ਵੈਕਸੀਨ ਨਾਲ ਘਟਣਗੇ ਕੋਰੋਨਾ ਮਾਮਲੇ ਪਰ ਜਲਦ ਖ਼ਤਮ ਹੋਵੇਗਾ ਇਹ ਸੋਚਣਾ ''ਅਵਿਸ਼ਵਾਸੀ'' : WHO

03/02/2021 6:09:00 PM

ਜਿਨੇਵਾ (ਭਾਸ਼ਾ): ਵਿਸ਼ਵ ਸਿਹਤ ਸੰਗਠਨ (WHO) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸੋਚਣਾ 'ਬੇਵਕਤੀ' ਅਤੇ 'ਅਵਿਸ਼ਵਾਸੀ' ਹੋਵੇਗਾ ਕਿ ਸਾਲ ਦੇ ਅਖੀਰ ਤੱਕ ਮਹਾਮਾਰੀ ਰੁੱਕ ਜਾਵੇਗੀ। ਇਹ ਵੀ ਹੋ ਸਕਦਾ ਹੈ ਕਿ ਹਾਲ ਵਿਚ ਆਏ ਪ੍ਰਭਾਵੀ ਟੀਕਿਆਂ  ਨਾਲ ਬੀਮਾਰੀ ਕਾਰਨ ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਅਤੇ ਮੌਤ ਦੇ ਮਾਮਲਿਆਂ ਵਿਚ ਕਾਫੀ ਗਿਰਾਵਟ ਆਏ। ਡਬਲਊ.ਐੱਚ.ਓ. ਦੇ ਐਮਰਜੈਂਸੀ ਪ੍ਰੋਗਰਾਮਾਂ ਦੇ ਨਿਰਦੇਸ਼ਕ ਡਾਕਟਰ ਮਾਇਕਲ ਰੇਯਾਨ ਨੇ ਸੋਮਵਾਰ ਨੂੰ ਕਿਹਾ ਕਿ ਫਿਲਹਾਲ ਦੁਨੀਆ ਦਾ ਇਕੋਇਕ ਉਦੇਸ਼ ਕੋਵਿਡ-19 ਦੇ ਪ੍ਰਸਾਰ ਨੂੰ ਜਿੱਥੋਂ ਤੱਕ ਸੰਭਵ ਹੋਵੇ ਘੱਟ ਰੱਖਣਾ ਹੋਣਾ ਚਾਹੀਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਲਖਨਊ ਆ ਰਹੀ ਭਾਰਤੀ ਜਹਾਜ਼ ਦੀ ਪਾਕਿ 'ਚ ਐਮਰਜੈਂਸੀ ਲੈਂਡਿੰਗ, ਯਾਤਰੀ ਦੀ ਮੌਤ

ਉਹਨਾਂ ਨੇ ਮੀਡੀਆ ਨੂੰ ਕਿਹਾ,''ਜੇਕਰ ਅਸੀਂ ਸਮਾਰਟ ਹਾਂ ਤਾਂ ਅਸੀਂ ਇਸ ਮਹਾਮਾਰੀ ਨਾਲ ਜੁੜੇ ਹਸਪਤਾਲਾਂ ਵਿਚ ਭਰਤੀ ਹੋਣ ਅਤੇ ਮੌਤ ਦੇ ਮਾਮਲਿਆਂ ਨੂੰ ਸਾਲ ਦੇ ਅਖੀਰ ਤੱਕ ਖ਼ਤਮ ਕਰ ਸਕਦੇ ਹਾਂ।'' ਰੇਯਾਨ ਨੇ ਕਿਹਾ ਕਿ ਡਬਲਊ.ਐੱਚ.ਓ. ਉਹਨਾਂ ਅੰਕੜਿਆਂ ਨੂੰ ਲੈ ਕੇ ਆਸਵੰਦ ਹੈ ਕਿ ਲਾਇਸੈਂਸ ਪ੍ਰਾਪਤ ਕਈ ਟੀਕੇ ਵਾਇਰਸ ਦੇ ਵਿਸਫੋਟਕ ਪ੍ਰਸਾਰ ਨੂੰ ਰੋਕਣ ਵਿਚ ਸਹਾਇਕ ਸਾਬਤ ਹੋ ਰਹੇ ਹਨ। ਉਹਨਾਂ ਨੇ ਕਿਹਾ,''ਜੇਕਰ ਟੀਕੇ ਨੇ ਸਿਰਫ ਮੌਤ ਅਤੇ ਹਸਪਤਾਲ ਵਿਚ ਭਰਤੀ ਹੋਣ ਦੇ ਮਾਮਲਿਆਂ 'ਤੇ ਅਸਰ ਪਾਉਣ ਦੇ ਇਲਾਵਾ ਬੀਮਾਰੀ ਦੇ ਪ੍ਰਸਾਰ 'ਤੇ ਵੀ ਮਹੱਤਵਪੂਰਨ ਪ੍ਰਭਾਵ ਪਾਇਆ ਤਾਂ ਮੇਰਾ ਮੰਨਣਾਹੈ ਕਿ ਅਸੀਂ ਇਸ ਮਹਾਮਾਰੀ ਨੂੰ ਕੰਟਰੋਲ ਕਰਨ ਵੱਲ ਅੱਗੇ ਵੱਧਾਂਗੇ।'' ਰੇਯਾਨ ਨੇ ਭਾਵੇਂਕਿ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਸੰਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਹਾਮਾਰੀ ਦੇ ਬਦਲਦੇ ਰੂਪ ਕਾਰਨ ਕਿਸੇ ਵੀ ਚੀਜ਼ ਦੀ ਗਾਰੰਟੀ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 329 ਨਾਮਜ਼ਦਗੀਆਂ, WHO ਵੀ ਸੂਚੀ 'ਚ ਸ਼ਾਮਲ

