ਮਿਸੀਗਾਸਾ ''ਚ ਲੱਗੀ ਭਿਆਨਕ ਅੱਗ, ਹੋਈ 70 ਸਾਲਾ ਔਰਤ ਦੀ ਮੌਤ

Saturday, Oct 14, 2017 - 03:04 PM (IST)

ਮਿਸੀਗਾਸਾ ''ਚ ਲੱਗੀ ਭਿਆਨਕ ਅੱਗ, ਹੋਈ 70 ਸਾਲਾ ਔਰਤ ਦੀ ਮੌਤ

ਮਿਸੀਗਾਸਾ, (ਬਿਊਰੋ)— ਕੈਨੇਡੀਅਨ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਗਾਸਾ 'ਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ 70 ਸਾਲਾ ਔਰਤ ਦੀ ਮੌਤ ਹੋ ਗਈ। ਫਾਇਰ ਫਾਈਟਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੋ ਮੰਜ਼ਲਾਂ ਘਰ 'ਚ ਲੱਗੀ ਅੱਗ ਬੁਝਾਇਆ ਅਤੇ ਬਜ਼ੁਰਗ ਔਰਤ ਨੂੰ ਬਾਹਰ ਕੱਢਿਆ, ਜੋ ਬੁਰੀ ਤਰ੍ਹਾਂ ਝੁਲਸ ਗਈ ਸੀ। ਇਸ ਬਜ਼ੁਰਗ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਪੁਲਸ ਨੂੰ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਉਸ ਦੇ ਘਰ 'ਚ ਅੱਗ ਕਿਵੇਂ ਲੱਗੀ। ਲੋਕਾਂ ਨੇ ਦੱਸਿਆ ਕਿ ਰਾਤ 8.11 ਵਜੇ ਇਸ ਘਰ ਨੂੰ ਅੱਗ ਲੱਗੀ, ਜਿਸ 'ਚ ਇਹ ਇਕੱਲੀ ਔਰਤ ਹੀ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News