ਤਰਨਤਾਰਨ ’ਚ ਖੁੱਲ੍ਹੇ ਨਾਜਾਇਜ਼ ਹੋਟਲਾਂ ’ਚ ਹੁੰਦੈ ਜੂਆ ਤੇ ਦੇਹ ਵਪਾਰ ਦਾ ਧੰਦਾ, ਲੋਕਾਂ ਦੇ ਦਸਤਾਵੇਜ਼ਾਂ ਨਹੀਂ ਹੁੰਦੀ ਪੜਤਾਲ

Thursday, Mar 28, 2024 - 12:11 PM (IST)

ਤਰਨਤਾਰਨ ’ਚ ਖੁੱਲ੍ਹੇ ਨਾਜਾਇਜ਼ ਹੋਟਲਾਂ ’ਚ ਹੁੰਦੈ ਜੂਆ ਤੇ ਦੇਹ ਵਪਾਰ ਦਾ ਧੰਦਾ, ਲੋਕਾਂ ਦੇ ਦਸਤਾਵੇਜ਼ਾਂ ਨਹੀਂ ਹੁੰਦੀ ਪੜਤਾਲ

ਤਰਨਤਾਰਨ(ਰਮਨ)- ਜੂਏ ਦੇ ਸ਼ੌਕੀਨ ਜੁਆਰੀਆਂ ਵੱਲੋਂ ਰੋਜ਼ਾਨਾ ਜੂਆ ਖੇਡਣ ਲਈ ਸ਼ਹਿਰ ਅੰਦਰ ਅਤੇ ਵੱਖ-ਵੱਖ ਸੁੰਨਸਾਨ ਇਲਾਕਿਆਂ ’ਚ ਖੁੱਲ੍ਹੇ ਹੋਟਲਾਂ ਨੂੰ ਸੁਰੱਖਿਅਤ ਸਥਾਨ ਬਣਾਉਂਦੇ ਹੋਏ ਦਿਨ ਰਾਤ ਵਰਤੋਂ ’ਚ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਹੋਟਲਾਂ ’ਚ ਜਿੱਥੇ ਜੂਏ ਅਤੇ ਦੇਹ ਵਪਾਰ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ ਉਥੇ ਦੇਹ ਵਪਾਰ ਦਾ ਧੰਦਾ ਵੀ ਖੁਲ੍ਹੇਆਮ ਚੱਲਦਾ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦਿਆਂ ਛੋਟੇ ਬੱਚਿਆਂ ਅਤੇ ਲੋਕਾਂ ’ਚ ਇਸਦਾ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਹੋਟਲਾਂ ਤੋਂ ਕਥਿਤ ਤੌਰ ’ਤੇ ਮਹੀਨਾ ਉਗਰਾਹੁਣ ਵਾਲੀ ਪੁਲਸ ਵੱਲੋਂ ਕਦੇ ਵੀ ਹੋਟਲਾਂ ਦੀ ਜਾਂਚ ਅਤੇ ਨਾ ਹੀ ਉਥੇ ਆਉਣ ਵਾਲੇ ਲੋਕਾਂ ਦੇ ਦਸਤਾਵੇਜ਼ ਦੀ ਪੜਤਾਲ ਕੀਤੀ ਗਈ ਹੈ।       

ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਵੱਖ-ਵੱਖ ਖੇਤਰਾਂ ’ਚ ਜਿੱਥੇ ਸ਼ਰੇਆਮ ਲਾਟਰੀ ਅਤੇ ਜੂਏ ਦਾ ਕਾਰੋਬਾਰ ਜਾਰੀ ਹੈ ਉਥੇ ਇਨ੍ਹਾਂ ਬੇਖੌਫ ਕਾਰੋਬਾਰੀਆਂ ਨੂੰ ਨੱਥ ਪਾਉਣ ’ਚ ਪੁਲਸ ਅਸਫ਼ਲ ਸਾਬਤ ਹੋ ਰਹੀ ਹੈ। ਜੁਆਰੀਆਂ ਅਤੇ ਮਾੜੇ ਅਨਸਰਾਂ ਵੱਲੋਂ ਵੱਖ-ਵੱਖ ਕਿਸਮ ਦੀਆਂ ਲਾਟਰੀਆਂ ਅਤੇ ਕੰਪਿਊਟਰ ਦੀ ਮਦਦ ਨਾਲ ਪਰਚੀ ਕੱਢਣ ਸਬੰਧੀ ਮੁਹੱਲਿਆਂ ’ਚ ਕਾਰੋਬਾਰ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੱਖਾਂ ਰੁਪਏ ਦੇ ਜੂਏ ਖੇਡਣ ਵਾਲੇ ਸਥਾਨਕ ਸ਼ਹਿਰ ਦੇ ਨਾਮੀ ਜੁਆਰੀਆਂ ਵੱਲੋਂ ਸ਼ਹਿਰ ਦੇ ਸੁੰਨਸਾਨ ਇਲਾਕਿਆਂ ’ਚ ਖੁਲ੍ਹੇ ਦੋ ਨੰਬਰੀ ਹੋਟਲਾਂ ਨੂੰ ਸੁਰੱਖਿਅਤ ਥਾਂ ਸਮਝਦੇ ਹੋਏ ਵਰਤੋਂ ’ਚ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਨ੍ਹਾਂ ਹੋਟਲਾਂ ’ਚ ਜਿੱਥੇ ਰੋਜ਼ਾਨਾ ਲੱਖਾਂ ਰੁਪਏ ਦਾ ਜੂਆ ਖੇਡਿਆ ਜਾ ਰਿਹਾ ਹੈ ਉਥੇ ਹੀ ਇਨ੍ਹਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਨਾਜਾਇਜ਼ ਖੁੱਲ੍ਹੇ ਹੋਟਲਾਂ ’ਚ ਕੁਝ ਪੁਲਸ ਕਰਮਚਾਰੀਆਂ ਵੱਲੋਂ ਹਿੱਸੇ ਪਾਏ ਗਏ ਹਨ ਤਾਂ ਜੋ ਇਸ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਕਈ ਪੁਲਸ ਕਰਮਚਾਰੀਆਂ ਨੂੰ ਮਹੀਨਾ ਦੇਣ ਦਾ ਸਿਲਸਿਲਾ ਵੀ ਜਾਰੀ ਹੈ।

