ਵਿਸ਼ਵ ਬੈਂਕ ਨੇ ਮਹਾਰਾਸ਼ਟਰ ਲਈ 18.82 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ
Thursday, Dec 05, 2024 - 03:11 PM (IST)
ਵਾਸ਼ਿੰਗਟਨ (ਏਜੰਸੀ)- ਵਿਸ਼ਵ ਬੈਂਕ ਨੇ ਭਾਰਤੀ ਰਾਜ ਮਹਾਰਾਸ਼ਟਰ ਖਾਸ ਕਰਕੇ ਪਛੜੇ ਜ਼ਿਲ੍ਹਿਆਂ ਵਿਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ 18.82 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਇਕ ਮੀਡੀਆ ਰੀਲੀਜ਼ ਤੋਂ ਮਿਲੀ ਹੈ। ਵਿਸ਼ਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨ ਲਈ 'ਮਹਾਰਾਸ਼ਟਰ ਸੰਸਥਾਗਤ ਸਮਰੱਥਾ ਮਜ਼ਬੂਤੀ' ਤਹਿਤ 18.82 ਕਰੋੜ ਅਮਰੀਕੀ ਡਾਲਰ ਦੀ ਜ਼ਿਲ੍ਹਾ ਯੋਜਨਾ ਅਤੇ ਵਿਕਾਸ ਰਣਨੀਤੀਆਂ ਦਾ ਸਮਰਥਨ ਕਰੇਗਾ।
ਇਹ ਵੀ ਪੜ੍ਹੋ: ਟਰੰਪ ਨੇ ਇਰਾਕ ਯੁੱਧ 'ਚ ਹਿੱਸਾ ਲੈ ਚੁੱਕੇ ਸਾਬਕਾ ਫ਼ੌਜੀ ਦੀ ਮਿਲਟਰੀ ਸਕੱਤਰ ਵਜੋਂ ਕੀਤੀ ਚੋਣ
ਇਸ ਮੁਹਿੰਮ ਤਹਿਤ ਨਿਵੇਸ਼ ਨਾਲ ਜ਼ਿਲ੍ਹਿਆਂ ਨੂੰ ਲੋੜੀਂਦਾ ਡਾਟਾ, ਫੰਡ ਅਤੇ ਮੁਹਾਰਤ ਪ੍ਰਾਪਤ ਹੋਵੇਗੀ, ਜਿਸ ਨਾਲ ਵਿਕਾਸ ਅਤੇ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਜ਼ਿਲ੍ਹਿਆਂ ਵਿੱਚ ਕਾਰੋਬਾਰਾਂ, ਖਾਸ ਕਰਕੇ ਸੈਰ-ਸਪਾਟਾ ਖੇਤਰ ਵਿੱਚ ਈ-ਸਰਕਾਰੀ ਸੇਵਾਵਾਂ ਵਿੱਚ ਸੁਧਾਰ ਕਰਕੇ ਨਿੱਜੀ ਖੇਤਰ ਦੀ ਭਾਗੀਦਾਰੀ ਵੀ ਵਧੇਗੀ। ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਸ਼ਨਲ ਬੈਂਕ ਫਾਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ (ਆਈ.ਬੀ.ਆਰ.ਡੀ.) ਤੋਂ ਪ੍ਰਾਪਤ 18.82 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਦੀ ਮਿਆਦ 15 ਸਾਲ ਹੈ, ਜਿਸ ਵਿੱਚ 5 ਸਾਲਾਂ ਦੀ ਰਿਆਇਤ ਮਿਆਦ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8