ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ

Thursday, Jun 17, 2021 - 01:34 PM (IST)

ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ

ਇੰਟਰਨੈਸ਼ਨਲ ਡੈਸਕ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਦੁਨੀਆ ਭਰ ਵਿਚ ਟੈਸਟਿੰਗ ਅਤੇ ਰਿਪੋਟਿੰਗ ਦੀ ਕਮੀ ਕਾਰਨ ਅਧਿਕਾਰਤ ਅੰਕੜਿਆਂ ਵਿਚ ਕੋਰੋਨਾ ਤੋਂ ਹੋਣ ਵਲੀਆਂ ਮੌਤਾਂ ਦੀ ਗਿਣਤੀ ਘੱਟ ਦੱਸੇ ਜਾਣ ਦੀ ਸੰਭਾਵਨਾ ਹੈ। 'ਦੀ ਇਕੋਨੌਮਿਸਟ' ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਰੀਕਾ ਅਤੇ ਏਸ਼ੀਆ ਹੀ ਨਹੀਂ ਸਗੋਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਜਿਹੇ ਦੇਸ਼ਾਂ ਵਿਚ ਵੀ ਘੋਸ਼ਿਤ ਅੰਕੜਿਆਂ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ। ਭਾਵੇਂਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੋਵਿਡ-19 ਫੈਲਣ ਮਗਰੋਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਕਾਰਨ ਫਲੂ ਜਿਹੇ ਹੋਰ ਕਾਰਨਾਂ ਤੋਂ ਹੋਣ ਵਾਲੀ ਮੌਤਾਂ ਦੀ ਗਿਣਤੀ ਘੱਟ ਹੋਈ ਹੈ।

ਮੌਤਾਂ ਸੰਬੰਧੀ ਅੰਕੜੇ ਕਿੰਨੇ ਘੱਟ ਦਰਸਾਏ ਗਏ ਹਨ ਅਤੇ ਇਸ ਬਾਰੇ ਵਿਚ ਸਹੀ ਅੰਕੜੇ ਪਤਾ ਕਰਨ ਲਈ ਦੀ ਇਕੋਮਨੌਮਿਸਟ ਨੇ ਇਕ ਮਾਡਲ ਤਿਆਰ ਕੀਤਾ ਜਿਸ ਦੇ ਜ਼ਰੀਏ 95 ਫੀਸਦੀ ਤੱਕ ਸੰਭਾਵਨਾ ਹੈ ਕਿ ਹੁਣ ਤੱਕ 71 ਲੱਖ ਤੋਂ ਲੈ ਕੇ 1.27 ਕਰੋੜ ਤੱਕ ਮੌਤਾਂ ਹੋਈਆਂ ਹਨ। ਇਸ ਰਿਪੋਰਟ ਮੁਤਾਬਕ ਕੋਵਿਡ-19 ਕਾਰਨ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਲਈ ਕੁਝ ਹੋਰ ਕਾਰਨ ਦੱਸਣ ਦੇ ਜ਼ਿਆਦਾਤਰ ਮਾਮਲੇ ਹੇਠਲੇ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ ਹੋਏ ਹਨ। ਓ.ਸੀ.ਸੀ.ਡੀ. ਵਿਚ ਸ਼ਾਮਲ ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ 1.17 ਗੁਣਾ ਵੱਧ ਹੋ ਸਕਦੀ ਹੈ। ਜਦਕਿ ਸਬ-ਸਹਾਰਨ ਅਫਰੀਕਾ ਵਿਚ ਇਹ ਅਧਿਕਾਰਤ ਅੰਕੜਿਆਂ ਤੋਂ 14 ਗੁਣਾ ਵੱਧ ਹੋਣ ਦਾ ਅਨੁਮਾਨ ਹੈ। ਦੁਨੀਆ ਭਰ ਵਿਚ ਮੌਤਾਂ ਦਾ ਅਨੁਮਾਨ ਲਗਾਉਣ ਲਈ ਵਿਆਪਕ ਪੱਧਰ 'ਤੇ ਡਾਟਾ ਜਮਾਂ ਕੀਤਾ ਗਿਆ। ਬੇਲੋੜਾ ਹੀ ਸਹੀ ਪਰ ਜ਼ਿਆਦਾਤਰ ਦੇਸ਼ਾਂ ਵਿਚ ਕੋਵਿਡ-19 ਨਾਲ ਮੌਤਾਂ ਦਾ ਡਾਟਾ ਉਪਲਬਧ ਹੈ। 

ਪੜ੍ਹੋ ਇਹ ਅਹਿਮ ਖਬਰ- ਜੈਫ ਬੋਜ਼ੋਸ ਦੀ ਸਾਬਕਾ ਪਤਨੀ ਦੀ ਦਰਿਆਦਿਲੀ, ਦਾਨ ਕੀਤੇ 19800 ਕਰੋੜ ਰੁਪਏ

