ਮੁਟਿਆਰਾਂ ਨੇ ਤੀਆ ਦੇ ਤਿਉਹਾਰ ਮੌਕੇ ਨੱਚ-ਨੱਚ ਹਿਲਾ ਦਿੱਤੀ ਇਟਲੀ

Saturday, Aug 31, 2024 - 11:01 AM (IST)

ਰੋਮ ਇਟਲੀ(ਕੈਂਥ) - ਸਾਉਣ ਦੇ ਮਹੀਨੇ ਦਾ ਜਿੰਨਾ ਇੰਤਜ਼ਾਰ ਪੰਜਾਬਣਾਂ ਨੂੰ ਹੁੰਦਾ ਹੈ ਉਨ੍ਹਾਂ ਸ਼ਾਇਦ ਹੀ ਕਿਸੇ ਹੋਰ ਦਾ ਹੋਵੇ ਕਿਉਂਕਿ ਇਸ ਮਹੀਨੇ ਪੰਜਾਬ ਦੀ ਮੁਟਿਆਰ ਨੂੰ ਤੀਆ ਦਾ ਮੇਲਾ ਮਨਾਉਣ ਦਾ ਮੌਕਾ ਮਿਲਦਾ ਹੈ। ਫਿਰ ਇਹ ਪੰਜਾਬਣ ਚਾਹੇ ਸੱਤ ਸਮੁੰਦਰੋਂ ਪਾਰ ਹੋਵੇ ਜਾਂ ਪੰਜਾਬ ਵਿਚ ਇਸ ਤਿਉਹਾਰ ਨੂੰ ਧੂਮਾਂ ਪਾ ਕੇ ਮਨਾਉਂਦੀ ਹੈ। ਕੁਝ ਅਜਿਹਾ ਹੀ ਮਾਹੌਲ ਬਣਿਆ ਇਟਲੀ ਦੇ ਸੂਬੇ ਲਾਸੀਓ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਦੇ “ ਦਾ ਕਿੰਗ ਬਾਰ ਐਡ ਰੈਸਟੋਰੈਂਟ “ ਵਿਖੇ ਜਿੱਥੇ ਪੰਜਾਬ ਦੀਆਂ ਪੰਜਾਬਣਾਂ ਨੇ‘ “ਤੀਆ ਤੀਜ ਦਾ ਮੇਲਾ” ਪੂਰੇ ਜੋਸ਼ ਨਾਲ ਮਨਾਇਆ।

PunjabKesari

ਇਸ ਵਿੱਚ ਪੰਜਾਬੀ ਪਹਿਰਾਵੇ ਵਿੱਚ ਸੱਜੀਆ ਮੁਟਿਆਰਾਂ ਨੇ ਗਿੱਧਾ,ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਰਾਂ ਵੱਲੋ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ। ਇਸ ਮੌਕੇ ਮੁਟਿਆਰਾਂ ਵਲੋਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਵੇ ਇਟਲੀ ਦੀ ਧਰਤੀ ਉੱਤੇ ਰਹਿ ਰਹੀਆਂ ਹਾਂ। ਪਰ ਸਾਨੂੰ ਅਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਕਿਉਕਿ ਭਾਵੇਂ ਅਸੀ ਵੈਸਟਰਨ ਕਲਚਰ 'ਚ ਰਹਿੰਦੇ ਹਾਂ ਪਰ ਸਾਨੂੰ ਪੰਜਾਬੀ ਪਹਿਰਾਵਾ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਖਾਣ ਪੀਣ ਲਈ ਵੰਨ- ਸਵੰਨੇ ਪਕਵਾਨਾਂ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਸੀ।


Harinder Kaur

Content Editor

Related News