ਫਲਾਈਟ ਅਟੈਂਡੈਂਟ ਦੇ ਮੂੰਹ ''ਤੇ ਔਰਤ ਨੂੰ ਮੁੱਕਾ ਮਾਰਨਾ ਪਿਆ ਭਾਰੀ, ਹੋਈ ਜੇਲ੍ਹ ਅਤੇ ਜੁਰਮਾਨਾ
Saturday, May 28, 2022 - 04:43 PM (IST)
ਸੈਨ ਡਿਏਗੋ (ਏਜੰਸੀ)- ਕੈਲੀਫੋਰਨੀਆ ਦੀ ਇੱਕ ਔਰਤ ਨੂੰ ਹਵਾਈ ਯਾਤਰਾ ਦੌਰਾਨ ਸਾਊਥਵੈਸਟ ਏਅਰਲਾਈਨਜ਼ ਦੀ ਫਲਾਈਟ ਅਟੈਂਡੈਂਟ ਦੇ ਮੂੰਹ ਉੱਤੇ ਮੁੱਕਾ ਮਾਰਨ ਦੇ ਦੋਸ਼ ਵਿਚ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਟੈਕਸਾਸ ਗੋਲੀਬਾਰੀ: ਵਿਦਿਆਰਥਣ ਨੇ ਸੁਣਾਈ ਹੱਡਬੀਤੀ, ਦੋਸਤ ਦੇ ਖ਼ੂਨ ਨੂੰ ਸਰੀਰ ‘ਤੇ ਮਲ਼ ਬਚਾਈ ਆਪਣੀ ਜਾਨ
ਔਰਤ ਵਿਵਿਆਨਾ ਕੁਇਨੋਨੇਜ਼ ਨੂੰ ਮੰਗਲਵਾਰ ਨੂੰ ਸੈਨ ਡਿਏਗੋ ਵਿੱਚ ਸੰਘੀ ਜੱਜ ਵੱਲੋਂ 23 ਮਈ, 2021 ਨੂੰ ਸੈਕਰਾਮੈਂਟੋ ਅਤੇ ਸੈਨ ਡਿਏਗੋ ਵਿਚਕਾਰ ਇੱਕ ਉਡਾਣ ਦੌਰਾਨ ਅਟੈਂਡੈਂਟ 'ਤੇ ਹਮਲੇ ਲਈ ਲਗਭਗ 26,000 ਅਮਰੀਕੀ ਡਾਲਰ ਮੁਆਵਜ਼ਾ ਅਤੇ 7,500 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ UK 'ਚ ਦੂਜੀ ਵਾਰ ਚੁਣੇ ਗਏ ਮੇਅਰ
29 ਸਾਲਾ ਔਰਤ 'ਤੇ 3 ਸਾਲ ਲਈ ਉਡਾਣ ਭਰਨ 'ਤੇ ਪਾਬੰਦੀ ਲਗਾਈ ਗਈ ਹੈ। ਕੁਇਨੋਨੇਜ਼ ਨੂੰ ਜਹਾਜ਼ ਕਰਮੀਆਂ ਅਤੇ ਸਹਾਇਕਾਂ ਨਾਲ ਝਗੜੇ ਲਈ ਦੋਸ਼ੀ ਠਹਿਰਾਇਆ ਗਿਆ। ਔਰਤ ਨੇ ਮੰਨਿਆ ਕਿ ਉਸ ਨੇ ਫਲਾਈਟ ਅਟੈਂਡੈਂਟ ਦੇ ਮੂੰਹ ਅਤੇ ਸਿਰ 'ਤੇ ਮੁੱਕਾ ਮਾਰਿਆ ਸੀ ਅਤੇ ਉਸ ਦੇ ਵਾਲ ਫੜ ਲਏ ਸਨ।
ਇਹ ਵੀ ਪੜ੍ਹੋ: ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।