ਔਰਤ ਨੇ ਵਿਖਾਇਆ ਅਜਿਹਾ ਹੈਰਾਨੀਜਨਕ ਕਾਰਨਾਮਾ, ਇਕੋ ਸਮੇਂ ਬਣ ਗਏ 2 ਵਰਲਡ ਰਿਕਾਰਡ

09/25/2023 11:55:28 PM

ਇੰਟਰਨੈਸ਼ਨਲ ਡੈਸਕ : ਵਰਲਡ ਰਿਕਾਰਡ ਬਣਾਉਣ ਲਈ ਕਈ ਵਾਰ ਲੋਕ ਅਜਿਹੇ ਖ਼ਤਰਨਾਕ ਕੰਮ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਇਕ ਹੈਰਾਨੀਜਨਕ ਕਾਰਨਾਮਾ ਕਰ ਵਰਲਡ ਰਿਕਾਰਡ ਬਣਾਉਣ ਵਾਲੀ ਔਰਤ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਔਰਤ ਦਾ ਨਾਂ ਹੀਥਰ ਹਾਲੀਡੇ (Heather Holliday) ਹੈ, ਜੋ ਅਮਰੀਕਾ ਦੀ ਰਹਿਣ ਵਾਲੀ ਹੈ। ਉਸ ਨੂੰ ਤਲਵਾਰ ਨਿਗਲਣ ਵਾਲੀ ਔਰਤ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਹੀਥਰ ਨੇ ਇਕ ਟੀਵੀ ਟੈਲੇਂਟ ਸ਼ੋਅ ਵਿੱਚ ਆਪਣਾ ਹੈਰਾਨੀਜਨਕ ਕਾਰਨਾਮਾ ਦਿਖਾਇਆ, ਜਿੱਥੇ ਉਸ ਨੇ 2 ਵਿਸ਼ਵ ਰਿਕਾਰਡ ਬਣਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ : 7 ਸਾਲ ਬਾਅਦ ਧਰਤੀ 'ਤੇ ਉੱਤਰਿਆ NASA ਦਾ ਸਪੇਸ ਕੈਪਸੂਲ, ਖੋਲ੍ਹੇਗਾ ਸੂਰਜ ਤੇ ਹੋਰ ਗ੍ਰਹਿਆਂ ਦੇ ਡੂੰਘੇ ਰਾਜ਼!

ਗਿਨੀਜ਼ ਵਰਲਡ ਰਿਕਾਰਡਸ ਦੇ ਮੁਤਾਬਕ ਹੀਥਰ ਨੇ ਪਹਿਲਾ ਰਿਕਾਰਡ ਸਭ ਤੋਂ ਲੰਬੀ ਨਿਓਨ ਟਿਊਬ ਨੂੰ ਨਿਗਲ ਕੇ ਬਣਾਇਆ ਹੈ, ਜਿਸ ਦੀ ਲੰਬਾਈ 54.4 ਸੈਂਟੀਮੀਟਰ ਯਾਨੀ 21.41 ਇੰਚ ਸੀ, ਜਦਕਿ ਦੂਜਾ ਰਿਕਾਰਡ ਝੁਕੀ ਹੋਈ ਤਲਵਾਰ ਨੂੰ ਨਿਗਲ ਕੇ ਅਤੇ ਉਹ ਵੀ ਲੇਟਣ ਦੀ ਸਥਿਤੀ ਵਿੱਚ ਬੈਠ ਕੇ ਬਣਾਇਆ ਹੈ। ਹੀਥਰ ਦਾ ਕਹਿਣਾ ਹੈ, ''ਤਲਵਾਰ ਨੂੰ ਨਿਗਲਣਾ ਮੇਰੇ ਲਈ ਇਕ ਵੱਖਰਾ ਅਤੇ ਅਨੋਖਾ ਅਨੁਭਵ ਹੈ ਕਿਉਂਕਿ ਮੈਂ ਦੁਨੀਆ 'ਚ ਇਕੱਲੀ ਅਜਿਹੀ ਸ਼ਖਸ ਹਾਂ, ਜੋ ਲੇਟ ਕੇ ਵੀ ਅਜਿਹਾ ਕਰ ਸਕਦੀ ਹਾਂ।''

ਇਹ ਵੀ ਪੜ੍ਹੋ : ਕੈਨੇਡਾ ਨਾਲ ਵਿਗੜਦੇ ਸਬੰਧਾਂ ਵਿਚਾਲੇ ਭਾਰਤ ਐਕਸ਼ਨ ਮੋਡ 'ਚ, ਖਾਲਿਸਤਾਨੀਆਂ ਦੇ ਰੱਦ ਹੋਣਗੇ OCI ਕਾਰਡ

