ਅਮਰੀਕਾ 'ਚ ਮਹਿਲਾ ਕੱਪੜੇ ਲਾ ਕੇ ਸੜਕਾਂ 'ਤੇ ਘੁੰਮ ਰਹੀ ਸੀ, ਪੁਲਸ ਨੇ ਕੀਤੀ ਕਾਬੂ
Sunday, Sep 29, 2019 - 04:56 AM (IST)

ਵਾਸ਼ਿੰਗਟਨ - ਅਮਰੀਕਾ ਦੇ ਟੈਨਨੈਸੇ 'ਚ ਪੁਲਸ ਨੇ ਇਕ ਮਹਿਲਾ ਨੂੰ ਨਗਨ ਅਵਸਥਾ 'ਚ ਘੁੰਮਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮਹਿਲਾ 'ਤੇ ਅਸ਼ਲੀਲਤਾ ਦਾ ਮਾਮਲਾ ਦਰਜਾ ਕੀਤਾ ਹੈ। ਟੈਨਨੈਸੇ ਦੇ ਨੇਸ਼ਵਿਲੇ 'ਚ ਇਕ ਰੁਝੇਵੀ ਸੜਕ 'ਤੇ ਜਦ ਬਿਨਾਂ ਕੱਪੜਿਆਂ ਦੇ ਘੁੰਮਦੇ ਹੋਏ ਮਹਿਲਾ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਤਾਂ ਮਹਿਲਾ ਨੇ ਆਖਿਆ ਕਿ ਗਰਮੀ ਬਹੁਤ ਹੈ। ਅਜਿਹੇ 'ਚ ਉਹ ਬਿਨਾਂ ਕੱਪੜਿਆਂ ਦੇ ਘੁੰਮ ਰਹੀ ਹੈ।
ਨੈਸ਼ਵਿਲੇ ਪੁਲਸ ਮੁਤਾਬਕ ਉਸ ਨੂੰ ਇਕ ਮਹਿਲਾ ਦੇ ਸੜਕ 'ਤੇ ਬਿਨਾਂ ਕੱਪੜਿਆਂ ਦੇ ਘੁੰਮਣ ਨੂੰ ਲੈ ਕੇ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਉਥੇ ਪਹੁੰਚੇ। ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਅਫਸਰਾਂ ਨੇ ਜਦ ਸਵਾਲ ਕੀਤਾ ਕਿ ਉਨ੍ਹਾਂ ਨੇ ਇਕ ਵੀ ਕੱਪੜਾ ਨਹੀਂ ਪਾਇਆ ਹੋਇਆ ਸੀ ਕੀ ਇਹ ਠੀਕ ਹੈ ਤਾਂ ਮਹਿਲਾ ਨੇ ਬੇਹੱਦ ਸ਼ਾਂਤ ਵਿਵਹਾਰ 'ਚ ਜਵਾਬ ਦਿੱਤਾ ਕਿ ਗਰਮੀ ਬਹੁਤ ਹੈ, ਇਸ ਲਈ ਮੈਂ ਸਾਰੇ ਕੱਪੜੇ ਲਾ ਦਿੱਤੇ ਸੀ ਅਤੇ ਇਹ ਸਭ ਕੁਝ ਸੁਣ ਕੇ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਪੁਲਸ ਮੁਤਾਬਕ 35 ਸਾਲ ਦੀ ਡੈਨਿਸ ਡੇਅ ਆਪਣੀ ਟੀ-ਸ਼ਰਟ ਲਾ ਕੇ ਆਪਣੇ ਮੋਢਿਆਂ 'ਤੇ ਟੰਗੀ ਹੋਈ ਸੀ ਅਤੇ ਸੜਕਾਂ 'ਤੇ ਨਗਰ ਅਵਸਥਾ 'ਚ ਘੁੰਮ ਰਹੀ ਸੀ। ਪੁਲਸ ਨੇ ਮਹਿਲਾ ਨੂੰ ਅਸ਼ਲੀਲਤਾ ਦੀਆਂ ਧਾਰਾਵਾਂ ਲਾ ਕੇ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਅਗਸਤ ਦਾ ਦੱਸਿਆ ਗਿਆ ਹੈ। ਇਥੇ ਦੱਸ ਦਈਏ ਕਿ ਅਮਰੀਕਾ 'ਚ ਇਸ ਸਾਲ ਅਗਸਤ 'ਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਸਨ। ਕਈ ਲੋਕਾਂ ਦੀ ਮੌਤ ਵੀ ਗਰਮੀ ਕਾਰਨ ਹੋਈ ਸੀ। ਟੈਨਨੈਸੇ 'ਚ ਵੀ ਕਈ ਲੋਕਾਂ ਦੀ ਮੌਤ ਗਰਮੀ ਕਾਰਨ ਹੋਈ ਹੈ।