ਵੱਡੀ ਖ਼ਬਰ : ਮਾਰਿਆ ਗਿਆ ਇਰਾਨ ਦਾ ਨਵਾਂ ਰੱਖਿਆ ਮੰਤਰੀ ! ਇਜ਼ਰਾਈਲ ਨੇ ਕੀਤਾ ਦਾਅਵਾ

Tuesday, Mar 03, 2026 - 05:38 PM (IST)

ਵੱਡੀ ਖ਼ਬਰ : ਮਾਰਿਆ ਗਿਆ ਇਰਾਨ ਦਾ ਨਵਾਂ ਰੱਖਿਆ ਮੰਤਰੀ ! ਇਜ਼ਰਾਈਲ ਨੇ ਕੀਤਾ ਦਾਅਵਾ

ਇੰਟਰਨੈਸ਼ਨਲ ਡੈਸਕ : ਮਿਡਲ ਈਸਟ 'ਚ ਜੰਗ ਨੇ ਭਿਆਨਕ ਰੂਪ ਧਾਰ ਲਿਆ ਹੈ। ਇਜ਼ਰਾਈਲ ਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਇਰਾਨ ਦੇ ਕਈ ਰਣਨੀਤਕ ਟਿਕਾਣਿਆਂ 'ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਹਨ। ਇਜ਼ਰਾਈਲੀ ਮੀਡੀਆ 'ਚੈਨਲ 12' ਦੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਇਰਾਨ ਦੇ ਨਵੇਂ ਰੱਖਿਆ ਮੰਤਰੀ ਮਾਜਿਦ ਇਬਨ ਅਲ-ਰਜ਼ਾ ਦੀ ਮੌਤ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਸਿਰਫ਼ ਇੱਕ ਦਿਨ ਪਹਿਲਾਂ ਹੀ ਰੱਖਿਆ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ।

ਰਿਪੋਰਟਾਂ ਅਨੁਸਾਰ ਇਸ ਭਿਆਨਕ ਹਮਲੇ ਵਿੱਚ ਨਾ ਸਿਰਫ਼ ਰੱਖਿਆ ਮੰਤਰੀ, ਸਗੋਂ ਰੀਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੁਹੰਮਦ ਪਾਕਪੁਰ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਰਾਜਧਾਨੀ ਤੇਹਰਾਨ ਸਮੇਤ ਇਰਾਨ ਦੇ ਕਈ ਸ਼ਹਿਰਾਂ ਵਿੱਚ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਹਨ ਤੇ ਅਸਮਾਨ ਵਿੱਚੋਂ ਅੱਗ ਦੇ ਗੋਲੇ ਵਰ੍ਹਦੇ ਦੇਖੇ ਗਏ। ਹਾਲਾਂਕਿ ਇਰਾਨ ਨੇ ਅਜੇ ਤੱਕ ਆਪਣੇ ਵੱਡੇ ਆਗੂਆਂ ਦੀ ਮੌਤ 'ਤੇ ਚੁੱਪ ਸਾਧੀ ਹੋਈ ਹੈ।

PunjabKesari

ਇਨ੍ਹਾਂ ਹਮਲਿਆਂ ਤੋਂ ਭੜਕੇ ਇਰਾਨ ਨੇ ਯੂਰਪੀ ਦੇਸ਼ਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸਮਾਈਲ ਬਕਾਈ ਨੇ ਕਿਹਾ ਕਿ ਜੇਕਰ ਜਰਮਨੀ, ਬ੍ਰਿਟੇਨ ਜਾਂ ਫਰਾਂਸ ਇਸ ਜੰਗ ਵਿੱਚ ਇਜ਼ਰਾਈਲ ਜਾਂ ਅਮਰੀਕਾ ਦਾ ਸਾਥ ਦਿੰਦੇ ਹਨ, ਤਾਂ ਇਸ ਨੂੰ 'ਐਕਟ ਆਫ ਵਾਰ' (ਜੰਗ ਦਾ ਐਲਾਨ) ਮੰਨਿਆ ਜਾਵੇਗਾ। ਬ੍ਰਿਟੇਨ ਵੱਲੋਂ ਅਮਰੀਕੀ ਫੌਜ ਨੂੰ ਆਪਣੇ ਬੇਸ ਵਰਤਣ ਦੀ ਇਜਾਜ਼ਤ ਦੇਣ ਕਾਰਨ ਇਰਾਨ ਕਾਫੀ ਨਾਰਾਜ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News