ਝੂਠੀਆਂ ਰਸਮਾਂ ਨੂੰ ਪਿੱਛੇ ਛੱਡ ਕੇ ਅਫਗਾਨਿਸਤਾਨ ''ਚ ਔਰਤਾਂ ਨੇ ਬਣਾਇਆ ਪਹਿਲਾ ਆਰਕੈਸਟਰਾ (ਤਸਵੀਰਾਂ)

01/18/2017 2:00:39 PM

ਕਾਬੁਲ— ਲਗਾਤਰ ਮਿਲ ਰਹੀਆਂ ਕਤਲ ਦੀਆਂ ਧਮਕੀਆਂ ਅਤੇ ਪਰਿਵਾਰ ਦਾ ਨਾਂ ਮਿੱਟੀ ''ਚ ਮਿਲਾਉਣ ਦੇ ਦੋਸ਼ਾਂ ਨੂੰ ਸਹਿਣ ਕਰਨ ਦੇ ਬਾਵਜੂਦ ਅਫਗਾਨਿਸਤਾਨ ''ਚ ਪਹਿਲਾ ਮਹਿਲਾ ਆਰਕੈਸਟਰਾ ਸ਼ੁਰੂ ਹੋਣ ਜਾ ਰਿਹਾ ਹੈ। ਔਰਤਾਂ ਨੇ ਸੰਗੀਤ ਦੀ ਦੁਨੀਆ ''ਚ ਇਹ ਵੱਡਾ ਮੋਰਚਾ ਮਾਰਿਆ ਹੈ ਕਿਉਂਕਿ ਅਫਗਾਨਿਸਤਾਨ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਨੂੰ ਸਿਰਫ ਘਰਾਂ ਦੀਆਂ ਕੰਧਾਂ ਪਿੱਛੇ ਰਹਿਣਾ ਸਿਖਾਇਆ ਜਾਂਦਾ ਹੈ। ''ਜੋਹਰਾ'' ਨਾਮਕ ਇਹ ਆਰਕੈਸਟਰਾ ਦਾਵੋਸ ''ਚ ਵਿਸ਼ਵ ਆਰਥਿਕ ਮੰਚ ਦੇ ਸਾਹਮਣੇ ਪੇਸ਼ਕਸ਼ ਕਰਨ ਜਾ ਰਿਹਾ ਹੈ। ਇਸ ਗਰੁੱਪ ''ਚ 13 ਤੋਂ 20 ਸਾਲ ਦੀਆਂ 35 ਕੁੜੀਆਂ ਸ਼ਾਮਲ ਹਨ। ਇਨ੍ਹਾਂ ''ਚ ਜ਼ਿਆਦਾ ਕੁੜੀਆਂ ਗਰੀਬ ਪਰਿਵਾਰਾਂ ਦੀਆਂ ਅਤੇ ਕੁੱਝ ਅਨਾਥ ਹਨ।

ਇਹ ਗਰੁੱਪ ਵੀਰਵਾਰ ਅਤੇ ਸ਼ੁੱਕਰਵਾਰ ਨੂੰ 3000 ਮੁੱਖ ਅਧਿਕਾਰੀਆਂ ਅਤੇ ਰਾਸ਼ਟਰਾਂ ਸਾਹਮਣੇ ਪੇਸ਼ਕਸ਼ ਦਿਖਾਵੇਗਾ। ਇਸ ਦੀ ਅਗਵਾਈ ਨੇਗਨਾ ਖਪਲਵਾਕ ਕਰ ਰਹੀ ਹੈ। ਉਹ ਯੂਰਪ ਤੋਂ ਵਾਪਸ ਆਉਂਦੇ ਸਮੇਂ ਜਹਾਜ਼ ''ਚ ਆਪਣਾ 20ਵਾਂ ਜਨਮ ਦਿਨ ਮਨਾਵੇਗੀ। ਇਸ ਸਮੂਹ ਦੀਆਂ ਇਨ੍ਹਾਂ ਕੁੜੀਆਂ ਨੇ ਇਕੱਠੇ ਡਾਂਸ ਸ਼ੋਅ ਕਰਕੇ ਪੁਰਾਣੇ ਖਿਆਲਾਂ ਅਤੇ ਯੁੱਧ ਪ੍ਰਭਾਵਿਤ ਦੇਸ਼ ''ਚ ਮਿਲਣ ਵਾਲੀਆਂ ਕਤਲ ਦੀਆਂ ਧਮਕੀਆਂ ਅਤੇ ਭੇਦਭਾਵ ਨੂੰ ਨਜ਼ਰਅੰਦਾਜ਼ ਕਰ ਕੇ ਅੱਗੇ ਵਧਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ।

Related News