ਕਿਡਨੀ ਦੇ ਕੇ ਪੂਰਾ ਹੋਇਆ ਔਰਤ ਦਾ ਸੁਪਨਾ, ਮਿਲਿਆ 11 ਲੱਖ ਦਾ 'ਸਰਪ੍ਰਾਈਜ਼ ਗਿਫਟ'

12/18/2022 4:18:39 PM

ਇੰਟਰਨੈਸ਼ਨਲ ਡੈਸਕ (ਬਿਊਰੋ) ਕਿਸੇ ਦੀ ਮਦਦ ਕਰ ਕੇ ਵਿਅਕਤੀ ਨੂੰ ਖੁਸ਼ੀ ਤਾਂ ਮਿਲਦੀ ਹੀ ਹੈ ਪਰ ਜੇਕਰ ਇਸ ਦੇ ਬਦਲੇ ਵਿਅਕਤੀ ਦਾ ਕੋਈ ਸੁਪਨਾ ਵੀ ਪੂਰਾ ਹੋ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।ਤਾਜ਼ਾ ਮਾਮਲੇ ਵਿਚ ਇੱਕ ਔਰਤ ਨੇ ਆਪਣੇ ਮਰਦ ਦੋਸਤ ਦੀ ਜਾਨ ਬਚਾਉਣ ਲਈ ਆਪਣਾ ਗੁਰਦਾ ਦਾਨ ਕਰ ਦਿੱਤਾ। ਬਦਲੇ ਵਿੱਚ ਦੋਸਤ ਨੇ ਉਸ ਦਾ ਇੱਕ ਪੁਰਾਣਾ ਸੁਪਨਾ ਪੂਰਾ ਕੀਤਾ। ਉਸ ਨੇ ਔਰਤ ਨੂੰ ਬਹੁਤ ਮਹਿੰਗੀ ਹਾਰਲੇ-ਡੇਵਿਡਸਨ ਬਾਈਕ ਗਿਫਟ ਕੀਤੀ। ਦੋਸਤ ਨੇ ਇਸ ਬਾਈਕ ਅਤੇ ਇਸਦੀ ਨੰਬਰ ਪਲੇਟ ਨੂੰ ਖਰੀਦਣ ਲਈ ਲਗਭਗ 11 ਲੱਖ ਰੁਪਏ ਖਰਚ ਕੀਤੇ।

PunjabKesari

ਬ੍ਰਿਟੇਨ ਦੇ ਪੋਰਟਸਮਾਊਥ 'ਚ ਰਹਿਣ ਵਾਲੀ ਇਸ 52 ਸਾਲਾ ਔਰਤ ਦਾ ਨਾਂ ਇਲੇਨ ਗਾਰਨਰ ਹੈ, ਜਦਕਿ ਉਸ ਦੇ ਦੋਸਤ ਦਾ ਨਾਂ ਜਾਫਰਾ ਸ਼ਮਸ਼ੁਦੀਨ ਹੈ। ਜਾਫਰਾ ਨਾ ਸਿਰਫ਼ ਏਲੇਨ ਦਾ ਦੋਸਤ ਹੈ, ਸਗੋਂ ਉਸ ਦਾ ਜੀਜਾ ਵੀ ਹੈ। ਉਨ੍ਹਾਂ ਨੇ ਇਲੇਨ ਨੂੰ ਜ਼ਿੰਦਗੀ ਮਿਲਣ ਤੋਂ ਬਾਅਦ ਕਰੀਬ 11 ਲੱਖ ਰੁਪਏ ਦਾ ਤੋਹਫਾ ਦਿੱਤਾ।ਡੇਲੀ ਸਟਾਰ ਦੀ ਖ਼ਬਰ ਮੁਤਾਬਕ ਇਕ ਟੈਕ ਕੰਪਨੀ 'ਚ ਕੰਮ ਕਰਨ ਵਾਲੀ ਜਾਫਰਾ ਕਿਡਨੀ ਦੀ ਬੀਮਾਰੀ ਦਾ ਸ਼ਿਕਾਰ ਸੀ। ਉਸਦੀ ਜ਼ਿੰਦਗੀ ਮੁਸੀਬਤ ਵਿੱਚ ਸੀ, ਪਰ ਫਿਰ ਉਸਦੀ ਪਤਨੀ ਦੀ ਭੈਣ ਈਲੇਨ ਉਸਦੇ ਲਈ ਇੱਕ ਦੂਤ ਬਣ ਕੇ ਆਈ। ਉਸ ਨੇ ਜਾਫਰਾ ਨੂੰ ਆਪਣਾ ਗੁਰਦਾ ਦਾਨ ਕਰ ਕੇ ਉਸ ਦੀ ਜਾਨ ਬਚਾਈ। 

