ਦੁਨੀਆ ਦੀ ਮਹਿੰਗੀ ਐਕਸੈਸਰੀਜ : ਸ਼ੌਕੀਣ ਲੋਕਾਂ ’ਚ ਪੁਤਿਨ ਤੇ ਲੇਡੀ ਟਰੰਪ ਵੀ
Friday, Oct 07, 2022 - 05:08 PM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਵਿਚ ਮਹਿੰਗੀ ਐਕਸੇਸਰੀਜ ਪਹਿਣਨ ਦਾ ਸ਼ੌਕ ਕਿਸੇ ਜ਼ਮਾਨੇ ਵਿਚ ਰਾਜਾ-ਮਹਾਰਾਜਾਵਾਂ ਤੱਕ ਸੀਮਤ ਸੀ। ਪਰ ਹੁਣ ਨੇਤਾ ਅਤੇ ਕਲਾਕਾਰਾਂ ਨੇ ਵੀ ਉਹ ਥਾਂ ਲੈ ਲਈ ਹੈ। ਉਹ ਜੋ ਘੜੀਆਂ, ਮੁੰਦਰੀਆਂ, ਨੈਕਲੈੱਸ ਪਹਿਨਦੇ ਹਨ, ਉਨ੍ਹਾਂ ਦੀ ਕੀਮਤ ਸੁਣਕੇ ਤੁਸੀਂ ਹੈਰਾਨ ਰਹਿ ਜਾਂਦੇ ਹੋ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਅਤੇ ਸ਼ੱਕੀ ਨੂੰ ਲੈ ਕੇ ਹੋਇਆ ਨਵਾਂ ਖ਼ੁਲਾਸਾ
ਐਲਇੰਕੋਮੋਰੇਬਲ ਡਾਇਮੰਡ ਨੈੱਕਲੇਸ
ਇਹ ਦੁਨੀਆ ਦਾ ਸਭ ਤੋਂ ਕੀਮਤੀ ਨੈੱਕਲੇਸ ਹੈ, ਜਿਸਦੀ ਕੀਮਤ 550 ਡਾਲਰ ਭਾਵ 451.90 ਕਰੋੜ ਰੁਪਏ ਹੈ। ਇਸ ਵਿਚ 407.88 ਕੈਰੇਟ ਦੇ ਕੁਲ 90 ਵ੍ਹਾਈਟ ਡਾਇਮੰਡ ਲੱਗੇ ਹਨ। ਲਗਭਗ 30 ਸਾਲ ਪਹਿਲਾਂ ਇਹ ਕਾਂਗੋ ਵਿਚ ਇਕ ਲੜਕੀ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦੇ ਨੌਕਰੀ ਕਰਨ 'ਤੇ ਪਾਬੰਦੀ! ਵਿਦਿਆਰਥੀਆਂ ਨੂੰ ਪੂਰੀ ਕਰਨੀ ਪਵੇਗੀ ਇਹ ਸ਼ਰਤ
ਪੁਤਿਨ ਦੀ ਟਰਬੋਗ੍ਰਾਫ ਘੜੀ
ਇਸ ਘੜੀ ਦੀ ਕੀਮਤ 60 ਲੱਖ ਡਾਲਰ ਭਾਵ 49.26 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸਨੂੰ ਜਰਮਨੀ ਦੀਆਂ ਲਗਜ਼ਰੀ ਅਤੇ ਮਹਿੰਗੀਆਂ ਘੜੀਆਂ ਬਣਾਉਣ ਵਾਲੀ ਟ੍ਰੇਡਮਾਰਕ ਕੰਪਨੀ ਏ. ਲੇਜੇ ਐਂਡ ਸੋਹਨੇ ਨੇ ਤਿਆਰ ਕੀਤਾ ਹੈ। ਇਹ ਕੰਪਨੀ 1845 ਤੋਂ ਘੜੀਆਂ ਬਣਾ ਰਹੀ ਹੈ।
ਕਿਮ ਕਰਦਾਸ਼ੀਆਂ ਦੀ ਮੰਗਣੀ ਦੀ ਮੁੰਦਰੀ
ਇਸ ਮੁੰਦਰੀ ਦੀ ਕੀਮਤ 80 ਲੱਖ ਡਾਲਰ ਭਾਵ 65.68 ਕਰੋੜ ਰੁਪਏ ਹੈ। ਇਸ ਵਿਚ 20 ਕੈਰੇਟ ਦੇ ਹੀਰੇ ਲੱਗੇ ਹਨ। ਇਸਨੂੰ ਮਸ਼ਹੂਰ ਡਿਜ਼ਾਈਨਰ ਲੋਰੇਨ ਸ਼ਾਰਟਜ ਨੇ ਡਿਜ਼ਾਈਨ ਕੀਤਾ ਹੈ।
ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, WWE ਸਟਾਰ ਸਾਰਾ ਲੀ ਦਾ 30 ਸਾਲ ਦੀ ਉਮਰ 'ਚ ਦਿਹਾਂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੇਲਾਨੀਆ ਟਰੰਪ ਦੀ ਮੁੰਦਰੀ
ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਹੋਏ ਡੋਨਾਲਡ ਟਰੰਪ ਨੇ ਆਪਣੀ ਪਤਨੀ ਮੇਲਾਨੀਆ ਟਰੰਪ ਨੂੰ ਵਿਆਹ ਦੀ ਦਸਵੀਂ ਵਰ੍ਹੇਗੰਢ ’ਤੇ 30 ਲੱਖ ਡਾਲਰ (24.64 ਕਰੋੜ ਰੁਪਏ) ਦੀ ਇਹ ਮੁੰਦਰੀ ਤੋਹਫੇ ਵਿਚ ਦਿੱਤੀ ਸੀ। ਇਸ ਮੁੰਦਰੀ ਦੀ ਕੀਮਤ ਮੇਲਾਨੀਆ ਨੂੰ ਮਿਲੀ ਵਿਆਹ ਦੀ ਮੁੰਦਰੀ ਤੋਂ ਦੁਗਣੀ ਸੀ।