ਆਮਤੌਰ 'ਤੇ ਬਹੁਤ ਸਾਰੇ ਟੈਸਟ ਪਾਜ਼ੇਟਿਵ ਆਏ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹਨਾਂ ਵੱਲੋਂ ਪੀੜਤ ਹੋਏ ਅਤੇ ਬਹੁਤ ਸਾਰੇ ਲੋਕਾਂ ਦੀ ਟੈਸਟਿੰਗ ਰਹਿ ਗਈ ਅਤੇ ਸਿਰਫ ਉਹਨਾਂ ਲੋਕਾਂ ਦਾ ਪਰੀਖਣ ਕੀਤਾ ਗਿਆ ਜੋ ਇਲਾਜ ਅਤੇ ਜਾਂਚ ਲਈ ਪਹੁੰਚੇ। 121 ਸੂਚਕਾਂਕ 'ਤੇ 200 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਤੋਂ ਡਾਟਾ ਇਕੱਠਾ ਕੀਤਾ ਗਿਆ। ਇਸਦੇ ਇਲਾਵਾ ਮਸ਼ੀਨ-ਲਰਨਿੰਗ ਮਾਡਲ ਤਿਆਰ ਕੀਤਾ ਗਿਆ ਜਿਸ ਵਿਚ ਗ੍ਰੈਡੀਏਂਟ ਬੂਸਟਿੰਗ ਨਾਮਕ ਪ੍ਰਕਿਰਿਆ ਦੀ ਵਰਤੋਂ ਕਰਦਿਆਂ ਇਹਨਾਂ ਸੂਚਕਾਂਕ ਅਤੇ ਵੱਧ ਮੌਤਾਂ ਵਿਚਾਲੇ ਸੰਬੰਧ ਲੱਭਿਆ ਗਿਆ।

ਵੱਖ-ਵੱਖ ਦੇਸ਼ਾਂ ਵਿਚ ਮੌਤਾਂ ਦਾ ਅਨੁਮਾਨ
ਰਿਪੋਰਟ ਦੇ ਆਖਰੀ ਮਾਡਲ ਨੂੰ ਤਿਆਰ ਕਰਨ ਲਈ ਮਸ਼ੀਨ-ਲਰਨਿੰਗ ਮਾਡਲ ਦੀ ਵਰਤੋਂ ਉਹਨਾਂ ਥਾਵਾਂ 'ਤੇ ਵੱਧ ਮੌਤਾਂ ਦਾ ਅਨੁਮਾਨ ਲਗਾਉਣ ਲਈ ਕੀਤੀ ਗਈ ਜਿੱਥੇ ਡਾਟਾ ਉਪਲਬਧ ਨਹੀਂ ਸੀ। ਰਿਪੋਰਟ ਵਿਚ ਭਾਰਤ ਵਿਚ 4000 ਮੌਤਾਂ ਦੇ ਅਧਿਕਾਰਤ ਅੰਕੜਿਆਂ ਦੀ ਤੁਲਨਾ ਵਿਚ ਰੋਜ਼ਾਨਾ 6000 ਤੋਂ ਲੈ ਕੇ 31000 ਵੱਧ ਮੌਤਾਂ ਹੋਣ ਦੀ ਗੱਲ ਕਹੀ ਗਈ ਹੈ ਪਰ ਭਾਰਤ ਸਰਕਾਰ ਨੇ ਇਸ ਦਾ ਖੰਡਨ ਕੀਤਾ ਹੈ। ਉੱਥੇ ਉਂਝ ਦੁਨੀਆ ਵਿਚ ਕੋਵਿਡ-19 ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਹਾਲੇ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਖੇਤਰ ਆਧਾਰਿਤ ਮੌਤਾਂ ਦਾ ਅਨੁਮਾਨ

ਏਸ਼ੀਆ 6 ਲੱਖ   24 ਤੋਂ 71 ਲੱਖ ਤੱਕ
ਲੈਟਿਨ ਅਮਰੀਕਾ ਅਤੇ ਕੈਰੀਬੀਅਨ 6 ਲੱਖ 15 ਤੋਂ 18 ਲੱਖ ਤੱਕ
ਯੂਰਪ 10 ਲੱਖ  15 ਤੋਂ 16 ਲੱਖ ਤੱਕ
ਅਫਰੀਕਾ 1 ਲੱਖ   21 ਲੱਖ ਤੱਕ
ਅਮਰੀਕਾ/ਕੈਨੇਡਾ  6 ਲੱਖ   6 ਤੋਂ 7 ਲੱਖ ਤੱਕ
ਓਸ਼ੀਨੀਆ  1218 12000 ਤੋਂ 130000 ਤੱਕ

 

 


author

Vandana

Content Editor

Related News