ਅਲੀਬਾਬਾ ਦੇ ਦਫਤਰ ਦੀ ਬਜਾਏ ਸਮੁੰਦਰ ਕਿਨਾਰੇ ਮਰਨਾ ਪਸੰਦ ਕਰਾਂਗਾ : ਜੈਕ ਮਾ

Saturday, Sep 22, 2018 - 04:12 AM (IST)

ਅਲੀਬਾਬਾ ਦੇ ਦਫਤਰ ਦੀ ਬਜਾਏ ਸਮੁੰਦਰ ਕਿਨਾਰੇ ਮਰਨਾ ਪਸੰਦ ਕਰਾਂਗਾ : ਜੈਕ ਮਾ

ਬੀਜਿੰਗ— ਅਲੀਬਾਬਾ ਸਮੂਹ ਦੇ ਜੈਕ ਮਾ ਨੇ ਆਪਣੀ ਰਿਟਾਇਮੈਂਟ ਨਾਲ ਜੁੜੀਆਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਕੰਪਨੀ ਦੇ ਕਾਰਜਕਾਰੀ ਦਫਤਰ ਦੀ ਬਜਾਏ ਸਮੁੰਦਰ ਕਿਨਾਰੇ ਮਰਨਾ ਪਸੰਦ ਕਰਾਂਗਾ। ਜੈਕ ਮਾ ਨੇ 10 ਸਤੰਬਰ ਨੂੰ ਆਪਣੇ 54ਵੇਂ ਜਨਮ ਦਿਨ ਦੇ ਮੌਕੇ 'ਤੇ ਐਲਾਨ ਕੀਤਾ ਸੀ ਕਿ ਉਹ ਇਕ ਸਾਲ 'ਚ ਅਲੀਬਾਬਾ ਦੇ ਕਾਰਜਕਾਰੀ ਚੇਅਰਮੈਨ ਦਾ ਅਹੁਦਾ ਛੱਡ ਦੇਣਗੇ ਤਾਂ ਕਿ ਅਗਲੀ ਪੀੜ੍ਹੀ ਦੀ ਅਗਵਾਈ ਦਾ ਰਾਸਤਾ ਤਿਆਰ ਹੋ ਸਕੇ।

ਉਨ੍ਹਾਂ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਨੀਅਲ ਝਾਂਗ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਹੈ। ਉਨ੍ਹਾਂ ਦੇ ਰਿਟਾਇਰਮੈਂਟ ਨਾਲ ਅਜਿਹੀਆਂ ਅਫਵਾਹਾਂ ਚੱਲਣ ਲੱਗ ਗਈਆਂ ਕਿ ਉਹ ਚੀਨ 'ਚ ਕਾਰੋਬਾਰੀ ਮਾਹੌਲ ਖਰਾਬ ਹੋ ਜਾਣ ਕਾਰਨ ਅਜਿਹਾ ਕਰ ਰਹੇ ਹਨ। ਨਿਊਯਾਰਕ ਟਾਈਮ ਨੇ ਆਪਣੀ ਖਬਰ 'ਚ ਕਿਹਾ ਸੀ ਕਿ ਚੀਨ 'ਚ ਕਾਰੋਬਾਰੀ ਮਾਹੌਲ ਖਰਾਬ ਹੋ ਜਾਣ ਕਾਰਨ ਤੇ ਸਰਕਾਰੀ ਦਖਲ ਵਧਣ ਕਾਰਨ ਜੈਕ ਮਾ ਰਿਟਾਇਰ ਹੋ ਰਹੇ ਹਨ।

ਅਜਿਹਾ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਵਿਦੇਸ਼ਾਂ 'ਚ ਜਾਇਦਾਦ ਖਰੀਦ ਲਈ ਹੈ ਤੇ ਚੀਨ ਤੋਂ ਬਾਹਰ ਜਾ ਸਕਦੇ ਹਨ। ਜੈਕ ਮਾ ਨੇ ਕਿਹਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿੰਦੇ ਹਨ। ਉਨ੍ਹਾਂ ਕਿਹਾ, ''ਉਹ ਅਵਾਹਾਂ 'ਤੇ ਧਿਆਨ ਨਹੀਂ ਦਿੰਦੇ। ਦੋਸਤਾਂ ਸਾਹਮਣੇ ਤੁਹਾਨੂੰ ਸਫਾਈ ਦੇਣ ਦੀ ਲੋੜ ਨਹੀਂ ਪੈਂਦੀ।''


Related News