅਤੇ ਰੱਖਿਆ ਕਮਿਊਨਿਟੀਆਂ ਮੁਤਾਬਕ, ਅਰਬ ਪ੍ਰਾਇਦੀਪ ਵਿਚ ਅਲ-ਕਾਇਦਾ, ਜਾਂ ਏ. ਕਿਊ. ਏ. ਪੀ ਅਮਰੀਕਾ ਵਿਚ ਹਮਲਾ ਕਰਨ ਵਿਚ ਸਮਰੱਥ ਸਭ ਤੋਂ ਖਤਰਨਾਕ ਅੱਤਵਾਦੀ ਸਮੂਹਾਂ ਵਿਚੋਂ ਇਕ ਹੈ, ਜਦੋਂਕਿ ਖੁਫੀਆ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਆਈ. ਐਸ. ਆਈ. ਐਸ ਦੀ ਤਾਕਤ ਪਿਛਲੇ ਇਕ ਸਾਲ ਵਿਚ ਦੋਗੁਣੀ ਹੋ ਗਈ ਹੈ। ਯੂ. ਐਸ ਸੈਂਟਰਲ ਕਮਾਂਡ ਦੇ ਇਕ ਬੁਲਾਰੇ ਲੈਫਟੀਨੈਂਟ ਕਰਨਲ ਅਰਲ ਬਰਾਊਨ ਨੇ ਦੱਸਿਆ, 'ਇਸ ਖੇਤਰ ਵਿਚ ਆਪਣੇ ਪ੍ਰਮੁੱਖ ਸਹਿਯੋਗੀਆਂ ਦੇ ਹੱਟਣ ਨਾਲ ਏ. ਕਿਊ.ਏ. ਪੀ.  ਦੀ ਗਤੀਵਿਧੀਆਂ 'ਤੇ ਲਗਾਮ ਲੱਗੇਗੀ ਅਤੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋਵੇਗੀ ਅਤੇ ਯਮਨ ਦੇ ਸੁਰੱਖਿਆ ਬਲਾਂ ਨੂੰ ਚੁਣੌਤੀ ਦੇਣ ਦੀ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਪਏਗੀ।' ਬਰਾਊਨ ਨੇ ਦੱਸਿਆ, 'ਅਮਰੀਕੀ ਸੁਰੱਖਿਆ ਬਲਾਂ ਨੇ ਏ. ਕਿਊ. ਏ. ਪੀ ਅਤੇ ਆਈ. ਐਸ. ਆਈ. ਐਸ ਦੋਵਾਂ ਨੂੰ ਖਤਮ ਕਰਨ ਲਈ ਅਕਤੂਬਰ ਵਿਚ ਕਈ ਅੱਤਵਾਦ ਨਿਰੋਧੀ ਅਭਿਆਨ ਚਲਾਏ ਸਨ।' ਨਵੰਬਰ ਵਿਚ ਅਮਰੀਕਾ ਨੇ ਯਮਨ ਦੇ ਅਲ-ਬੇਯਦਾ ਅਤੇ ਮਾਰਿਬ ਸੂਬੇ ਵਿਚ 10 ਹਵਾਈ ਹਮਲੇ ਕੀਤੇ ਸਨ, ਜਿਸ ਵਿਚ 20 ਨਵੰਬਰ ਨੂੰ ਅਲ-ਬੇਯਦਾ ਵਿਚ ਏ. ਕਿਊ. ਏ. ਪੀ.  ਸ਼ਬਵਾਹ ਨੇਤਾ ਮੁਜਾਹਿਦ ਅਲ-ਅਦਾਨੀ ਨੂੰ ਮਾਰ ਦਿੱਤਾ ਗਿਆ ਸੀ।


Related News