PunjabKesari

ਕਿਡਨੀ ਦਾਨ ਤੋਂ ਬਾਅਦ ਹੁਣ ਦੋਵੇਂ ਤੰਦਰੁਸਤ ਹਨ।ਦੋਵਾਂ ਦੇ ਪਰਿਵਾਰਕ ਸਬੰਧ ਸਨ, ਇਸ ਲਈ ਈਲੇਨ ਨੇ ਗੁਰਦੇ ਦੇ ਬਦਲੇ ਕੋਈ ਮੰਗ ਨਹੀਂ ਕੀਤੀ। ਹਾਲਾਂਕਿ ਹਾਲ ਹੀ ਵਿੱਚ ਜਾਫਰਾ ਨੇ ਆਪਣੀ ਜਾਨ ਬਚਾਉਣ ਵਾਲੀ ਇਲੇਨ ਨੂੰ 8.5 ਲੱਖ ਰੁਪਏ ਵਿੱਚ ਉਸ ਦੀ ਪਸੰਦੀਦਾ ਬਾਈਕ ਹਾਰਲੇ-ਡੇਵਿਡਸਨ ਦਿਵਾਈ। ਨਾਲ ਹੀ 2.5 ਲੱਖ ਰੁਪਏ ਖਰਚ ਕੇ ਇੱਕ ਲਗਜ਼ਰੀ ਨੰਬਰ ਪਲੇਟ ਵੀ ਗਿਫਟ ਕੀਤੀ। ਇਸ ਤਰ੍ਹਾਂ ਜਾਫਰਾ ਨੇ ਲਗਭਗ 11 ਲੱਖ ਰੁਪਏ ਖਰਚ ਕੀਤੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਹਾਸਲ ਕਰਨ ਦੇ ਚਾਹਵਾਨ ਭਾਰਤੀਆਂ ਨੂੰ ਝਟਕਾ, 'ਈਗਲ ਐਕਟ' ਹੋਇਆ ਖਾਰਿਜ

57 ਸਾਲਾ ਜਾਫਰਾ ਸ਼ਮਸ਼ੁਦੀਨ ਨੇ ਕਿਹਾ- ਮੈਨੂੰ ਪਤਾ ਸੀ ਕਿ ਉਹ (ਈਲੇਨ) ਆਪਣੀ ਵਿਕ ਚੁੱਕੀ ਹਾਰਲੇ-ਡੇਵਿਡਸਨ ਨੂੰ ਬਹੁਤ ਯਾਦ ਕਰਦੀ ਹੈ। ਇਸ ਲਈ ਮੈਂ ਉਸਨੂੰ ਕਿਸੇ ਵੀ ਤਰੀਕੇ ਨਾਲ ਉਹ ਬਾਈਕ ਦਿਵਾਉਣਾ ਚਾਹੁੰਦਾ ਸੀ। ਉੱਧਰ ਬਾਈਕ ਲੈ ਕੇ ਇਲੇਨ ਭਾਵੁਕ ਹੋ ਗਈ। ਬਾਅਦ 'ਚ ਜਾਫਰਾ ਦੇ ਵਾਰ-ਵਾਰ ਕਹਿਣ 'ਤੇ ਉਹ ਬਾਈਕ ਲੈਣ ਲਈ ਰਾਜ਼ੀ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News