ਵਿਦੇਸ਼ਾਂ ''ਚ ਭਾਰਤੀਆਂ ਦਾ ਦਬਦਬਾ, 15 ਦੇਸ਼ਾਂ ''ਚ ਪ੍ਰਮੁੱਖ ਅਹੁਦਿਆਂ ''ਤੇ ਭਾਰਤੀ ਮੂਲ ਦੇ 200 ਲੋਕ

02/16/2021 6:07:00 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਬ੍ਰਿਟੇਨ ਸਮੇਤ ਕਰੀਬ 15 ਦੇਸ਼ਾਂ ਵਿਚ ਭਾਰਤੀ ਮੂਲ ਦੇ 200 ਤੋਂ ਵਧੇਰੇ ਲੋਕ ਲੀਡਰਸ਼ਿਪ ਦੇ ਅਹੁਦਿਆਂ 'ਤੇ ਕਾਬਿਜ਼ ਹਨ। ਭਾਰਤੀ ਭਾਈਚਾਰੇ ਦੇ ਵਿਚ ਕੰਮ ਕਰਨ ਵਾਲੇ ਅਮਰੀਕਾ ਸਥਿਤ ਇਕ ਸੰਗਠਨ ਦੇ ਮੁਤਾਬਕ, ਇਹਨਾਂ ਵਿਚੋਂ 60 ਲੋਕ ਕੈਬਨਿਟ ਰੈਂਕ ਦੇ ਅਹੁਦਿਆਂ 'ਤੇ ਕਾਬਿਜ਼ ਹਨ। '2021 ਇੰਡੀਆਸਪੋਰਾ ਗਵਰਮੈਂਟ ਲੀਡਰਸ' ਦੀ ਆਪਣੀ ਤਰ੍ਹਾਂ ਦੀ ਪਹਿਲੀ ਸੂਚੀ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਸੂਚੀ ਲਈ ਤੱਥ ਸਰਕਾਰੀ ਵੈਬਸਾਈਟਾਂ ਅਤੇ ਜਨਤਕ ਤੌਰ 'ਤੇ ਉਪਲਬਧ ਸਰੋਤਾਂ ਤੋਂ ਜੁਟਾਏ ਗਏ ਹਨ। 

ਸਿਲੀਕਾਨ ਵੈਲੀ ਸਥਿਤ ਇੰਡੀਆਸਪੋਰਾ ਦੇ ਸੰਸਥਾਪਕ, ਉਦਯੋਗਪਤੀ ਅਤੇ ਨਿਵੇਸ਼ਕ ਐੱਮ.ਆਰ. ਰੰਗਾਸਵਾਮੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਉਪ ਰਾਸ਼ਟਰਪਤੀ ਅਹੁਦੇ 'ਤੇ ਪਹਿਲੀ ਬੀਬੀ ਅਤੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਦਾ ਹੋਣਾ ਬਹੁਤ ਮਾਣ ਦੀ ਗੱਲ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਡਿਪਲੋਮੈਟ, ਸਾਂਸਦ-ਵਿਧਾਇਕ, ਕੇਂਦਰੀ ਬੈਂਕਾਂ ਦੇ ਪ੍ਰਮੁੱਖ ਅਤੇ ਸੀਨੀਅਰ ਨੌਕਰਸ਼ਾਹ ਸ਼ਾਮਲ ਹਨ। 

ਜਦਕਿ ਉਪਰੋਕਤ 15 ਦੇਸ਼ਾਂ ਵਿਚ ਆਸਟ੍ਰੇਲੀਆ, ਕੈਨੇਡਾ, ਸਿੰਗਾਪੁਰ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਅਤੇ ਅਮਰੀਕਾ ਜਿਹੇ ਦੇਸ਼ ਸਾਮਲ ਹਨ। ਅਮਰੀਕੀ ਸਾਂਸਦ ਅਮੀ ਬੇਰਾ ਨੇ ਕਿਹਾ ਕਿ '2021 ਇੰਡੀਆਸਪੋਰਾ ਗਵਰਮੈਂਟ ਲੀਡਰਸ' ਦੀ ਸੂਚੀ ਵਿਚ ਸ਼ਾਮਲ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਸੰਸਦ ਵਿਚ ਸਭ ਤੋਂ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਾਂਸਦ ਦੇ ਤੌਰ 'ਤੇ ਮੈਨੂੰ ਭਾਰਤੀ-ਅਮਰੀਕੀ ਭਾਈਚਾਰੇ ਦਾ ਨੇਤਾ ਬਣ ਕੇ ਮਾਣ ਹੈ। ਇਹ ਭਾਈਚਾਰਾ ਅਮਰੀਕੀ ਜੀਵਨ ਅਤੇ ਸਮਾਜ ਦਾ ਅਟੁੱਟ ਅੰਗ ਬਣ ਗਿਆ ਹੈ।

ਨੋਟ- 15 ਦੇਸ਼ਾਂ 'ਚ ਪ੍ਰਮੁੱਖ ਅਹੁਦਿਆਂ 'ਤੇ ਭਾਰਤੀ ਮੂਲ ਦੇ 200 ਲੋਕ, ਕੁਮੈਂਟ ਕਰ ਦਿਓ ਰਾਏ।


Vandana

Content Editor

Related News