ਇੱਥੇ ਬਣਿਆ ਦੁਨੀਆ ਦਾ ''ਸਭ ਤੋਂ ਲੰਬਾ ਪੇਪਰ ਏਅਰਲਾਈਨ''

Wednesday, Jun 13, 2018 - 10:14 AM (IST)

ਨਿਊਯਾਰਕ— ਤੁਸੀਂ ਸਭ ਨੇ ਕਾਗਜ਼ ਦੇ ਜਹਾਜ਼ ਬਣਾਏ ਹੋਣਗੇ, ਉਹ ਹਵਾਈ ਜਹਾਜ਼ ਛੋਟੇ ਹੁੰਦੇ ਹਨ ਪਰ ਅਮਰੀਕਾ ਦੇ ਫਿਚਬਰਗ ਸ਼ਹਿਰ 'ਚ 64 ਫੁੱਟ ਲੰਬਾ ਕਾਗਜ਼ ਦਾ ਜਹਾਜ਼ ਤਿਆਰ ਕੀਤਾ ਗਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਲੰਬਾ ਪੇਪਰ ਏਅਰਪਲੇਨ ਦੱਸਿਆ ਜਾ ਰਿਹਾ ਹੈ। ਇਸ ਨੂੰ ਗਿਨੀਜ਼ ਵਰਲਡ ਰਿਕਾਰਡ 'ਚ ਵੀ ਦਰਜ ਕਰਵਾਉਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ। 
ਮਿਊਜ਼ਿਅਮ ਮੁਤਾਬਕ ਇਸ ਜਾਹਜ਼ ਦੇ ਡਿਜ਼ਾਇਨ, ਨਿਰਮਾਣ, ਸਜਾਵਟ 'ਚ 3 ਸਾਲ ਤੋਂ ਵਧੇਰੇ ਸਮਾਂ ਲੱਗਾ ਅਤੇ ਇਸ ਆਰਟਵਰਕ ਲਈ ਹਜ਼ਾਰਾਂ ਲੋਕਾਂ ਨੇ ਸਾਥ ਦਿੱਤਾ। ਰਿਵਾਲਵਿੰਗ ਮਿਊਜ਼ਿਅਮ 'ਚ ਇਹ ਇਕ ਪਬਲਿਕ ਆਰਟ ਪ੍ਰੋਜੈਕਟ ਹੈ। ਇਹ ਵਿੱਦਿਅਕ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਨੂੰ ਸਮਰਪਿਤ ਹੈ। 
ਇਹ ਸਹਿਭਾਗਤਾ, ਪ੍ਰਯੋਗਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਅਤੇ ਕਲਾਕਾਰਾਂ ਅਤੇ ਨੌਜਵਾਨਾਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰਦੀ ਹੈ। ਨੰਬਰ ਗੇਮ 7 ਕਵਿੰਟਲਕਾ ਇਹ ਕਲਰਫੁਲ ਏਅਰਕ੍ਰਾਫਟ ਕਾਰਡਬੋਰਡ, ਪੇਪਰ, ਗਲੂ ਆਦਿ ਨਾਲ ਬਣਾਇਆ ਗਿਆ ਹੈ। 5000 ਲੋਕਾਂ ਅਤੇ 30 ਸਕੂਲਾਂ ਨੇ ਇਸ ਪ੍ਰੋਜੈਕਟ 'ਚ ਸਹਿਯੋਗ ਦਿੱਤਾ ਹੈ।


Related News