ਸੰਜੀਵ ਅਰੋੜਾ ਨੇ ਕੀਤੀ NHAI ਦੇ ਚੇਅਰਮੈਨ ਨਾਲ ਮੁਲਾਕਾਤ, ਰੱਖੀਆਂ ਇਹ ਮੰਗਾਂ
Tuesday, Aug 05, 2025 - 03:53 PM (IST)

ਜਲੰਧਰ/ਚੰਡੀਗੜ੍ਹ (ਧਵਨ)– ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਵੀਂ ਦਿੱਲੀ ’ਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਲਾਡੋਵਾਲ ਬਾਈਪਾਸ ਤੇ ਦਿੱਲੀ-ਕਟੜਾ ਐਕਸਪ੍ਰੈੱਸਵੇਅ ਦਰਮਿਆਨ ਬਿਹਤਰ ਸੰਪਰਕ ਲਈ ਨੈਸ਼ਨਲ ਹਾਈਵੇ ਦੇ ਵਿਸਥਾਰ ਦੀ ਬੇਨਤੀ ਕੀਤੀ। ਉਨ੍ਹਾਂ ਲੁਧਿਆਣਾ-ਰੂਪਨਗਰ ਪ੍ਰਾਜੈਕਟਾਂ ਅਤੇ ਦਿੱਲੀ-ਕਟੜਾ ਐਕਸਪ੍ਰੈੱਸਵੇਅ 8, 10 ਤੇ 11 ਦੇ ਬਾਕੀ ਕੰਮਾਂ ਲਈ ਨਵੇਂ ਟੈਂਡਰਾਂ ਦਾ ਸੱਦਾ ਦੇਣ ਦੀ ਵੀ ਬੇਨਤੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਵੱਡਾ ਫੇਰਬਦਲ! ਬਦਲੇ ਗਏ ਪ੍ਰਧਾਨ
ਅਰੋੜਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੰਬੜਾਂ ਰੋਡ ਤੇ ਫਿਰੋਜ਼ਪੁਰ ਰੋਡ ਰਾਹੀਂ ਦਿੱਲੀ-ਕਟੜਾ ਐਕਸਪ੍ਰੈੱਸਵੇਅ ਨੂੰ ਜੋੜਨ ਵਾਲੇ ਇੰਟਰਚੇਂਜ ਲੁਧਿਆਣਾ ਸ਼ਹਿਰ ਤੋਂ ਕਾਫੀ ਦੂਰ ਹਨ, ਜਿਸ ਕਾਰਨ ਆਉਣ-ਜਾਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਖੇਤਰ ਵਿਚ ਕੁਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਵਿਕਾਸ ਦੇ ਯਤਨਾਂ ਨੂੰ ਜ਼ੋਰ ਮਿਲੇਗਾ। ਉਨ੍ਹਾਂ ਚੇਅਰਮੈਨ ਨੂੰ ਲੁਧਿਆਣਾ-ਰੂਪਨਗਰ ਦੇ 2 ਪੈਕੇਜ (ਪੈਕੇਜ-1 ਤੇ ਪੈਕੇਜ-2) ਦੀ ਸਥਿਤੀ ਤੋਂ ਵੀ ਜਾਣੂ ਕਰਵਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8