ਕੁਆਰੇਪਨ ਦਾ ਕਾਲਾ ਧੰਦਾ, ਸਮਾਜਿਕ ਦਬਾਅ ਕਾਰਨ ਔਰਤਾਂ ਕਰਾ ਰਹੀਆਂ ਹਨ ਸਰਜਰੀ

01/17/2020 9:18:50 PM

ਲੰਡਨ– ਵਿਆਹ ਤੋਂ ਬਾਅਦ ਸੁਹਾਗਰਾਤ ਤੋਂ ਪਹਿਲਾਂ ਖੁਦ ਨੂੰ ਕੁਆਰੀ ਦਿਖਾਉਣ ਲਈ ਸਮਾਜਿਕ ਦਬਾਅ ਨੂੰ ਲੈ ਕੇ ਹੁਣ ਮਹਿਲਾਵਾਂ ਵਿਆਹ ਤੋਂ ਪਹਿਲਾਂ ਆਪਣੇ ਕੁਆਰੇਪਨ (ਨਿੱਜੀ ਸੰਵੇਦਨਸ਼ੀਲ ਅੰਗ) ਦਾ ਆਪ੍ਰੇਸ਼ਨ ਕਰਵਾਉਣ ਲਈ ਸੀਕਰੇਟ ਕਲੀਨਿਕ ਜਾ ਰਹੀਆਂ ਹਨ ਅਤੇ ਡਾਕਟਰ ਅਜਿਹੀਆਂ ਮਹਿਲਾਵਾਂ ਦੀ ਡਿਮਾਂਡ ਪੂਰੀ ਕਰਕੇ ਕੁਝ ਘੰਟਿਆਂ ’ਚ ਲੱਖਾਂ ਕਮਾ ਰਹੇ ਹਨ। ਇਸ ਗੱਲ ਦਾ ਖੁਲਾਸਾ ਲੰਦਨ ’ਚ ਹੋਇਆ ਜਿਥੇ 22 ਅਜਿਹੇ ਸੀਕਰੇਟ ਕਲੀਨਿਕ ਮਿਲੇ ਹਨ।

ਅੰਗਰੇਜ਼ੀ ਅਖਬਾਰ ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਸਿਰਫ ਲੰਦਨ ’ਚ ਅਜਿਹੇ 22 ਕਲੀਨਿਕਾਂ ਦੀ ਪਛਾਣ ਹੋਈ ਹੈ ਜਿਥੇ ਬ੍ਰਿਟਿਸ਼ ਡਾਕਟਰ ਰਵਾਇਤੀ ਪਰਿਵਾਰਾਂ ਦੇ ਦਬਾਅ ’ਚ ਆਈਆਂ ਮਹਿਲਾਵਾਂ ਦਾ ‘ਵਰਜਨਿਟੀ ਰਿਪੇਅਰ’ ਆਪ੍ਰੇਸ਼ਨ ਕਰਦੇ ਹਨ ਤੇ ਲੱਖਾਂ ਕਮਾਉਂਦੇ ਹਨ। ਇਸ ਆਪ੍ਰੇਸ਼ਨ ਨੂੰ ਆਮ ਤੌਰ ’ਤੇ ਹਾਈਮਨ ਦੀ ਮੁਰੰਮਤ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਆਪ੍ਰੇਸ਼ਨ ’ਚ ਪ੍ਰਾਈਵੇਟ ਪਾਰਟ ਦੇ ਪ੍ਰਵੇਸ਼ ਦੁਆਰ ’ਤੇ ਚਮੜੀ ਦੀ ਇਕ ਪਰਤ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਉਦੋਂ ਟੁੱਟਦਾ ਹੈ ਜਦੋਂ ਇਕ ਮਹਿਲਾ ਪਹਿਲੀ ਵਾਰ ਇੰਟਰਕੋਰਸ ਕਰਦੀ ਹੈ। ਲੰਦਨ ’ਚ ਇਕ ਅਜਿਹਾ ਹੀ ਕਲੀਨਿਕ ‘ਦਿ ਗਾਈਨ ਸੈਂਟਰ’ ਅਜਿਹੇ ਆਪ੍ਰੇਸ਼ਨ ਨੂੰ ਅੰਜਾਮ ਦਿੰਦਾ ਹੈ।

ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਜੇਕਰ ਹਾਈਮਨ ਫਟਿਆ ਹੋਇਆ ਹੈ ਤਾਂ ਲੜਕੀ ਵਿਆਹ ਤੋਂ ਪਹਿਲਾਂ ਆਪਣਾ ਕੁਆਰਾਪਨ ਗੁਆ ਚੁੱਕੀ ਹੁੰਦੀ ਹੈ ਅਤੇ ਅਜਿਹੇ ’ਚ ਕਈ ਮਾਮਲਿਆਂ ’ਚ ਵਿਆਹ ਟੁੱਟ ਜਾਂਦੇ ਹਨ। ਇਸ ਤਰ੍ਹਾਂ ਨਾਲ ਕਲੀਨਿਕ ਚਲਾਉਣ ਵਾਲੇ ਡਾਕਟਰਾਂ ’ਤੇ ਮਰੀਜ਼ਾਂ ਦੀਆਂ ਸ਼ੰਕਾਵਾਂ ਨੂੰ ਕੈਸ਼ ਕਰਨ ਦਾ ਦੋਸ਼ ਲੱਗਾ ਹੈ। ਰਿਪੋਰਟ ਅਨੁਸਾਰ ਜ਼ਿਆਦਾਤਰ ਨੌਜਵਾਨ ਮਹਿਲਾਵਾਂ ਜੋ ਮੱਧ ਪੂਰਬੀ ਅਤੇ ਏਸ਼ੀਆਈ ਪਰਿਵਾਰਾਂ ਤੋਂ ਹਨ, ਵਿਆਹ ਦੇ ਦਬਾਅ ’ਚ ਅਜਿਹਾ ਕਰਦੀਆਂ ਹਨ।


Baljit Singh

Content Editor

Related News