ਮਾਸੂਮ ਨੂੰ 27°C ਤਾਪਮਾਨ ਵਾਲੇ ਕਮਰੇ 'ਚ ਛੱਡ ਗਈ ਔਰਤ, ਦਮ ਘੁੱਟਣ ਨਾਲ ਹੋਈ ਮੌਤ

12/06/2022 3:32:53 PM

ਲੰਡਨ (ਬਿਊਰੋ): ਬ੍ਰਿਟੇਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਆਪਣੇ ਇਕ ਸਾਲ ਦੇ ਬੱਚੇ ਨੂੰ ਗਰਮ ਤਾਪਮਾਨ ਵਾਲੇ ਕਮਰੇ ਵਿੱਚ ਛੱਡ ਕੇ ਚਲੀ ਗਈ। ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਦਿ ਸਨ ਨੇ ਰਿਪੋਰਟ ਦਿੱਤੀ ਕਿ ਕਮਰੇ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਸੀ, ਜਿਸ ਵਿੱਚ ਨਾ ਤਾਂ ਪੱਖਾ ਸੀ ਅਤੇ ਨਾ ਹੀ ਕੋਈ ਖਿੜਕੀ। ਬੱਚੇ ਦੀ ਖੋਪੜੀ ਵਿੱਚ ਫਰੈਕਚਰ ਵੀ ਸੀ ਅਤੇ ਔਰਤ ਨੇ ਉਸ ਦੀ ਜਾਂਚ ਵੀ ਨਹੀਂ ਕਰਵਾਈ ਸੀ।

ਰਿਪੋਰਟ ਮੁਤਾਬਕ 35 ਸਾਲਾ ਸਟੈਸੀ ਡੇਵਿਸ ਆਪਣੇ ਬੱਚੇ ਏਥਨ ਨੂੰ ਇਕ ਕਮਰੇ 'ਚ ਬੈੱਡ 'ਤੇ ਛੱਡ ਕੇ ਖੁਦ ਪਾਰਕ 'ਚ ਸੈਰ ਕਰਨ ਚਲੀ ਗਈ। ਇਸ ਦੌਰਾਨ ਉਸ ਨੇ ਆਪਣੀ ਕਾਰ ਵੀ ਸਾਫ਼ ਕੀਤੀ ਅਤੇ ਆਪਣੇ ਬੱਚੇ ਦੇ ਕੱਪੜੇ ਫੇਸਬੁੱਕ 'ਤੇ ਵੇਚਣ ਲਈ ਪਾਏ। ਉਹ ਤਿੰਨ ਘੰਟਿਆਂ ਬਾਅਦ ਵਾਪਸ ਆਈ ਅਤੇ ਦੇਖਿਆ ਕਿ ਉਸਦਾ ਪੁੱਤਰ ਕੋਈ ਹਰਕਤ ਨਹੀਂ ਰਿਹਾ ਸੀ। ਉਹ 30 ਮਿੰਟ ਤੱਕ ਸਿਰਫ ਉਸ ਨੂੰ ਚੈਕ ਕਰਦੀ ਰਹੀ।ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੀ, ਜਿੱਥੇ ਏਥਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡੇਵਿਸ ਨੇ ਪੁਲਸ ਨੂੰ ਦੱਸਿਆ ਕਿ ਉਹ ਡਿੱਗ ਗਿਆ ਸੀ ਅਤੇ ਉਸਦੇ ਸਿਰ 'ਤੇ ਸੱਟ ਲੱਗੀ ਸੀ। ਸੋਜ ਅਤੇ ਸੱਟ ਦੇ ਬਾਵਜੂਦ ਉਹ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਿੱਚ ਅਸਫਲ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਹੁਣ ਵਿਆਹ ਤੋਂ ਬਾਹਰ ਸਬੰਧ ਬਣਾਉਣ 'ਤੇ ਹੋਵੇਗੀ ਸਜ਼ਾ, ਕਾਨੂੰਨ ਵਿਦੇਸ਼ੀਆਂ 'ਤੇ ਵੀ ਲਾਗੂ

ਫੋਰੈਂਸਿਕ ਜਾਂਚਕਰਤਾ ਨਿਕੋਲਾ ਐਂਡਰਸਨ ਨੇ ਕਿਹਾ ਕਿ ਏਥਨ ਦੇ ਵਾਲਾਂ ਵਿੱਚ ਭੰਗ ਵੀ ਪਾਈ ਗਈ ਸੀ। ਯਾਨੀ ਡੇਵਿਸ ਆਪਣੇ ਬੱਚੇ ਦੇ ਕੋਲ ਨਸ਼ੇ ਦਾ ਸੇਵਨ ਕਰਦੀ ਸੀ। ਅਧਿਕਾਰੀਆਂ ਮੁਤਾਬਕ ਏਥਨ ਦਾ ਪੈਰ ਵੀ ਸ਼ੱਕੀ ਤੌਰ 'ਤੇ ਟੁੱਟਿਆ ਹੋਇਆ ਸੀ। ਅਦਾਲਤ ਵਿੱਚ ਬਾਲ ਬੇਰਹਿਮੀ ਨੂੰ ਸਵੀਕਾਰ ਕਰਨ ਤੋਂ ਬਾਅਦ ਡੇਵਿਸ ਦੇ ਵਿਵਹਾਰ ਨੂੰ "ਪੂਰੀ ਤਰ੍ਹਾਂ ਸੁਆਰਥੀ" ਦੱਸਦੇ ਹੋਏ, ਜੱਜ ਪਾਰਕਸ ਕੇਸੀ ਨੇ ਦੋ ਸਾਲ ਦੀ ਫੌਰੀ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਕੋਈ ਵੀ ਸਾਧਾਰਨ ਮਾਤਾ-ਪਿਤਾ ਹਮੇਸ਼ਾ ਬੱਚੇ ਦੀ ਸਿਹਤ ਨੂੰ ਕਿਸੇ ਵੀ ਚੀਜ਼ ਤੋਂ ਪਹਿਲਾਂ ਰੱਖਦੇ ਹਨ ਅਤੇ ਤੁਸੀਂ ਇਸ ਵਿੱਚ ਅਸਫਲ ਰਹੇ ਹੋ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News