ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ''ਤੇ 7 ਸਾਲਾਂ ਬਾਅਦ ਕੰਮ ਮੁੜ ਸ਼ੁਰੂ

Friday, Oct 11, 2024 - 02:28 PM (IST)

ਜੇਦਾਹ- ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਣਨ ਜਾ ਰਹੇ ਜੇਦਾਹ ਟਾਵਰ ਦਾ ਨਿਰਮਾਣ ਕੰਮ ਸੱਤ ਸਾਲਾਂ ਦੇ ਅੰਤਰਾਲ ਤੋਂ ਬਾਅਦ ਸਾਊਦੀ ਅਰਬ ਦੇ ਜੇਦਾਹ ਵਿੱਚ ਦੁਬਾਰਾ ਸ਼ੁਰੂ ਹੋ ਗਿਆ ਹੈ। ਇੱਕ ਵਾਰ ਪੂਰਾ ਹੋਣ 'ਤੇ 1,000-ਮੀਟਰ (3,280 ਫੁੱਟ) ਉੱਚਾ ਟਾਵਰ ਦੁਬਈ ਦੇ ਬੁਰਜ ਖਲੀਫਾ ਨੂੰ 500 ਫੁੱਟ ਤੋਂ ਵੱਧ ਉੱਚਾ ਹੋ ਜਾਵੇਗਾ। ਸਾਊਦੀ ਅਰਬ ਦੇ ਕਿਲੋਮੀਟਰ-ਉੱਚੇ ਜੇਦਾਹ ਟਾਵਰ ਦਾ ਨਿਰਮਾਣ ਰਾਜ-ਵਿਆਪੀ ਭ੍ਰਿਸ਼ਟਾਚਾਰ ਵਿਚਕਾਰ ਰੁੱਕ ਗਿਆ ਸੀ।

PunjabKesari

ਬੁੱਧਵਾਰ ਨੂੰ ਸਾਈਟ 'ਤੇ ਆਯੋਜਿਤ ਇੱਕ ਸਮਾਰੋਹ ਵਿੱਚ ਪ੍ਰੋਜੈਕਟ ਦੇ ਪਿੱਛੇ ਵਿਕਾਸ ਕੰਸੋਰਟੀਅਮ, ਜੇਦਾਹ ਆਰਥਿਕ ਕੰਪਨੀ (ਜੇ.ਈ.ਸੀ), ਨੇ ਘੋਸ਼ਣਾ ਕੀਤੀ ਕਿ ਟਾਵਰ ਹੁਣ 2028 ਵਿੱਚ ਪੂਰਾ ਹੋਣ ਵਾਲਾ ਹੈ। 1,000-ਮੀਟਰ-ਉੱਚੀ (3,280-ਫੁੱਟ) ਸਕਾਈਸਕ੍ਰੈਪਰ ਲਗਭਗ ਇੱਕ ਤਿਹਾਈ ਮੁਕੰਮਲ ਹੋ ਚੁੱਕੀ ਸੀ ਜਦੋਂ 2017 ਵਿੱਚ ਕਈ ਮੁੱਖ ਸ਼ਖਸੀਅਤਾਂ- ਜਿਸ ਵਿੱਚ ਮੁੱਖ ਠੇਕੇਦਾਰ ਅਤੇ ਪ੍ਰੋਜੈਕਟ ਨੂੰ ਸਹਿ-ਵਿੱਤ ਪ੍ਰਦਾਨ ਕਰਨ ਵਾਲੇ ਇੱਕ ਸਮੂਹ ਦੇ ਚੇਅਰਮੈਨਾਂ ਸਮੇਤ ਨੂੰ ਕ੍ਰਾਊਨ ਪ੍ਰਿੰਸ ਮੁਹੰਮਦ  ਬਿਨ ਸਲਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੁਆਰਾ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਿਸ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਸੈਂਕੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਧਰਤੀ ਨਾਲ ਟਕਰਾਇਆ ਸੂਰਜੀ ਤੂਫਾਨ

ਇਸ ਦਾ ਨਵਾਂ ਬਜਟ ਲਗਭਗ 16 ਹਜ਼ਾਰ ਕਰੋੜ ਰੁਪਏ ਹੈ। ਇਹ 11 ਹਜ਼ਾਰ ਕਰੋੜ ਰੁਪਏ ਦੇ ਪਿਛਲੇ ਬਜਟ ਨਾਲੋਂ 46% ਵੱਧ ਹੈ। 205 ਮੰਜ਼ਿਲਾਂ ਵਾਲੇ ਜੇਦਾਹ ਟਾਵਰ ਦੀ ਉਚਾਈ ਲਗਭਗ 3,281 ਫੁੱਟ ਯਾਨੀ 1 ਕਿਲੋਮੀਟਰ ਤੋਂ ਵੱਧ ਹੋਵੇਗੀ। ਜਦੋਂ 2028 ਵਿੱਚ ਪੂਰਾ ਹੋ ਜਾਵੇਗਾ, ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੋਵੇਗੀ। ਜਦੋਂ ਕਿ ਦੁਨੀਆ ਦੀ ਮੌਜੂਦਾ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੀ ਉਚਾਈ 2,717 ਫੁੱਟ (828 ਮੀਟਰ) ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News