ਇਸ ਹੋਟਲ ਵਾਲੇ ਧੰਦੇ ’ਚ ਲੱਗੇ ਵਿਅਕਤੀਆਂ ਵੱਲੋਂ ਇਕ ਹੋਟਲ ਤੋਂ ਤਿੰਨ ਹੋਟਲ ਤਿਆਰ ਕੀਤੇ ਗਏ ਹਨ। ਜਿਸ ’ਚ ਦੀ ਕਥਿਤ ਮਿਲੀ ਭੁਗਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹੋਟਲ ਦਾ ਮਾਲਕ ਜ਼ਿਆਦਾਤਰ ਇਕ ਥਾਣੇ ਦੇ ਕੁਝ ਕਰਮਚਾਰੀਆਂ ਨਾਲ ਐਸ਼ ਪ੍ਰਸਤੀ ਵੀ ਕਰ ਰਿਹਾ ਹੈ। ਸਥਾਨਕ ਸ਼ਹਿਰ ਦੇ ਆਸ ਪਾਸ ਵਾਲੇ ਇਲਾਕਿਆਂ ’ਚ ਖੁਲ੍ਹੇ ਨਾਜਾਇਜ਼ ਹੋਟਲਾਂ ਦੀ ਮਸ਼ਹੂਰੀ ਇੰਨੀਂ ਜ਼ਿਆਦਾ ਹੋ ਚੁੱਕੀ ਹੈ ਕਿ ਲੋਕ ਮਾੜੇ ਕੰਮ ਕਰਨ ਲਈ ਗੁਆਂਢੀ ਜ਼ਿਲ੍ਹਿਆਂ ਤੋਂ ਦਸਤਕ ਦੇ ਰਹੇ ਹਨ।

ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਹਾਦਸਾਗ੍ਰਸਤ, 1 ਦੀ ਮੌਤ ਤੇ15 ਗੰਭੀਰ ਜ਼ਖਮੀ

ਕੁਝ ਵਿਅਕਤੀਆਂ ਵੱਲੋਂ ਸਥਾਨਕ ਬੀਬੋ ਸ਼ਾਹ ਮਾਰਕੀਟ, ਮੁਹੱਲਾ ਨਾਨਕਸਰ, ਮੁਰਾਦਪੁਰਾ, ਮੁਹੱਲਾ ਜਸਵੰਤ ਸਿੰਘ, ਝਬਾਲ ਰੋਡ, ਰੋਹੀ ਕੰਡਾ ਨਜ਼ਦੀਕ ਪਾਰਕਿੰਗ, ਜੰਡਿਆਲਾ ਰੋਡ ਨਜ਼ਦੀਕ ਮਾਤਾ ਗੰਗਾ ਸਕੂਲ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਲਾਟਰੀ ਅਤੇ ਨਾਜਾਇਜ਼ ਹੋਟਲਾਂ ਰਾਹੀਂ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਹੋਟਲਾਂ ਦੀ ਜਾਂਚ ਸ਼ੁਰੂ ਕਰਵਾਈ ਜਾ ਰਹੀ ਹੈ ਅਤੇ ਹੋਟਲ ਮਾਲਕਾਂ ਨੂੰ ਆਉਣ ਜਾਣ ਵਾਲੇ ਸਾਰੇ ਵਿਅਕਤੀਆਂ ਦਾ ਰਿਕਾਰਡ ਥਾਣੇ ਵਿਚ ਹਰ ਮਹੀਨੇ ਪੇਸ਼ ਕਰਨ ਲਈ ਹਦਾਇਤ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜੇ ਕੋਈ ਵਿਅਕਤੀ ਦੂਸਰੇ ਜ਼ਿਲੇ ਜਾਂ ਰਾਜ ਤੋਂ ਆ ਕੇ ਇੱਥੇ ਠਹਿਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਲਾਟਰੀ ਕਾਰੋਬਾਰੀਆਂ ਖ਼ਿਲਾਫ਼ ਜਲਦ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News