ਈਰਾਨ ''ਚ ਹਿਜਾਬ ਨਾ ਪਾਉਣ ਕਾਰਨ ਔਰਤ ਨੂੰ 74 ਕੋੜੇ ਤੇ 24 ਹਜ਼ਾਰ ਜੁਰਮਾਨੇ ਦੀ ਸਜ਼ਾ

Tuesday, Jan 09, 2024 - 03:52 PM (IST)

ਈਰਾਨ ''ਚ ਹਿਜਾਬ ਨਾ ਪਾਉਣ ਕਾਰਨ ਔਰਤ ਨੂੰ 74 ਕੋੜੇ ਤੇ 24 ਹਜ਼ਾਰ ਜੁਰਮਾਨੇ ਦੀ ਸਜ਼ਾ

ਤਿਹਰਾਨ- ਈਰਾਨ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੂੰ ਹਿਜਾਬ ਪਾਉਣ ਤੋਂ ਇਨਕਾਰ ਕਰਨ ਉੱਤੇ 74 ਕੋੜੇ ਮਾਰੇ ਗਏ। 33 ਸਾਲਾ ਰੋਇਆ ਹੇਸ਼ਮਤੀ 'ਤੇ ਹਿਜਾਬ ਪਹਿਨੇ ਬਿਨਾਂ ਰਾਜਧਾਨੀ ਤਹਿਰਾਨ 'ਚ ਕਈ ਵਾਰ ਘੁੰਮ ਕੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। 

ਇਹ ਵੀ ਪੜ੍ਹੋ : ਸਮ੍ਰਿਤੀ ਇਰਾਨੀ ਨੇ ਸਾਊਦੀ 'ਚ ਰਚਿਆ ਇਤਿਹਾਸ, ਪਹਿਲੀ ਵਾਰ 'ਮਦੀਨਾ' ਪਹੁੰਚੀ ਗੈਰ-ਮੁਸਲਿਮ ਨੇਤਾ

ਨਿਆਂਪਾਲਿਕਾ ਦੀ ਮਿਜ਼ਾਨ ਔਨਲਾਈਨ ਵੈਬਸਾਈਟ ਦੇ ਅਨੁਸਾਰ, ਰੋਇਆ ਨੇ ਬਿਨਾਂ ਸਿਰ ਢੱਕਣ ਦੇ ਤਹਿਰਾਨ ਵਿੱਚ ਵਿਅਸਤ ਜਨਤਕ ਥਾਵਾਂ 'ਤੇ ਪੇਸ਼ ਹੋ ਕੇ ਅਣਆਗਿਆਕਾਰੀ ਨੂੰ ਉਤਸ਼ਾਹਿਤ ਕੀਤਾ। ਇਸ ਲਈ ਰੋਇਆ ਨੂੰ ਸ਼ਰੀਆ ਕਾਨੂੰਨ ਤਹਿਤ ਜਨਤਕ ਨੈਤਿਕਤਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 74 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਰੋਇਆ 'ਤੇ ਕਰੀਬ 24 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਦਾ ਵੱਡਾ ਕਦਮ, ਕੁੱਤੇ ਦੇ ਮੀਟ 'ਤੇ ਪਾਬੰਦੀ ਲਗਾਉਣ ਵਾਲਾ 'ਕਾਨੂੰਨ' ਪਾਸ

ਆਮ ਤੌਰ 'ਤੇ, ਨਿਯਮਾਂ ਅਨੁਸਾਰ ਹਿਜਾਬ ਨਾ ਪਹਿਨਣ 'ਤੇ ਕੋੜੇ ਮਾਰਨਾ ਅਸਾਧਾਰਨ ਹੈ। ਹਾਲਾਂਕਿ ਜਦੋਂ ਤੋਂ ਔਰਤਾਂ ਦੇ ਡਰੈੱਸ ਕੋਡ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਹੈ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਸਖਤੀ ਵਧ ਗਈ ਹੈ। ਇਹ ਵਿਰੋਧ ਪ੍ਰਦਰਸ਼ਨ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਨੂੰ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Tarsem Singh

Content Editor

Related News