ਔਰਤ ਨੇ ਮਰਦਾਂ ਵਾਂਗ ਵਧਾਈ 1 ਫੁੱਟ ਲੰਬੀ 'ਦਾੜ੍ਹੀ', ਬੁਢਾਪੇ 'ਚ ਬਣਾਇਆ ਰਿਕਾਰਡ
Friday, Apr 07, 2023 - 11:02 AM (IST)
ਇੰਟਰਨੈਸ਼ਨਲ ਡੈਸਕ- ਜ਼ਿਆਦਾਤਰ ਦਾੜ੍ਹੀ ਰੱਖਣ ਦਾ ਸ਼ੌਂਕ ਮਰਦਾਂ ਨੂੰ ਹੁੰਦਾ ਹੈ ਪਰ ਕੀ ਤੁਸੀਂ ਕਦੇ ਕਿਸੇ ਔਰਤ ਨੂੰ ਦਾੜ੍ਹੀ ਵਧਾਉਂਦੇ ਹੋਏ ਦੇਖਿਆ ਹੈ? ਇਨ੍ਹੀਂ ਦਿਨੀਂ ਇਕ ਅਮਰੀਕੀ ਔਰਤ ਕਾਫੀ ਚਰਚਾ ਵਿਚ ਹੈ ਜੋ ਆਪਣੀ ਦਾੜ੍ਹੀ ਕਾਰਨ ਮਸ਼ਹੂਰ ਹੋ ਗਈ ਸੀ ਅਤੇ ਵਿਸ਼ਵ ਰਿਕਾਰਡ ਵੀ ਬਣਾ ਚੁੱਕੀ ਹੈ। ਫਰਕ ਸਿਰਫ ਇਹ ਹੈ ਕਿ ਉਸ ਨੇ ਇਸ ਨੂੰ ਕਿਸੇ ਸ਼ੌਂਕ ਨਾਲ ਨਹੀਂ ਸਗੋਂ ਮਜ਼ਬੂਰੀ ਕਾਰਨ ਵਧਾਇਆ।
ਓਕਲਾਹੋਮਾ ਦੇ ਲਾਟਨ ਦੀ ਰਹਿਣ ਵਾਲੀ 74 ਸਾਲਾ ਔਰਤ ਵਿਵਿਅਨ ਵ੍ਹੀਲਰ ਨੇ 8 ਅਪ੍ਰੈਲ, 2011 ਨੂੰ ਇਕ ਰਿਕਾਰਡ ਬਣਾਇਆ ਸੀ, ਜੋ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ। ਉਹ ਸਭ ਤੋਂ ਲੰਬੀ ਦਾੜ੍ਹੀ ਵਾਲੀ ਔਰਤ ਵਜੋਂ ਜਾਣੀ ਜਾਂਦੀ ਹੈ। 3 ਬੱਚਿਆਂ ਦੀ ਮਾਂ ਅਤੇ ਦਾਦੀ ਬਣ ਚੁੱਕੀ ਇਸ ਔਰਤ ਦੀ ਦਾੜ੍ਹੀ 10 ਇੰਚ ਲੰਬੀ ਹੈ, ਜਦਕਿ ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਇਹ ਇਸ ਤੋਂ ਵੀ ਵੱਧ ਲੰਬੀ ਹੈ।
ਅਜਿਹਾ ਮੈਡੀਕਲ ਸਥਿਤੀ ਕਾਰਨ ਹੋਇਆ
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਵਿਵਿਅਨ ਨੇ ਖੁਸ਼ੀ ਨਾਲ ਦਾੜ੍ਹੀ ਨਹੀਂ ਵਧਾਈ ਹੈ, ਉਨ੍ਹਾਂ ਨੂੰ ਮਜਬੂਰੀ 'ਚ ਅਜਿਹਾ ਕਰਨਾ ਪਿਆ। ਉਸਦੀ ਇੱਕ ਮੈਡੀਕਲ ਸਥਿਤੀ ਹੈ ਜਿਸਨੂੰ ਹਰਮਾਫ੍ਰੋਡਿਟਿਜ਼ਮ ਕਿਹਾ ਜਾਂਦਾ ਹੈ। ਇਸ ਬਿਮਾਰੀ ਤੋਂ ਪੀੜਤ ਲੋਕ 50 ਪ੍ਰਤੀਸ਼ਤ ਪੁਰਸ਼ ਅਤੇ 50 ਪ੍ਰਤੀਸ਼ਤ ਔਰਤ ਹੁੰਦੇ ਹਨ। ਇਸ ਦੇ ਨਾਲ ਹੀ ਉਸ ਨੂੰ ਜਨਮ ਤੋਂ ਹੀ ਹਾਈਪਰਟ੍ਰਾਈਕੋਸਿਸ ਨਾਂ ਦੀ ਸਥਿਤੀ ਹੈ ਜਿਸ ਨੂੰ 'ਵੇਅਰਵੋਲਫ ਸਿੰਡਰੋਮ' ਵੀ ਕਿਹਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦੀ ਅਦਾਲਤ ਵੱਲੋਂ ਹਾਦਸੇ ਦੇ ਸ਼ਿਕਾਰ ਭਾਰਤੀ ਵਿਦਿਆਰਥੀ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼
1990 ਤੋਂ ਨਹੀਂ ਕੱਟੀ ਦਾੜ੍ਹੀ
ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਦੇ ਵਾਲ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਸਨ ਅਤੇ ਉਸ ਦੇ ਪਿਤਾ ਉਸ ਦੀ ਦਿੱਖ ਤੋਂ ਸ਼ਰਮਿੰਦਾ ਸਨ। ਉਸ ਨੇ ਧੀ ਨੂੰ ਸਰਕਸ 'ਚ ਦਾਖਲਾ ਦਿਵਾਇਆ, ਜਿੱਥੇ ਉਹ 81 ਹਜ਼ਾਰ ਰੁਪਏ ਮਹੀਨਾ ਕਮਾਉਣ ਲੱਗੀ। 55 ਸਾਲਾਂ ਤੱਕ, ਉਹ ਦਾੜ੍ਹੀ ਵਾਲੀ ਔਰਤ ਵਜੋਂ ਜਾਣੀ ਜਾਂਦੀ ਸੀ। ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਇਹ ਕੰਮ ਸਿਰਫ਼ ਪਰਿਵਾਰ ਦਾ ਪੇਟ ਭਰਨ ਲਈ ਕਰਨਾ ਪਿਆ। ਜਦੋਂ ਉਹ ਸਰਕਸ ਤੋਂ ਘਰ ਵਾਪਸ ਆਉਂਦੀ ਸੀ ਤਾਂ ਉਸ ਦਾ ਪਿਤਾ ਉਸ ਨੂੰ ਜ਼ਬਰਦਸਤੀ ਸ਼ੇਵ ਕਰਨ ਲਈ ਕਹਿੰਦਾ ਸੀ, ਤਾਂ ਜੋ ਉਹ ਆਮ ਲੋਕਾਂ ਨਾਲ ਜੁੜ ਸਕੇ। ਆਪਣੀ ਇਸ ਜ਼ਿੰਦਗੀ ਤੋਂ ਤੰਗ ਆ ਕੇ ਉਸ ਨੇ 1990 ਵਿਚ ਸ਼ੇਵ ਕਰਨਾ ਬੰਦ ਕਰ ਦਿੱਤਾ ਅਤੇ ਦਾੜ੍ਹੀ ਨੂੰ ਆਪਣੇ ਸਰੀਰ ਦਾ ਹਿੱਸਾ ਸਮਝ ਕੇ ਵਧਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਦਾੜ੍ਹੀ ਤੋਂ ਬਿਨਾਂ ਉਹ ਆਪਣੇ ਆਪ ਨੂੰ ਅਸਲੀ ਵਿਅਕਤੀ ਨਹੀਂ ਸਮਝਦੀ, ਉਹ ਕੋਈ ਹੋਰ ਵਿਅਕਤੀ ਬਣ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।