USA: ਸ਼ਾਤਰ ਬੀਬੀ ਨੂੰ ਹੋਈ ਸਜ਼ਾ, ਮਾਲ 'ਚੋਂ ਸਮਾਨ ਚੋਰੀ ਕਰ ਵੇਚਦੀ ਸੀ ਆਨਲਾਈਨ

10/06/2020 1:28:12 PM

ਟੈਕਸਾਸ- ਅਮਰੀਕਾ ਦੇ ਟੈਕਸਾਸ ਵਿਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਆਨਲਾਈਨ ਵੇਚਣ ਵਾਲੀ ਇਕ ਬੀਬੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ।
ਰਿਪੋਰਟਾਂ ਮੁਤਾਬਕ 63 ਸਾਲਾ ਬੀਬੀ ਕਿਮ ਰਿਚਰਡ ਨੇ ਕਈ ਚੋਰੀਆਂ ਕੀਤੀਆਂ ਤੇ ਫਿਰ ਇਹ ਸਾਮਾਨ ਈ-ਬੇਅ 'ਤੇ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਉਸ ਨੂੰ 3.8 ਮਿਲੀਅਨ ਡਾਲਰ ਦੇ ਜੁਰਮਾਨੇ ਸਣੇ 54 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। 
ਡਲਾਸ ਨਿਵਾਸੀ ਇਸ ਬੀਬੀ ਨੇ ਅਮਰੀਕਾ ਘੁੰਮਣ ਦੌਰਾਨ ਸ਼ਾਪਿੰਗ ਮਾਲਜ਼ ਤੇ ਸ਼ਾਪਿੰਗ ਸੈਂਟਰਾਂ ਵਿਚ ਜਾ ਕੇ ਸਮਾਨ ਚੋਰੀ ਕੀਤਾ। ਉਸ ਨੇ ਇਹ ਸਾਮਾਨ ਸਿੱਧਾ ਇੰਟਰਨੈੱਟ 'ਤੇ ਵੇਚਿਆ। 

ਚੋਰੀ ਦੀ ਸਜ਼ਾ ਭੁਗਤ ਰਹੀ ਬੀਬੀ ਨੇ ਦੱਸਿਆ ਕਿ ਉਹ ਸ਼ਾਪਲਿਫਟਿੰਗ ਡਿਵਾਇਸ ਦੀ ਵਰਤੋਂ ਕਰਕੇ ਸਮਾਨ ਚੋਰੀ ਕਰਦੀ ਸੀ ਤੇ ਇਕ ਵੱਡੇ ਬੈਗ ਵਿਚ ਇਸ ਨੂੰ ਭਰ ਲੈਂਦੀ ਸੀ। ਜਿਨ੍ਹਾਂ ਲੋਕਾਂ ਨੇ ਉਸ ਕੋਲੋਂ ਸਮਾਨ ਖਰੀਦਿਆ, ਉਨ੍ਹਾਂ ਨੇ ਉਸ ਦੇ ਖਾਤੇ ਵਿਚ 3.8 ਮਿਲੀਅਨ ਅਮਰੀਕੀ ਡਾਲਰ ਪਾਏ ਸਨ। ਜ਼ਿਕਰਯੋਗ ਹੈ ਕਿ 2019 ਵਿਚ ਉਸ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ। 


Lalita Mam

Content Editor

Related News