ਈਰਾਨ 'ਚ ਵਿਭਚਾਰ ਦੇ ਦੋਸ਼ 'ਚ ਔਰਤ ਨੂੰ ਮੌਤ ਦੀ ਸਜ਼ਾ
Friday, Nov 03, 2023 - 06:09 PM (IST)
ਤਹਿਰਾਨ (ਪੋਸਟ ਬਿਊਰੋ)- ਈਰਾਨ ਦੀ ਇੱਕ ਅਦਾਲਤ ਨੇ ਵਿਭਚਾਰ ਦੇ ਦੋਸ਼ ਵਿੱਚ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਈਰਾਨ ਦੇ ਇਕ ਅਖ਼ਬਾਰ ਨੇ ਬੁੱਧਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਦੋਸ਼ੀ ਇਕ ਮਹਿਲਾ ਜਿਮ 'ਚ ਟ੍ਰੇਨਰ ਦੇ ਤੌਰ 'ਤੇ ਕੰਮ ਕਰਦੀ ਸੀ। ਖ਼ਬਰਾਂ ਮੁਤਾਬਕ ਉਸ ਦੇ ਪਤੀ ਨੇ 2022 'ਚ ਪੁਲਸ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਸੀ। ਪਤੀ ਦਾ ਦੋਸ਼ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਉਨ੍ਹਾਂ ਦੇ ਘਰ ਕਿਸੇ ਹੋਰ ਵਿਅਕਤੀ ਨਾਲ ਦੇਖਿਆ ਸੀ। ਸ਼ਿਕਾਇਤ ਅਨੁਸਾਰ ਪਤੀ ਨੂੰ ਨਿਗਰਾਨੀ ਕੈਮਰਿਆਂ ਤੋਂ ਪਤਾ ਲੱਗਾ ਕਿ ਉਸਦੇ ਦੂਜੇ ਮਰਦਾਂ ਨਾਲ ਸਬੰਧ ਹਨ।
ਈਰਾਨ ਦੇ ਕਾਨੂੰਨ ਮੁਤਾਬਕ ਔਰਤ ਇਸ ਸਬੰਧੀ ਅਪੀਲ ਕਰ ਸਕਦੀ ਹੈ। ਈਰਾਨੀ ਅਦਾਲਤਾਂ ਕਈ ਵਾਰ ਵਿਭਚਾਰ ਲਈ ਲੋਕਾਂ ਨੂੰ ਪੱਥਰ ਮਾਰ ਕੇ ਮੌਤ ਦੀ ਸਜ਼ਾ ਸੁਣਾਉਂਦੀਆਂ ਹਨ। ਅਪੀਲ 'ਤੇ ਅਜਿਹੀ ਸਜ਼ਾ ਵਿਚ ਨਰਮੀ ਵਰਤੀ ਜਾ ਸਕਦੀ ਹੈ। ਮੌਤ ਦੀ ਸਜ਼ਾ ਨੂੰ ਲੈ ਕੇ ਈਰਾਨ 'ਤੇ ਅੰਤਰਰਾਸ਼ਟਰੀ ਦਬਾਅ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਵਿੱਚ ਲੋਕਾਂ ਨੂੰ ਫਾਂਸੀ ਦੇਣ ਦੀ ਦਰ ਚਿੰਤਾਜਨਕ ਪੱਧਰ 'ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪਹਿਲੇ ਸੱਤ ਮਹੀਨਿਆਂ ਵਿੱਚ ਘੱਟੋ-ਘੱਟ 419 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 30 ਫੀਸਦੀ ਵੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ -ਈਰਾਨ 'ਚ ਪੁਨਰਵਾਸ ਕੇਂਦਰ 'ਚ ਲੱਗੀ ਭਿਆਨਕ ਅੱਗ, ਜਿਉਂਦੇ ਸੜੇ 32 ਲੋਕ
2017 ਵਿੱਚ ਇੱਕ ਈਰਾਨੀ ਅਦਾਲਤ ਨੇ ਇੱਕ ਔਰਤ ਨੂੰ ਵਿਭਚਾਰ ਲਈ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਉਸ ਦੀ ਸਜ਼ਾ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ। ਮੌਤ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਵਿਭਚਾਰ, ਗੈਰ-ਕੁਦਰਤੀ ਸੈਕਸ, ਕਤਲ, ਬਲਾਤਕਾਰ, ਹਥਿਆਰਬੰਦ ਡਕੈਤੀ, ਅਗਵਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਲ ਹਨ। ਈਰਾਨ ਵਿੱਚ 2022 ਵਿੱਚ ਦੋ ਸਮਲਿੰਗੀ ਪੁਰਸ਼ਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।