ਹੈਰਾਨੀਜਨਕ! ਔਰਤ ਨੇ ਇਕੋ ਬੱਚੇ ਨੂੰ 'ਦੋ ਵਾਰ' ਦਿੱਤਾ ਜਨਮ, ਵੀਡੀਓ ਜ਼ਰੀਏ ਸਾਂਝਾ ਕੀਤਾ ਅਨੁਭਵ
Wednesday, May 18, 2022 - 01:37 PM (IST)
ਵਾਸ਼ਿੰਗਟਨ (ਬਿਊਰੋ): ਮਨੁੱਖ ਦਾ ਜੀਵਨ ਜਨਮ ਤੋਂ ਸ਼ੁਰੂ ਹੁੰਦਾ ਹੈ ਅਤੇ ਹਰ ਕਿਸੇ ਨਾਲ ਇਹ 'ਇੱਕ' ਵਾਰ ਹੀ ਹੁੰਦਾ ਹੈ ਪਰ ਅਮਰੀਕਾ ਵਿੱਚ ਇੱਕ ਬੱਚਾ ਆਪਣੀ ਮਾਂ ਦੀ ਕੁੱਖ ਵਿੱਚੋਂ ਦੋ ਵਾਰ ਪੈਦਾ ਹੋਇਆ ਹੈ। ਮੈਡੀਕਲ ਸਾਇੰਸ ਦਾ ਇਹ ਚਮਤਕਾਰ ਸੁਣ ਕੇ ਲੋਕ ਹੈਰਾਨ ਹਨ। ਪਹਿਲੀ ਵਾਰ ਜਨਮ ਤੋਂ ਬਾਅਦ ਡਾਕਟਰਾਂ ਨੇ ਬੱਚੇ ਨੂੰ ਦੁਬਾਰਾ ਉਸ ਦੀ ਮਾਂ ਦੀ ਕੁੱਖ ਵਿੱਚ ਪਾ ਦਿੱਤਾ ਸੀ। ਫਿਰ 11 ਹਫ਼ਤਿਆਂ ਬਾਅਦ ਹੁਣ ਮਾਂ ਨੇ ਉਸ ਨੂੰ ਦੁਬਾਰਾ ਜਨਮ ਦਿੱਤਾ ਹੈ।
ਬੱਚੇ ਦੀ ਰੀੜ੍ਹ ਹੀ ਹੱਡੀ 'ਚ ਸੀ ਸਮੱਸਿਆ
ਫਲੋਰੀਡਾ ਦੀ ਰਹਿਣ ਵਾਲੀ ਇਸ ਮਾਂ ਜੈਡੇਨ ਐਸ਼ਲੇ ਨੇ 'ਦੋ ਵਾਰ ਇੱਕੋ ਬੱਚੇ' ਨੂੰ ਜਨਮ ਦੇਣ ਦਾ ਤਜਰਬਾ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜੈਡੇਨ ਐਸ਼ਲੇ ਨੂੰ ਪਤਾ ਲੱਗਾ ਸੀ ਕਿ ਉਸ ਦੇ ਗਰਭ 'ਚ ਪਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ 'ਚ ਸਮੱਸਿਆ ਹੈ। ਜੇਕਰ ਇਸ ਨੂੰ ਠੀਕ ਨਾ ਕੀਤਾ ਗਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਤੋਂ ਬਾਅਦ ਜੈਡੇਨ ਨੇ ਡਾਕਟਰਾਂ ਦੀ ਵਿਸ਼ੇਸ਼ ਟੀਮ ਨਾਲ ਸੰਪਰਕ ਕੀਤਾ। ਇਨ੍ਹਾਂ ਡਾਕਟਰਾਂ ਨੇ ਪ੍ਰੀ-ਮੈਚਿਓਰ ਬੇਬੀ ਬੁਆਏ ਨੂੰ ਮਾਂ ਦੀ ਕੁੱਖ ਵਿੱਚੋਂ ਕੱਢ ਕੇ ਆਪਰੇਸ਼ਨ ਕੀਤਾ ਅਤੇ ਦੁਬਾਰਾ ਮਾਂ ਦੀ ਕੁੱਖ ਵਿੱਚ ਪਾ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਚੋਣਾਂ : PM ਅਤੇ ਵਿਰੋਧੀ ਨੇਤਾ ਪ੍ਰਚਾਰ ਦੌਰਾਨ ਮੰਦਰ-ਗੁਰਦੁਆਰਿਆਂ 'ਚ ਹੋ ਰਹੇ ਨਤਮਸਤਕ (ਤਸਵੀਰਾਂ)
ਆਪਰੇਸ਼ਨ ਤੋਂ 2 ਮਹੀਨੇ ਬਾਅਦ ਬੱਚੇ ਨੇ ਲਿਆ ਜਨਮ
ਮਾਂ ਦੇ ਗਰਭ ਵਿਚ ਪਾਏ ਜਾਣ ਦੇ ਦੋ ਮਹੀਨੇ ਬਾਅਦ ਬੱਚੇ ਨੇ ਦੁਬਾਰਾ ਜਨਮ ਲਿਆ ਹੈ।ਹੁਣ ਉਸ ਦੀ ਰੀੜ੍ਹ ਦੀ ਹੱਡੀ ਵਿਚ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ ਹੁਣ ਡਾਕਟਰਾਂ ਨੇ ਮਾਂ ਅਤੇ ਬੱਚੇ ਨੂੰ ਆਪਣੀ ਨਿਗਰਾਨੀ 'ਚ ਰੱਖਿਆ ਹੈ। ਜਲਦੀ ਹੀ ਦੋਵੇਂ ਆਪਣੇ ਘਰ ਜਾ ਸਕਣਗੇ। ਜੈਡਨ ਐਸ਼ਲੇ ਨੇ ਟਿਕਟਾਕ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਅਨੁਭਵ ਨੂੰ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਈ ਵਾਰ ਬੱਚੇ ਦੇ ਜਨਮ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਕਿਸੇ ਜਮਾਂਦਰੂ ਵਿਕਾਰ ਤੋਂ ਪੀੜਤ ਹੈ। ਅਜਿਹੇ ਵਿਚ ਬੱਚੇ ਅਤੇ ਮਾਤਾ-ਪਿਤਾ ਦੋਹਾਂ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਭਰੂਣ ਦੀ ਓਪਨ ਸਰਜਰੀ ਇਕ ਵਰਦਾਨ ਦੀ ਤਰ੍ਹਾਂ ਹੈ। ਇਸ ਵਿਚ ਬੱਚੇ ਦੇ ਜਨਮ ਤੋਂ ਪਹਿਲਾਂ ਸਰਜਰੀ ਕੀਤੀ ਜਾਂਦੀ ਹੈ। ਜਨਮ ਤੋਂ ਪਹਿਲਾਂ ਭਰੂਣ ਦਾ ਵਿਕਾਸ ਘੱਟ ਹੁੰਦਾ ਹੈ। ਇਸ ਤਰ੍ਹਾਂ, ਇਸ ਦੇ ਕਿਸੇ ਵੀ ਵਿਕਾਰ ਨੂੰ ਰੋਕਣਾ ਜਾਂ ਘਟਾਉਣਾ ਸੰਭਵ ਹੈ। ਹਾਲਾਂਕਿ ਇਹ ਅਪਰੇਸ਼ਨ ਬਹੁਤ ਔਖਾ ਹੈ। ਇਸ ਦੇ ਲਈ ਮਾਹਿਰ ਡਾਕਟਰਾਂ ਦੀ ਟੀਮ ਦੀ ਲੋੜ ਹੁੰਦੀ ਹੈ।