PunjabKesari

ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਰਤੱਬ ਦਿਖਾਉਣ ਵਾਲੇ ਖੜ੍ਹੇ ਹੋ ਕੇ ਤਲਵਾਰ ਨੂੰ ਨਿਗਲਣ ਦੀ ਕੋਸ਼ਿਸ਼ ਕਰਦੇ ਹਨ ਪਰ ਹੀਥਰ ਨੇ ਲੇਟ ਕੇ ਇਹ ਕਾਰਨਾਮਾ ਕਰ ਦਿਖਾਇਆ ਹੈ। ਹੀਥਰ ਨੇ ਦੱਸਿਆ ਕਿ ਨਿਓਨ ਟਿਊਬ ਰਿਕਾਰਡ ਕਾਇਮ ਕਰਨ ਦੀ ਆਪਣੀ ਕੋਸ਼ਿਸ਼ ਦੌਰਾਨ ਉਸ ਨੇ ਕੱਚ ਦੇ ਨਿਓਨ ਲਾਈਟ ਬੱਲਬ ਦੀ ਵਰਤੋਂ ਕੀਤੀ, ਜੋ ਕਿ ਬਹੁਤ ਖ਼ਤਰਨਾਕ ਹੈ ਕਿਉਂਕਿ ਇਸ ਦੇ ਅੰਦਰ ਨਿਓਨ ਗੈਸਾਂ ਵਹਿ ਹੁੰਦੀਆਂ ਹਨ ਅਤੇ ਕਿਉਂਕਿ ਇਹ ਸ਼ੀਸ਼ੇ ਦੇ ਅੰਦਰ ਹੁੰਦੇ ਹਨ, ਉਨ੍ਹਾਂ ਦੇ ਟੁੱਟਣ ਦਾ ਖ਼ਤਰਾ ਵੀ ਰਿਹਾ। ਜੇਕਰ ਨਿਗਲਦੇ ਸਮੇਂ ਗਲ਼ੇ 'ਚ ਗਲਤੀ ਨਾਲ ਟਿਊਬ ਟੁੱਟ ਜਾਵੇ ਤਾਂ ਵਿਅਕਤੀ ਲਈ ਸਾਹ ਲੈਣਾ ਔਖਾ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਉਸ ਦੀ ਮੌਤ ਵੀ ਹੋ ਸਕਦੀ ਹੈ। ਹਾਲਾਂਕਿ, ਹੀਥਰ ਇਸ ਦਾ ਬਹੁਤ ਧਿਆਨ ਰੱਖਦੀ ਹੈ। ਉਹ ਕਹਿੰਦੀ ਹੈ ਕਿ ਮੈਂ ਹੌਲੀ-ਹੌਲੀ ਸਾਹ ਲੈਂਦੀ ਹਾਂ ਅਤੇ ਗਲ਼ੇ ਦੇ ਅੰਦਰ ਟਿਊਬ ਲੰਘਾਉਂਦੀ ਰਹਿੰਦੀ ਹਾਂ।

ਇਹ ਵੀ ਪੜ੍ਹੋ : ਪੈਂਟਾਗਨ ਦੇ ਸਾਬਕਾ ਅਧਿਕਾਰੀ ਬੋਲੇ– ਕੈਨੇਡਾ ਦੇ ਪੀ. ਐੱਮ. ਟਰੂਡੋ ਨੇ ਬਹੁਤ ਵੱਡੀ ਗਲਤੀ ਕੀਤੀ

ਖ਼ਬਰਾਂ ਮੁਤਾਬਕ ਹੀਥਰ ਦਾ ਕਹਿਣਾ ਹੈ ਕਿ ਉਸ ਦਾ ਸਭ ਤੋਂ ਪ੍ਰਭਾਵਸ਼ਾਲੀ ਸਟੰਟ ਇਹ ਸੀ ਕਿ ਉਸ ਨੇ ਇਕ ਵਾਰ 'ਚ 6 ਤਲਵਾਰਾਂ ਨਿਗਲ ਲਈਆਂ ਸਨ। ਉਸ ਨੇ ਆਪਣੇ ਇਸ ਸ਼ਾਨਦਾਰ ਕਾਰਨਾਮੇ ਦਾ ਨਾਂ 'ਸਵੀਟ ਸਿਕਸ' ਰੱਖਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਛੋਟੀ ਉਮਰ ਤੋਂ ਹੀ ਸਟੰਟ ਕਰਦੀ ਆ ਰਹੀ ਹੈ। ਫਿਰ ਉਹ ਤਲਵਾਰ ਨਿਗਲਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਵਜੋਂ ਮਸ਼ਹੂਰ ਹੋ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News