ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ

Sunday, May 12, 2024 - 11:08 AM (IST)

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਜੇਕਰ ਤੁਹਾਡਾ ਵੀ ਸੁਫ਼ਨਾ ਏਅਰਫੋਰਸ ਵਿਚ ਨੌਕਰੀ ਕਰਨ ਦਾ ਹੈ ਤਾਂ ਇਹ ਸੁਨਹਿਰੀ ਮੌਕਾ ਹੈ। ਭਾਰਤੀ ਹਵਾਈ ਫ਼ੌਜ ਨੇ ਅਗਨੀਵੀਰਵਾਯੂ ਤਹਿਤ ਮਿਊਜ਼ੀਸ਼ੀਅਨ ਦੇ ਅਹੁਦਿਆਂ 'ਤੇ ਭਰਤੀ ਲਈ ਅਸਾਮੀਆਂ ਕੱਢੀਆਂ ਹਨ। ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ https://agnipathvayu.cdac.in/AV/ ਜ਼ਰੀਏ ਅਪਲਾਈ ਕਰ ਸਕਦੇ ਹਨ। ਅਗਨੀਵੀਰਵਾਯੂ ਲਈ ਭਰਤੀ ਪ੍ਰੀਖਿਆ ਵਿਚ ਅਣਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰ ਭਾਗ ਲੈ ਸਕਦੇ ਹਨ।

ਭਾਰਤੀ ਹਵਾਈ ਫ਼ੌਜ ਅਗਨੀਵੀਰ ਲਈ ਅਰਜ਼ੀ ਦੀ ਪ੍ਰਕਿਰਿਆ 22 ਮਈ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਉਮੀਦਵਾਰ 5 ਜੂਨ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਇਹ ਭਰਤੀ ਪ੍ਰੀਖਿਆ 03 ਜੁਲਾਈ ਤੋਂ 12 ਜੁਲਾਈ 2024 ਦਰਮਿਆਨ ਅਧਿਕਾਰਤ ਨੋਟੀਫਿਕੇਸ਼ਨ ਵਿਚ ਦਿੱਤੇ ਗਏ ਸਥਾਨ 'ਤੇ ਆਯੋਜਿਤ ਕੀਤੀ ਜਾਵੇਗੀ।

ਯੋਗਤਾ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟੋ-ਘੱਟ ਪਾਸਿੰਗ ਅੰਕਾਂ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਹੱਦ ਕਿੰਨੀ ਹੈ?

ਜਿਹੜੇ ਉਮੀਦਵਾਰ ਹਵਾਈ ਫ਼ੌਜ ਅਗਨੀਵੀਰ ਦੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਜਨਮ 02 ਜਨਵਰੀ 2004 ਅਤੇ 02 ਜੁਲਾਈ 2007 (ਦੋਵੇਂ ਦਿਨ ਸਮੇਤ) ਵਿਚਕਾਰ ਹੋਣਾ ਚਾਹੀਦਾ ਹੈ।

ਇੰਝ ਹੋਵੇਗੀ ਚੋਣ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਨੂੰ ਹੇਠਾਂ ਦਿੱਤੀਆਂ ਪ੍ਰਕਿਰਿਆਵਾਂ 'ਚੋਂ ਲੰਘਣਾ ਹੋਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਇਨ੍ਹਾਂ ਅਹੁਦਿਆਂ ਲਈ ਚੁਣਿਆ ਜਾਵੇਗਾ।
ਸੰਗੀਤਕਾਰ ਯੰਤਰ ਵਜਾਉਣ ਵਿਚ ਕੁਸ਼ਲਤਾ ਟੈਸਟ
ਅੰਗਰੇਜ਼ੀ ਲਿਖਤੀ ਪ੍ਰੀਖਿਆ
ਸਰੀਰਕ ਤੰਦਰੁਸਤੀ ਟੈਸਟ (PFT)
ਅਨੁਕੂਲਤਾ ਟੈਸਟ-II
ਡਾਕਟਰੀ ਜਾਂਚ

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News