ਉਹਨਾਂ ਨੇ ਕਿਹਾ,''ਹਾਲੇ ਵਾਇਰਸ 'ਤੇ ਕਾਫੀ ਹੱਦ ਤੱਕ ਕੰਟਰੋਲ ਹੈ।'' ਡਬਲਊ.ਐੱਚ.ਓ. ਦੇ ਜਨਰਲ ਡਾਇਰੈਕਟਰ ਨੇ ਇਸ ਦੌਰਾਨ ਕਿਹਾ ਕਿ ਇਹ ਅਫ਼ਸੋਸਜਨਕ ਹੈ ਕਿ ਅਮੀਰ ਦੇਸ਼ਾਂ ਵਿਚ ਨੌਜਵਾਨ ਅਤੇ ਸਿਹਤਮੰਦ ਬਾਲਗਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਜਦਕਿ ਵਿਕਾਸਸ਼ੀਲ ਦੇਸ਼ਾਂ ਵਿਚ ਜ਼ੋਖਮ ਦੇ ਦਾਇਰੇ ਵਿਚ ਆਉਣ ਵਾਲੇ ਸਿਹਤ ਕਰਮੀਆਂ ਨੂੰ ਟੀਕਾ ਲਗਾਇਆ ਜਾਣਾ ਹਾਲੇ ਬਾਕੀ ਹੈ। ਟੇਡ੍ਰੋਸ ਅਦਨੋਮ ਘੇਬਰੇਯੇਸਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੀ ਕੋਵੈਕਸ ਕੋਸ਼ਿਸ਼ ਨਾਲ ਇਸ ਹਫ਼ਤੇ ਘਾਨਾ ਅਤੇ ਆਇਵਰੀ ਕੋਸਟ ਵਿਚ ਟੀਕਾਕਰਨ ਸ਼ੁਰੂ ਹੋਇਆ ਪਰ ਉਹਨਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਜਿਹੇ ਦੇਸ਼ਾਂ ਵਲੋਂ ਆਪਣੀ ਆਬਾਦੀ ਨੂੰ ਟੀਕਾ ਲਗਾਉਣਾ ਸ਼ੁਰੂ ਕਰਨ ਦੇ ਤਿੰਨ ਮਹੀਨੇ ਬਾਅਦ ਉੱਥੇ ਇਹ ਪ੍ਰੋਗਰਾਮ ਪਹੁੰਚਿਆ ਹੈ। ਉਹਨਾਂ ਨੇ ਕਿਹਾ,''ਦੇਸ਼ਾਂ ਦੀ ਇਕ-ਦੂਜੇ ਨਾਲ ਦੌੜ ਨਹੀਂ ਹੈ। ਇਹ ਵਾਇਰਸ ਖ਼ਿਲਾਫ ਸਾਂਝੀ ਕੋਸ਼ਿਸ਼ ਹੈ। ਅਸੀਂ ਦੇਸ਼ਾਂ ਨੂੰ ਆਪਣੀ ਆਬਾਦੀ ਨੂੰ ਟੀਕਾ ਲਗਾਉਣ ਦੀ ਸਲਾਹ ਨਹੀਂ ਦੇ ਰਹੇ ਹਾਂ ਅਸੀਂ ਸਿਰਫ ਇੰਨਾ ਕਹਿ ਰਹੇ ਹਾਂ ਕਿ ਸਾਰੇ ਦੇਸ਼ਾਂ ਨੂੰ ਹਰ ਜਗ੍ਹਾ ਵਾਇਰਸ ਨੂੰ ਦਬਾਉਣ ਦੀਆਂ ਗਲੋਬਲ ਕੋਸ਼ਿਸ਼ਾਂ ਬਣਨਾ ਚਾਹੀਦਾ ਹੈ।''

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News